ਫਾਜ਼ਿਲਕਾ, 25 ਨਵੰਬਰ (ਸੁਰਿੰਦਰਜੀਤ ਸਿੰਘ) – ਸਵੱਛ ਸਰਵੇਖਣ 2021 ਨੂੰ ਮੁੱਖ ਰੱਖਦੇ ਹੋਏ ਸਵੱਛ ਭਾਰਤ ਅਭਿਆਨ ਤਹਿਤ ਉਪ ਮੰਡਲ ਮੈਜਿਸਟ੍ਰੇਟ ਕਮ ਪ੍ਰਸ਼ਾਸ਼ਕ ਨਗਰ ਕੌਸਲ ਜਲਾਲਾਬਾਦ ਸ. ਸੂਬਾ ਸਿੰਘ ਦੇ ਹੁਕਮਾਂ ਅਨੁਸਾਰ ਸ਼ਹਿਰ ਦੇ ਮੁੱਖ ਹਸਪਤਾਲਾਂ, ਸਕੂਲਾਂ, ਹੋਟਲਾਂ, ਧਾਰਮਿਕ ਸੰਸਥਾਵਾਂ ਅਤੇ ਸਰਕਾਰੀ ਦਫਤਰਾਂ ਦੀ ਸਵੱਛਤਾ ਰੈਕਿੰਗ ਕਰਵਾਈ ਗਈ।ਜਿਸ ਨੂੰ ਬਿਨਾ ਕਿਸੇ ਭੇਦ ਭਾਵ ਦੇ ਕਰਵਾਉਣ ਲਈ ਐਸ.ਡੀ.ਐਮ ਵੱਲੋਂ ਇਕ ਤਿੰਨ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਜਲਾਲਾਬਾਦ ਸ੍ਰੀ ਨਰਿੰਦਰ ਕੁਮਾਰ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਕਮੇਟੀ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਮਿਲ ਕਰਕੇ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਕਰਵਾਉਣਾ ਯਕੀਨੀ ਬਣਾਇਆ ਗਿਆ।ਉਨ੍ਹਾਂ ਦੱਸਿਆ ਕਿ ਹੋਟਲ/ਰੈਸਟੋਰੈਂਟ ਦੀ ਰੈਕਿੰਗ ਵਿਚ ਪਹਿਲਾ ਸਥਾਨ ਸ਼ਹਿਰ ਦੇ ਐਵਰਗ੍ਰੀਨ ਹੋਟਲ ਤੇ ਦੂਸਰਾ ਸਥਾਨ ਫੂਡ ਟਨਲ ਰਹੇ। ਇਸ ਤੋਂ ਇਲਾਵਾ ਹਸਪਤਾਲਾਂ ਵਿਚੋਂ ਕੁਮਾਰ ਹਸਪਤਾਲ ਪਹਿਲੇ ਤੇ ਚੁੱਘ ਹਸਪਤਾਲ ਦੂਸਰੇ ਸਥਾਨ `ਤੇ, ਸਰਕਾਰੀ ਦਫਤਰਾਂ ਵਿਚੋਂ ਪਹਿਲਾਂ ਨਗਰ ਕੌਂਸਲ ਜਲਾਲਾਬਾਦ ਅਤੇ ਦੂਜਾ ਸਥਾਨ ਦਫਤਰ ਉਪ ਮੰਡਲ ਮੈਜਿਸਟਰੇਟ ਜਲਾਲਾਬਾਦ ਨੇ ਹਾਸਲ ਕੀਤਾ। ਧਾਰਮਿਕ ਸੰਸਥਾਵਾਂ ਵਿਚੋਂ ਪਹਿਲਾਂ ਸਥਾਨ ਗੁਰਦੁਆਰਾ ਸਿੰਘ ਸਭਾ ਤੇ ਦੂਜਾ ਸਥਾਨ ਕ੍ਰਿਸ਼ਨਾ ਮੰਦਰ, ਸਕੂਲਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਲੜਕੇ ਅਤੇ ਕਲੋਨੀਆਂ ਵਿਚੋਂ ਵਿਜੈ ਨਗਰ ਨੇ ਪਹਿਲਾ ਤੇ ਬਬਲੂ ਇੰਕਲੇਵ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਰੈਕਿੰਗ ਦਾ ਮੁੱਖ ਮੰਤਵ ਹੋਰ ਹਸਪਤਾਲ, ਸਕੂਲ, ਧਾਰਮਿਕ ਸੰਸਥਾਵਾਂ, ਸਰਕਾਰੀ ਦਫਤਰਾਂ ਆਦਿ ਹੋਰ ਜਨਤਕ ਥਾਵਾਂ ਦੀ ਸਫਾਈ ਪੱਖੋਂ ਸੁਧਾਰ ਕਰਨ ਦਾ ਜਜਬਾ ਪੈਦਾ ਹੋ ਸਕੇ।ਉਨ੍ਹਾਂ ਕਿਹਾ ਕਿ ਸਵਛਤਾ ਰੈਕਿੰਗ ਕਰਵਾਉਣ ਦਾ ਮੰਤਵ ਸੰਸਥਾਵਾਂ ਦਾ ਸਫਾਈ ਪੱਧਰ ਉੱਚਾ ਕਰਨਾ ਹੈ ਤਾਂ ਜੋ ਜਲਾਲਾਬਾਦ ਸ਼ਹਿਰ ਦੇ ਸਾਰੇ ਹਸਪਤਾਲ, ਸਕੂਲ, ਹੋਟਲ, ਕਲੋਨੀ, ਧਾਰਮਿਕ ਸੰਸਥਾ ਜਾਂ ਸਰਕਾਰੀ ਦਫਤਰ ਸਵੱਛ ਹੋ ਸਕਣ।