Menu

ਮਾਲ ਗੱਡੀਆਂ ਰਾਹੀਂ ਯੂਰੀਆ ਖ਼ਾਦ ਆਉਣ ਨਾਲ ਕਿਸਾਨ ਹੋਏ ਬਾਗੋ-ਬਾਗ-ਡਿਪਟੀ ਕਮਿਸ਼ਨਰ ਬਠਿੰਡਾ

ਬਠਿੰਡਾ, 25 ਨਵੰਬਰ – ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜਿੱਥੇ ਜ਼ਿਲੇ ਅੰਦਰ ਖਾਦ ਦੀ ਕਮੀ ਪੂਰੀ ਹੋਣ ਲੱਗੀ ਹੈ, ਉੱਥੇ ਹੀ ਇੱਥੇ ਭਰੇ ਪਏ ਅਨਾਜ ਭੰਡਾਰ ਵਿੱਚੋਂ ਅਨਾਜ ਦੀ ਚੁਕਾਈ ਵੀ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਜ਼ਿਲੇ ਦੇ ਕਿਸਾਨ ਅਤੇ ਵਪਾਰੀ ਵਰਗ ਬਾਗੋ-ਬਾਗ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ।
ਇਸ ਸਬੰਧੀ ਰੇਲਵੇ ਵਿਭਾਗ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ (24 ਤੇ 25 ਨਵੰਬਰ) ਨੂੰ ਬਠਿੰਡਾ ਵਿਖੇ ਮਾਲ ਗੱਡੀਆਂ ਰਾਹੀਂ ਜਿੱਥੇ ਬਾਹਰੋਂ ਖਾਦ, ਕੋਲਾ ਤੇ ਕਲਿੰਕਰ ਦੇ ਰੈਕ ਆਏ ਹਨ, ਉੱਥੇ ਹੀ ਇੱਥੋਂ ਚਾਵਲ ਦੇ ਰੈਕ ਬਾਹਰ ਭੇਜੇ ਗਏ ਹਨ।
ਬੁਲਾਰੇ ਅਨੁਸਾਰ ਬਠਿੰਡਾ ਤੋਂ 24 ਨਵੰਬਰ ਨੂੰ 42 ਡੱਬਿਆਂ ਦੇ ਇੱਕ ਰੈਕ ਵਿੱਚ 2655 ਟਨ ਚਾਵਲ ਅਤੇ 25 ਨਵੰਬਰ ਨੂੰ 58 ਡੱਬਿਆਂ ਦੇ ਇੱਕ ਹੋਰ ਰੈਕ ਰਾਹੀਂ 3596 ਟਨ ਚਾਵਲ ਬਾਹਰ ਭੇਜੇ ਗਏ ਅਤੇ 42 ਡੱਬਿਆਂ ਦੇ ਇੱਕ ਰੈਕ ਵਿੱਚ 2600 ਟਨ ਕੋਲਾ ਮਾਲ ਗੱਡੀਆਂ ਰਾਹੀਂ ਇੱਥੇ ਪੁੱਜਾ।
ਇਸੇ ਤਰਾਂ 24 ਨਵੰਬਰ ਨੂੰ ਐਨ.ਐਫ.ਐਲ ਬਠਿੰਡਾ ਤੋਂ 42 ਡੱਬਿਆਂ ਦੇ ਇੱਕ ਰੈਕ ਰਾਹੀਂ 2661 ਟਨ ਖਾਦ ਬਾਹਰ ਭੇਜੀ ਗਈ ਅਤੇ 25 ਨਵੰਬਰ ਨੂੰ 58 ਡੱਬਿਆਂ ਦੇ ਇੱਕ ਰੈਕ ਰਾਹੀਂ 3500 ਟਨ ਕੋਲਾ ਇੱਥੇ ਮਾਲ ਗੱਡੀ ਰਾਹੀਂ ਆਇਆ।
ਇਸੇ ਤਰਾਂ 24 ਨਵੰਬਰ ਨੂੰ ਰਾਮਪੁਰਾ ਫੂਲ ਤੋਂ 42 ਡੱਬਿਆਂ ਦੇ ਇੱਕ ਰੈਕ ਵਿੱਚ 2670 ਟਨ ਚਾਵਲ ਬਾਹਰ ਭੇਜੇ ਗਏ ਅਤੇ 42 ਡੱਬਿਆਂ ਦੇ ਇੱਕ ਰੈਕ ਵਿੱਚ 2675 ਟਨ ਖਾਦ ਇੱਥੇ ਆਈ । ਇਸੇ ਤਰਾਂ 25 ਨਵੰਬਰ ਨੂੰ 58-58 ਡੱਬਿਆਂ ਦੇ ਦੋ ਰੈਕ 3364-3364  ਟਨ ਖਾਦ ਮਾਲ ਗੱਡੀ ਰਾਹੀਂ ਲੈ ਕੇ ਇੱਥੇ ਪੁੱਜੇ।
ਇਸੇ ਤਰਾਂ 24 ਨਵੰਬਰ ਨੂੰ 58 ਡੱਬਿਆਂ ਦੇ ਇੱਕ ਰੈਕ ਵਿੱਚ 3500 ਟਨ ਕੋਲਾ ਥਰਮਲ ਪਲਾਟ ਲਹਿਰਾ ਮੁਹੱਬਤ ਵਿਖੇ ਆਇਆ। ਇਸੇ ਦਿਨ ਅਲਟ੍ਰਾਟੈਕ ਲਹਿਰਾ ਮੁਹੱਬਤ ਵਿਖੇ 58 ਡੱਬਿਆਂ ਵਾਲੇ ਇੱਕ ਰੈਕ ਵਿੱਚ 3500 ਟਨ ਕਲਿੰਕਰ ਆਇਆ। ਇਸੇ ਤਰਾਂ 25 ਨਵੰਬਰ ਨੂੰ 58-58 ਡੱਬਿਆਂ ਦੇ ਦੋ ਹੋਰ ਰੈਕਾਂ ਵਿੱਚ 3500-3500 ਕੁਇੰਟਲ ਕਲਿੰਕਰ ਅਲਟ੍ਰਾਟੈਕ ਲਹਿਰਾ ਮੁਹੱਬਤ ਵਿਖੇ ਮਾਲ ਗੱਡੀ ਰਾਹੀਂ ਆਇਆ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans