Menu

ਥੈਂਕਸਗਿਵਿੰਗ ‘ਤੇ ਦੱਖਣੀ ਕੈਲੀਫੋਰਨੀਆਂ ਵਿੱਚ ਹੋ ਸਕਦੀ ਹੈ ਬਿਜਲੀ ਗੁੱਲ

ਫਰਿਜ਼ਨੋ (ਕੈਲੀਫੋਰਨੀਆਂ), 27 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਦੱਖਣੀ ਕੈਲੀਫੋਰਨੀਆਂ ਵਿੱਚ ਬਿਜਲੀ ਕੰਪਨੀ ਐਡੀਸਨ ਨੇ ਬੁੱਧਵਾਰ ਨੂੰ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉੱਤਰੀ ਜੰਗਲਾਂ ਦੀ ਅੱਗ ਦੇ ਖਤਰੇ ਕਾਰਨ ਲਗਭੱਗ 76,000 ਬਿਜਲੀ ਗ੍ਰਾਹਕ  ਥੈਂਕਸਗਿਵਿੰਗ ਦੌਰਾਨ ਇਸਦੀ ਸਪਲਾਈ ਸੰਬਧੀ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਨ।
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਦੱਖਣੀ ਵਿੱਚ ਸੈਂਟਾ ਐਨਾ  ਖੁਸ਼ਕ ਹਵਾਵਾਂ ਕਾਰਨ ਹੇਮੇਟ ਤੋਂ ਵੈਨਤੂਰਾ ਤੱਕ ਦੇ ਖੇਤਰ ਬਿਜਲੀ ਕੰਪਨੀ ਵੱਲੋਂ ਅੱਗ ਲੱਗਣ ਦਾ ਕਾਰਨ ਬਣਨ ਤੋਂ ਬਚਣ ਲਈ ਸੁਰੱਖਿਆ ਕਾਰਨਾਂ ਕਰਕੇ ਇਸਦੀ ਸਪਲਾਈ ਦੇ ਬੰਦ ਹੋਣ ਦਾ ਸਾਹਮਣਾ ਕਰ  ਸਕਦੇ ਹਨ।
ਰਾਸ਼ਟਰੀ ਮੌਸਮ ਸੇਵਾ ਅਨੁਸਾਰ ਇਹ ਤੇਜ਼ ਹਵਾਵਾਂ ਵੀਰਵਾਰ ਤੋਂ ਸ਼ੁਰੂ ਹੋ ਸ਼ੁੱਕਰਵਾਰ ਸ਼ਾਮ ਤੱਕ ਚੱਲਣ ਦੀ ਉਮੀਦ ਹੈ। ਆਕਸਨਾਰਡ ਵਿੱਚ ਨੈਸ਼ਨਲ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਰਿਆਨ ਕਿਟੇਲ ਨੇ ਕਿਹਾ ਕਿ 65 ਮੀਲ ਪ੍ਰਤੀ ਘੰਟਾ ਦੀਆਂ ਹਵਾਵਾਂ  ਸੈਨ ਫਰਨੈਂਡੋ ਵੈਲੀ, ਸੈਂਟਾ ਮੋਨਿਕਾ , ਸਾਂਟਾ ਕਲੈਰਟਾ ਵੈਲੀ, ਸੈਨ ਗੈਬਰੀਅਲ ਅਤੇ ਮਾਲੀਬੂ ਦੇ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਐਡੀਸਨ ਦੇ ਬੁਲਾਰੇ ਰੈਗੀ ਕੁਮਾਰ ਅਨੁਸਾਰ ਬਿਜਲੀ ਬੰਦ ਕਰਨ ਦੇ ਫੈਸਲੇ ਸੰਬੰਧੀ ਕੰਪਨੀ ਦੀ ਪਹਿਲ ਜਨਤਕ ਸੁਰੱਖਿਆ ਦੀ ਹੈ ਜਦਕਿ ਕੰਪਨੀ ਪਹਿਲਾਂ ਹੀ ਬਿਜਲੀ ਬੰਦ ਤੋਂ ਪ੍ਰਭਾਵਿਤ ਹੋ ਸਕਣ ਵਾਲੇ ਗਾਹਕਾਂ ਨੂੰ ਸੂਚਿਤ ਕਰ ਚੁੱਕੀ ਹੈ ਜਿਸ ਵਿੱਚ ਲਾਸ ਏਂਜਲਸ ਕਾਉਂਟੀ ਵਿੱਚ 15,000, ਸੈਨ ਬਰਨਾਰਡੀਨੋ ਕਾਉਂਟੀ ਵਿੱਚ 42,000 ਅਤੇ ਵੈਨਤੂਰਾ ਕਾਉਂਟੀ ਵਿੱਚ 12,000 ਖਪਤਕਾਰ ਸ਼ਾਮਲ ਹਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans