Menu

ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹ

ਬਠਿੰਡਾ, 1 ਦਸੰਬਰ – ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ 23 ਮਾਰਚ ਤੋਂ ਬੰਦ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਮਾਲ ਗੱਡੀਆਂ ਦੇ ਨਾਲ-ਨਾਲ ਮੁਸਾਫ਼ਰ ਗੱਡੀਆਂ ਚੱਲਣ ਦੇ ਨਾਲ ਜ਼ਿਲਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮਾਲ ਤੇ ਮੁਸਾਫ਼ਰ ਗੱਡੀਆਂ ਚੱਲਣ ਦੇ ਨਾਲ ਵਪਾਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮਾਲ ਗੱਡੀਆਂ ਰਾਹੀਂ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜਿੱਥੇ ਜ਼ਿਲੇ ਅੰਦਰ ਖਾਦ ਆਉਣੀ ਸ਼ੁਰੂ ਹੋ ਗਈ ਹੈ ਉੱਥੇ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਵੀ ਦੌੜ ਰਹੀ ਹੈ ਪਿਛਲੇ ਦਿਨਾਂ ਦੌਰਾਨ ਜਿੱਥੇ ਜ਼ਿਲੇ ਅੰਦਰ ਮਾਲ ਗੱਡੀਆਂ ਦੇ ਰਾਹੀਂ ਕੋਲਾ ਅਤੇ ਸੀਮਿੰਟ ਤੋਂ ਇਲਾਵਾ ਖਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੇ ਰੈਕ ਪੁੱਜੇ ਹਨ, ਉੱਥੇ ਹੀ ਚਾਵਲ ਦੇ ਰੈਕ ਮਾਲ ਗੱਡੀਆਂ ਰਾਹੀਂ ਇੱਥੋ ਰਵਾਨਾ ਹੋਏ ਹਨ
ਰੇਲਵੇ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੀ ਦਸੰਬਰ ਤੋਂ ਮੁਸਾਫ਼ਰ ਰੇਲ ਗੱਡੀਆਂ ਬਠਿੰਡਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਗਈਆਂ ਹਨ ਪਹਿਲੇ ਦਿਨ ਇੱਥੋ ਵੱਖ-ਵੱਖ ਸ਼ਹਿਰਾਂ ਲਈ ਅੱਠ ਮੁਸਾਫ਼ਰ ਰੇਲ ਗੱਡੀਆਂ ਇੱਥੋਂ ਰਵਾਨਾ ਹੋ ਰਹੀਆਂ ਹਨ ਇਸੇ ਤਰਾਂ ਵੱਖ-ਵੱਖ ਸ਼ਹਿਰਾਂ ਤੋਂ ਮੁਸਾਫ਼ਰ ਰੇਲ ਗੱਡੀਆਂ ਇੱਥੇ ਪਹੁੰਚ ਰਹੀਆਂ ਹਨ
ਬਲਾਰੇ ਅਨੁਸਾਰ ਬਠਿੰਡਾ ਤੋਂ ਦਿੱਲੀ ਵਾਇਆ ਅੰਬਾਲਾ ਜਾਣ ਵਾਲੀ ਗੱਡੀ ਨੰਬਰ 4732 ਇੱਥੋ ਸਵੇਰੇ 5 ਵਜੇ ਰਵਾਨਾ ਹੋਈ ਸ਼੍ਰੀ ਗੰਗਾਨਗਰ ਤੋਂ ਹਰਿਦੁਆਰ ਵਾਇਆ ਬਠਿੰਡਾ ਜਾਣ ਵਾਲੀ 4712 ਮੁਸਾਫ਼ਰ ਰੇਲ ਗੱਡੀ ਇੱਥੋ 6:20 ‘ਤੇ ਰਵਾਨਾ ਹੋਈ ਇਸੇ ਤਰਾਂ ਸ੍ਰੀ ਗੰਗਾਨਗਰ ਤੋਂ ਦਿੱਲੀ ਜਾਣ ਵਾਲੀ 2471 ਮੁਸਾਫ਼ਰ ਗੱਡੀ ਸਵੇਰੇ ਅੱਠ ਵਜੇ ਬਠਿੰਡਾ ਤੋਂ ਰਵਾਨਾ ਹੋਈ
ਇਸੇ ਤਰਾਂ ਬੁਲਾਰੇ ਅਨੁਸਾਰ ਬਠਿੰਡਾ ਰਾਹੀਂ ਰਿਸ਼ੀਕੇਸ਼ ਤੋਂ ਬਾਡਮੇਲ ਜਾਣ ਵਾਲੀ 4887 ਰੇਲ ਗੱਡੀ ਨੰਬਰ ਅੱਜ ਇੱਥੇ ਰਾਤ 23:20 ਵਜੇ ਪਹੁੰਚੇਗੀ ਤੇ 23:59 ਵਜੇ ਇੱਥੋ ਰਵਾਨਾ ਹੋਵੇਗੀ ਫ਼ਿਰੋਜ਼ਪੁਰ ਤੋਂ ਮੁਬੰਈ ਵਾਇਆ ਬਠਿੰਡਾ ਹੋ ਕੇ ਜਾਣ ਵਾਲੀ 02138 ਮੁਸਾਫ਼ਰ ਰੇਲ ਗੱਡੀ ਅੱਜ ਰਾਤ 23:30 ਵਜੇ ਇੱਥੇ ਪਹੁੰਚੇਗੀ ਤੇ 23:55 ਵਜੇ ਇੱਥੋ ਰਵਾਨਾ ਹੋਵੇਗੀ ਇਸੇ ਤਰਾਂ ਫ਼ਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ 4508 ਮੁਸਾਫ਼ਰ ਗੱਡੀ ਇੱਥੋ ਸਵੇਰੇ 5 ਵਜੇ ਰਵਾਨਾ ਹੋਈ ਇਸੇ ਤਰਾਂ ਤਹਿ ਸਮੇਂ ਮੁਤਾਬਿਕ ਮੁਸਾਫ਼ਰ ਰੇਲ ਗੱਡੀਆਂ ਅੱਜ ਇੱਥੋਂ ਰਵਾਨਾ ਹੋਈਆਂ ਅਤੇ ਮਿੱਥੇ ਸਮੇਂ ਅਨੁਸਾਰ ਹੀ ਅੱਠ ਰੇਲ ਗੱਡੀਆਂ ਬਠਿੰਡਾ ਵਿਖੇ ਪਹੁੰਚ ਰਹੀਆਂ ਹਨ
ਬੁਲਾਰੇ ਅਨੁਸਾਰ ਰੇਲ ਰਾਹੀਂ ਮੁਸਾਫ਼ਰਾਂ ਦੇ ਸਫ਼ਰ ਕਰਨ ਲਈ ਆਨਲਾਇਨ ਅਤੇ ਅਡਵਾਂਸ ਟਿਕਟਾਂ ਦੀ ਬੁਕਿੰਗ ਵੀ ਆਮ ਵਾਂਗ ਸ਼ੁਰੂ ਹੋ ਚੁੱਕੀ ਹੈ ਰੇਲ ਰਾਹੀਂ ਸਫ਼ਰ ਕਰਨ ਵਾਲੇ ਵਪਾਰੀਆਂ, ਫ਼ੌਜੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਮੁਸਾਫ਼ਰ ਖੁਸ਼ ਨਜ਼ਰ ਆ ਰਹੇ ਹਨ

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans