Menu

ਅਮਰੀਕਾ : ਕੇਨਸਾਸ ਫਾਇਰ ਵਿਭਾਗ ਦੇ 2 ਕਰਮਚਾਰੀਆਂ ਦੀ ਹੋਈ ਕੋਰੋਨਾਂ ਨਾਲ ਮੌਤ

ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਮਿਸੂਰੀ ਪ੍ਰਾਂਤ ਦੇ ਕੇਨਸਾਸ ਸ਼ਹਿਰ ਵਿੱਚ ਅੱਗ ਬੁਝਾਊ ਵਿਭਾਗ ਨੇ ਦੋ ਦਿਨਾਂ ਵਿੱਚ ਆਪਣੇ ਦੋ ਕਰਮਚਾਰੀਆਂ ਨੂੰ ਕੋਰੋਨਾਂ ਵਾਇਰਸ ਦੀ ਲਾਗ ਕਾਰਨ ਗਵਾ ਲਿਆ ਹੈ।
ਫਾਇਰ ਵਿਭਾਗ ਦੀ ਚੀਫ ਡੌਨਾ ਲੇਕ ਅਨੁਸਾਰ ਕਪਤਾਨ ਰਾਬਰਟ “ਬੌਬੀ” ਰੋਚਾ ਅਤੇ ਸਕਾਟ ਡੇਵਿਡਸਨ ਜੋ ਕਿ ਇੱਕ ਸੰਚਾਰ ਮਾਹਰ ਅਤੇ ਪੈਰਾ ਮੈਡੀਕਲ ਸਨ ,ਵਾਇਰਸ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਕੁਝ ਸਮੇਂ ਲਈ ਹਸਪਤਾਲ ਵਿੱਚ ਰਹੇ ਸਨ।ਇਸ ਦੁਖਦਾਈ ਘਟਨਾ ਦੇ ਸ਼ਿਕਾਰ ਡੇਵਿਡਸਨ (45 )ਦੀ ਐਤਵਾਰ ਨੂੰ ਮੌਤ ਹੋ ਗਈ ਸੀ ਜਦਕਿ ਇੱਕ ਦਿਨ ਪਹਿਲਾਂ ਫਾਇਰ ਕਪਤਾਨ ਰਾਬਰਟ  ਰੋਚਾ ਦੀ ਮੌਤ ਕੋਵਿਡ-19 ਨਾਲ ਹਸਪਤਾਲ ਵਿੱਚ ਕਈ ਹਫਤੇ ਲੜਨ ਤੋਂ ਬਾਅਦ ਹੋਈ ਸੀ।  ਅੱਗ ਬੁਝਾਊ ਵਿਭਾਗ ਦੇ ਬੁਲਾਰੇ ਜੇਸਨ ਸਪਰੇਤਜ਼ਰ ਨੇ ਦੱਸਿਆ ਕਿ 60 ਸਾਲਾ ਰੋਚਾ ਨੇ 1991 ਵਿੱਚ  ਵਿਭਾਗ ਨੂੰ ਜੁਆਇਨ ਕੀਤਾ ਸੀ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ, ਕੇਨਸਾਸ ਸਿਟੀ ਫਾਇਰ ਵਿਭਾਗ ਦੇ 176 ਮੈਂਬਰਾਂ ਨੇ ਕੋਵਿਡ -19 ਲਈ ਪਾਜ਼ੀਟਿਵ ਟੈਸਟ ਕੀਤਾ ਹੈ ਜਦਕਿ  ਸ਼ਨੀਵਾਰ ਤੱਕ, 73 ਅਜੇ ਵੀ ਸੰਕਰਮਿਤ ਸਨ।ਇਸਦੇ ਨਾਲ ਹੀ ਐਤਵਾਰ ਨੂੰ ਕੇਨਸਾਸ ਸਿਟੀ ਖੇਤਰ ਵਿੱਚ ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਔਸਤ 1,282 ਦਰਜ਼ ਕੀਤੀ ਗਈ ਜੋ ਕਿ ਇੱਕ ਹਫ਼ਤਾ ਪਹਿਲਾਂ 1,078 ਸੀ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39914 posts
  • 0 comments
  • 0 fans