Menu

ਲੋਕ ਸਾਂਝੇਦਾਰੀ ਕਮੇਟੀ ਸਿਹਤ ਵਿਭਾਗ ਦਾ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰਨ ਦਾ ਜ਼ਰੀਆ-ਅਨਿਲ ਧਾਮੂ

ਫਾਜ਼ਿਲਕਾ, 27 ਨਵੰਬਰ (ਸਰਿੰਦਰਜੀਤ ਸਿੰਘ) –  ਸਿਵਲ ਸਰਜਨ ਫਾਜ਼ਿਲਕਾ ਡਾ ਕੁੰਦਨ ਕੇ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਾਂਝੇ ਦਾਰੀ ਕਮੇਟੀਆਂ ਦੀ ਮੀਟਿੰਗ ਦਾ ਸਿਲਸਿਲਾ ਜ਼ਿਲ੍ਹਾ ਫਾਜ਼ਿਲਕਾ ਵਿੱਚ  ਸ਼ੁਰੂ ਹੋ ਚੁੱਕਿਆ ਹੈ। ਇਸ ਬਾਰੇ ਅਬੋਹਰ ਵਿੱਚ ਇੱਕ ਮੀਟਿੰਗ  ਦੇ ਦੌਰਾਨ ਇਸ ਕਮੇਟੀ ਦੇ ਮਕਸਦ ਦੇ ਬਾਰੇ ਵਿੱਚ ਦੱਸਦੇ ਹੋਏ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ 33, ਫਾਜ਼ਿਲਕਾ ਵਿੱਚ 26 ਅਤੇ ਜਲਾਲਾਬਾਦ ਵਿੱਚ 16 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਜਿਸ ਵਿੱਚ ਮੁਹੱਲੇ ਜਾਂ ਵਾਰਡ ਦੇ ਲੋਕਾਂ ਦੇ ਨਾਲ ਮੀਟਿੰਗ ਕਰਕੇ ਸਿਹਤ ਵਿਭਾਗ ਦੇ ਪ੍ਰੋਗਰਾਮ ਅਤੇ ਸਕੀਮਾਂ ਦੇ ਬਾਰੇ ਵਿੱਚ ਜਾਗਰੂਕ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾ ਕੋਵਿਡ 19 ਇੱਕ ਬਹੁਤ ਵੱਡੇ ਖਤਰੇ ਦੇ ਰੂਪ ਵਿੱਚ ਸਾਡੇ ਸਾਹਮਣੇ ਖੜਾ ਹੈ ਤਾਂ ਇਸਦਾ ਮੁਕਾਬਲਾ ਕਰਣ ਲਈ ਸਭ ਤੋਂ ਵੱਧ ਜਰੂਰੀ ਹੈ ਕਿ ਅਸੀ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੀਏ।ਜਿਵੇਂ ਜਦੋਂ ਵੀ ਘਰ ਤੋਂ ਬਾਹਰ ਜਾਈਏ ਤਾਂ ਮਾਸਕ ਜ਼ਰੂਰ ਲਗਾਓ ਅਤੇ ਠੀਕ ਤਰੀਕੇ ਨਾਲ ਲਗਾਓ।ਸਿਰਫ ਗਲੇ ਜਾਂ ਠੋਡੀ ਉੱਤੇ ਲਗਾਉਣ ਨਾਲ ਕਰੋਨਾ ਤੋਂ ਨਹੀ ਬਚਿਆ ਜਾ ਸਕਦਾ ਬਲਕਿ ਮੁੰਹ ਅਤੇ ਨੱਕ ਦੋਨਾ ਦਾ ਢਕਿਆ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਜਦੋਂ ਤੱਕ ਜਰੂਰੀ ਨਾ ਹੋਵੇ ਘਰ ਤੋਂ ਬਾਹਰ ਨਾ ਜਾਓ ਅਤੇ ਜੇਕਰ ਜਾਣਾ ਵੀ ਪਵੇ ਤਾਂ ਦੋ ਗਜ ਦੀ ਦੁਰੀ ਬਣਾ ਕੇ ਰੱਖੋ ਅਤੇ ਸੇਨਿਟਾਇਜ਼ਰ ਜਾਂ ਹੈਂਡ ਵਾਸ਼ ਦਾ ਪ੍ਰਯੋਗ ਜਰੂਰ ਕਰੋ।ਉਨ੍ਹਾਂ ਕਿਹਾ ਕਿ ਜਦ ਵੀ ਬਾਹਰ ਤੋਂ ਘਰ ਵਿੱਚ ਆਉਣ ਤੇ ਸਬ ਤੋਂ ਪਹਿਲਾ ਆਪਣੇ ਹੱਥਾਂ ਨੂੰ 30 ਤੋਂ 40 ਸੈਕੇਂਡ ਤੱਕ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਕੱਲ ਠੰਡ ਵੱਧ ਰਹੀ ਹੈ ਤਾਂ ਖੰਘ ਜੁਕਾਮ ਸਰਦੀ ਅਤੇ ਬੁਖਾਰ ਹੋਣਾ ਆਮ ਗੱਲ ਲੱਗਦੀ ਹੈ ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ।ਬੁਖਾਰ ਕਿਸੇ ਵੀ ਕਿੱਸਮ ਦਾ ਹੋਵੇ ਘਰ ਵਿੱਚ ਬੈਠ ਕੇ ਇਲਾਜ ਨਾ ਕਰਵਾਓ ਸਗੋਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਸੈਂਪਲ ਦੇਓ ਅਤੇ ਪੂਰੀ ਤਰ੍ਹਾ ਚੈਕ ਕਰਵਾਓ। ਇਸ ਤੋਂ ਪਤਾ ਚੱਲੇਗਾ ਕਿ ਸਾਨੂੰ ਆਮ ਬੁਖਾਰ, ਖੰਘ, ਕਰੋਨਾ ਜਾਂ ਡੇਂਗੂ ਹੈ। ਜੇਕਰ ਅਸੀ ਸੈਂਪਲ ਨਹੀ ਦੇਵਾਂਗੇ, ਟੈਸਟ ਨਹੀਂ ਕਰਾਉਂਦੇ ਤਾਂ ਹੋ ਸਕਦਾ ਹੈ ਕੱਲ ਨੂੰ ਸਾਡਾ ਸਾਰਾ ਪਰਿਵਾਰ ਅਫੇਕਟੇਡ ਹੋ ਸਕਦਾ ਹੈ ਅਤੇ ਇਸਦੇ ਬਹੁਤ ਗੰਭੀਰ ਨਤੀਜਾ ਨਿਕਲ ਸਕਦਾ ਹੈ।ਇਸ ਲਈ ਜਰੂਰੀ ਹੈ ਕਿ ਸੈਂਪਲਿੰਗ ਤੋਂ ਨਾ ਘਬਰਾਓ ਬਲਕਿ ਸੈਂਪਲਿੰਗ ਕਰਵਾ ਕੇ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਬਚਾਓ।
ਇਸ ਮੌਕੇ ਐਲ ਐਚ ਵੀ ਲਕਸ਼ਮੀ, ਏ ਐਨ ਐਮ ਦਿਨੇਸ਼ ਆਸ਼ਾ ਵਰਕਰਸ ਮੌਜੂਦ ਸਨ ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39846 posts
  • 0 comments
  • 0 fans