Menu

ਵਿਸ਼ਵ ਏਡਸ ਦਿਵਸ ਮੌਕੇ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਕਾਰਜ ਸ਼ਾਲਾ ਦਾ ਆਯੋਜਨ

ਫਾਜ਼ਿਲਕਾ, 1 ਦਸੰਬਰ(ਸੁਰਿੰਦਰਜੀਤ ਸਿੰਘ) – ਅੱਜ ਵਿਸ਼ਵ ਏਡਸ ਦਿਵਸ `ਤੇ ਸਿਵਲ ਸਰਜਨ ਡਾ ਕੁੰਦਨ ਕੇ ਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਕਾਰਜ ਸ਼ਾਲਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਾ. ਸ਼ੈਲੰਦਰ ਨੇ ਦਸਿਆ  ਕਿ 1 ਦਸੰਬਰ 1988 ਨੂੰ ਇਸ ਦਿਨ ਦੀ ਸ਼ੁਰੁਆਤ ਹੋਈ ਸੀ। ਅੱਜ 120 ਦੇਸ਼ਾਂ ਵਿੱਚ ਇਹ ਜਾਗਰੂਕਤਾ ਦਿਨ ਮਨਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਏਡਸ ਫੈਲਣ ਦੇ ਮੁੱਖ ਚਾਰ ਕਾਰਨ ਅਸੁਰੱਖਿਅਤ ਸ਼ਰੀਰਕ ਸੰਬੰਧ, ਦੂਸ਼ਿਤ ਖੂਨ ਜਾਂ ਖੂਨ ਪਦਾਰਥ,  ਦੂਸ਼ਿਤ ਸਰਿੰਜ ਅਤੇ ਸੂਈ ਦੀ ਵਰਤੋਂ ਅਤੇ ਸੰਕਰਮਿਤ ਮਾਂ ਤੋਂਂ ਉਸਦੇ ਹੋੋਣ ਵਾਲੇ ਬੱਚੇ ਰਾਹੀਂ ਏਡਜ ਫੈਲਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਚਾਰ ਕਾਰਣਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸੁਰੱਖਿਅਤ ਸ਼ਰੀਰਕ ਸੰਬੰਧ ਸਮੇਂ ਨਿਰੋਧ ਦੀ ਵਰਤੋਂ, ਖੂਨ ਲੈਂਦੇ ਅਤੇ ਦਿੰਦੇ ਸਮੇਂ ਐਚ ਆਈ ਵੀ ਨੇਗੇਟਿਵ ਜਾਂਚਿਆ ਗਿਆ ਖੂਨ ਹੀ ਲੈਣਾ, ਹਰ ਵਾਰ ਜ਼ਰੂਰਤ ਪੈਣ `ਤੇ ਨਵੀਂ ਸਿਰਿੰਜ ਅਤੇ ਸੂਈ ਦੀ ਵਰਤੋਂ ਯਕੀਨੀ ਬਣਾਉਣਾ ਅਤੇ ਜੇਕਰ ਮਾਂ ਨੂੰ ਏਡਜ ਹੈ ਤਾਂ ਉਸਦੇ ਹੋਣ ਵਾਲੇ ਬੱਚੇ ਨੂੰ ਬਚਾਉਣ ਲਈ ਆਈ.ਸੀ.ਟੀ.ਸੀ. ਕੇਂਦਰ ਰਾਹੀਂ ਇਲਾਜ ਕਰਵਾਉਣ `ਤੇ ਬੱਚੇ ਨੂੰ ਏਡਜ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਜ਼ਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਇਹ ਬਿਮਾਰੀ ਹੱਥ ਮਿਲਾਉਣ, ਇਕ ਬਰਤਨ ਦੀ ਵਰਤੋਂ ਕਰਨ ਜਾਂ ਮੱਛਰ ਮਖੀ ਦੇ ਕੱਟਣ ਨਾਲ ਨਹੀ ਫੈਲਦੀ। ਇਹ ਬਿਮਾਰੀ ਵੀ ਇੱਕ ਵਾਇਰਸ ਨਾਲ ਹੁੰਦੀ ਹੈ ਜਿਸਨੂੰ ਐਚ.ਆਈ.ਵੀ. ਕਿਹਾ ਜਾਂਦਾ ਹੈ। ਇਹ ਵਾਇਰਸ ਜੇਕਰ ਇੱਕ ਵਾਰ ਦਸੇ ਕਾਰਨਾਂ ਕਰਕ ਸਾਡੇ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਫਿਰ ਸਾਰੀ ਉਮਰ ਸਰੀਰ ਵਿੱਚ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਬੇਸ਼ਕ ਇਸਦਾ ਕੋਈ ਇਲਾਜ ਨਹੀ ਫਿਰ ਵੀ ਆਈ.ਸੀ.ਟੀ.ਸੀ. ਕੇਂਦਰ ਵਿੱਚ ਮੁਫਤ ਸਲਾਹ ਅਤੇ ਜਾਂਚ ਦਿੱਤੀ ਜਾਂਦੀ ਹੈ ਜੇਕਰ ਜ਼ਰੂਰਤ ਹੋਵੇ ਤਾਂ ਐਂਟੀ ਰੇਟਰੋ ਵਾਇਰਲ ਇਲਾਜ ਫਿਰੋਜਪੁਰ ਸੈਟਰ ਵਿੱਚ ਮੁਫਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਏਡਜ ਦੀ ਵੈਕਸੀਨ ਨਾ ਹੋਣ ਕਰਕੇ ਅਸੀ ਲੋਕਾਂ ਨੂੰ ਜਾਗਰੂਕ ਹੋ ਕੇ ਬਚਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਏਡਜ ਦੇ ਨਾਲ-ਨਾਲ ਇਸ ਸਮੇਂ ਕਰੋਨਾ ਦੇ ਬਾਰੇ ਵੀ ਜਾਗਰੂਕ ਹੋ ਕੇ ਇਸ ਵਾਇਰਸ ਤੋਂ ਬੱਚ ਸਕਦੇ ਹਾਂ।ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਣ ਲਈ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥ ਵੀ ਵਾਰ ਵਾਰ ਧੋਤੇ ਜਾਣ।
ਇਸ ਮੌਕੇ ਦਵਿੰਦਰ ਕੌਰ ਏ ਐਨ ਐਮ, ਆਸ਼ਾ ਵਰਕਰ ਅਤੇ ਹੋਰ ਸਟਾਫ ਮੈਬਰ ਮੌਜੂਦ ਸਨ ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans