Menu

ਜੋਅ ਬਾਈਡੇਨ ਨੇ ਕੀਤਾ ਰਾਸ਼ਟਰੀ ਸੁਰੱਖਿਆ ਟੀਮ ਦਾ ਐਲਾਨ

ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਸੋਮਵਾਰ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਕਈ ਉੱਚ ਅਹੁਦਿਆਂ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ ਵਿੱਚ ਸੈਕਟਰੀ ਆਫ ਸਟੇਟ , ਹੋਮਲੈਂਡ ਸੁੱਰਖਿਆ ਸੈਕਟਰੀ, ਰਾਸ਼ਟਰੀ ਖੁਫੀਆ ਨਿਦੇਸ਼ਕ, ਸੰਯੁਕਤ ਰਾਸ਼ਟਰ (UN)ਵਿੱਚ ਰਾਜਦੂਤ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਮੌਸਮ ਲਈ  ਰਾਸ਼ਟਰਪਤੀ ਦੇ ਵਿਸ਼ੇਸ਼ ਰਾਜਦੂਤ ਸ਼ਾਮਲ ਹਨ। ਇੱਕ ਰਿਪੋਰਟ ਦੇ ਅਨੁਸਾਰ ਬਾਈਡੇਨ ਨੇ ਐਂਟਨੀ ਬਲਿੰਕੇਨ ਨੂੰ ਸੈਕਟਰੀ ਆਫ ਸਟੇਟ ਚੁਣਿਆ ਹੈ ਜੋ ਕਿ ਬਾਈਡੇਨ ਦੇ ਕਈ ਸਾਲਾਂ ਤੋਂ ਵਿਸ਼ਵਾਸਯੋਗ ਹਨ ਅਤੇ ਉਨ੍ਹਾਂ ਨਾਲ ਉਸ ਨੇ ਕਾਫੀ ਸੇਵਾਵਾਂ ਵੀ ਨਿਭਾਈਆਂ ਹਨ। ਐਵਰੀਲ ਹੈਨੇਸ ਨੂੰ ਬਾਈਡੇਨ ਦੀ ਰਾਸ਼ਟਰੀ ਖੁਫੀਆ ਏਜੰਸੀ ਦੀ ਡਾਇਰੈਕਟਰ ਵਜੋਂ ਚੁਣਿਆ ਹੈ ਜੋ ਕਿ ਇਸ ਭੂਮਿਕਾ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੈ ,ਇਸਦੇ ਇਲਾਵਾ ਉਸਨੇ 2013 ਤੋਂ 2015 ਤੱਕ ਸੀ ਆਈ ਏ ਦੀ ਡਿਪਟੀ ਡਾਇਰੈਕਟਰ ਅਤੇ ਕਈ ਹੋਰ ਅਹੁਦਿਆਂ ਤੇ ਵੀ ਕੰਮ ਕੀਤਾ ਹੈ। ਇਸ ਟੀਮ ਦੇ ਹੋਰ ਮੈਂਬਰਾਂ ਵਿੱਚ ਰਾਸ਼ਟਰਪਤੀ ਬਾਈਡੇਨ ਨੇ ਅਲੇਜੈਂਡਰੋ ਮੇਯੋਰਕਾਸ ਨੂੰ ਹੋਮਲੈਂਡ ਸਿਕਿਓਰਿਟੀ ਦਾ ਸੱਕਤਰ ਨਾਮਜ਼ਦ ਕੀਤਾ ਹੈ ਜੋ ਕਿ ਹੋਮਲੈਂਡ ਸਿਕਿਓਰਿਟੀ ਵਿਭਾਗ ਦੇ 18 ਸਾਲਾਂ ਦੇ ਇਤਿਹਾਸ ਵਿਚ ਪਹਿਲੇ ਪ੍ਰਵਾਸੀ ਅਤੇ ਲਾਤੀਨੀ ਸੈਕਟਰੀ ਹੋਣਗੇ।ਇਸਦੇ ਨਾਲ ਹੀ ਯੂ.ਐਨ.ਵਿੱਚ ਅਮਰੀਕੀ ਰਾਜਦੂਤ ਦੇ ਪਦ ਲਈ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਦੀ ਪਸੰਦ ਲਿੰਡਾ ਥਾਮਸ-ਗ੍ਰੀਨਫੀਲਡ ਹੈ ਜਿਸਨੇ ਕਿ ਵਿਦੇਸ਼ੀ ਸੇਵਾ ਦੇ ਡਾਇਰੈਕਟਰ ਜਨਰਲ ਦੇ ਤੌਰ ਤੇ ਵੀ ਸੇਵਾ ਦੇ ਨਾਲ 2013 ਤੋਂ 2017 ਤੱਕ ਲਾਇਬੇਰੀਆ ਵਿਚ ਰਾਜਦੂਤ ਅਤੇ  ਅਫਰੀਕੀ ਮਾਮਲਿਆਂ ਵਿੱਚ ਰਾਜ ਦੇ ਸਹਾਇਕ ਸੱਕਤਰ ਦੇ ਤੌਰ ਤੇ ਡਿਊਟੀ ਦਿੱਤੀ ਹੈ।ਜਦਕਿ ਇਸ ਟੀਮ ਦੇ ਅਗਲੇ ਮੈਂਬਰ ਜੇਕ ਸਲੀਵਨ  ਹਨ ਜਿਹਨਾਂ ਨੂੰ ਬਾਈਡੇਨ ਵ੍ਹਾਈਟ ਹਾਊਸ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਰਹੇ ਹਨ। ਇਸ ਸੁਰੱਖਿਆ ਟੀਮ ਦੇ ਇੱਕ ਹੋਰ ਮਹੱਤਵਪੂਰਨ ਅਹੁਦੇ ‘ਤੇ ਸਾਬਕਾ ਰਾਜ ਸੈਕਟਰੀ ਜੌਹਨ ਕੈਰੀ ਕੰਮ ਕਰਨਗੇ ਜਿਹਨਾਂ ਨੂੰ ਬਾਈਡੇਨ ਮੌਸਮ ਵਿੱਚ ਤਬਦੀਲੀ ਸੰਬੰਧੀ ਰਾਸ਼ਟਰਪਤੀ ਦੇ ਵਿਸ਼ੇਸ਼ ਰਾਜਦੂਤ ਵਜੋਂ ਨਿਯੁਕਤ ਕਰ ਰਹੇ ਹਨ।  ਇਹ ਇਕ ਭੂਮਿਕਾ ਹੈ ਜਿਸ ਲਈ ਸੈਨੇਟ ਦੀ ਪੁਸ਼ਟੀ ਦੀ ਲੋੜ ਨਹੀਂ ਹੋਵੇਗੀ। ਕੈਰੀ ਨੇ ਪੈਰਿਸ ਜਲਵਾਯੂ ਸਮਝੌਤੇ ‘ਤੇ ਗੱਲਬਾਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।ਆਪਣੀ ਇਸ ਟੀਮ ਦੀ ਜਾਣਕਾਰੀ ਦਿੰਦਿਆਂ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਟੀਮ ਚੁਣੌਤੀਆਂ ਦਾ ਸਾਹਮਣਾ, ਸੁਰੱਖਿਆ, ਖੁਸ਼ਹਾਲੀ ਅਤੇ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗੀ।

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਰਵਾਇਤੀ ਗਾਂਧੀਨਗਰ ਲੋਕ ਸਭਾ ਸੀਟ ਤੋਂ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39820 posts
  • 0 comments
  • 0 fans