Menu

ਅਮਰੀਕਾ : ਪੈਨਸਿਲਵੇਨੀਆ ਪੁਲਿਸ ਵਿਭਾਗ ਦੇ ਟਰੇਨੀ ਕੁੱਤੇ ਦੀ ਡਿਊਟੀ ਦੌਰਾਨ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਪੁਲਿਸ ਵਿਭਾਗ ਵਿੱਚ ਖਾਸ ਸਿਖਲਾਈ ਪ੍ਰਾਪਤ ਕੁੱਤੇ ਜਿਹਨਾਂ ਨੂੰ ਕੇ-9 ਵੀ ਕਿਹਾ ਜਾਂਦਾ ਹੈ,ਦੀ ਅਪਰਾਧੀਆਂ ਨੂੰ ਫੜਨ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ।ਇਹ ਜਾਨਵਰ ਆਪਣੀ ਸੁੰਘਣ ਸ਼ਕਤੀ ਦੁਆਰਾ ਕੇਸਾਂ ਨੂੰ ਸੁਲਝਾਉਣ ਵਿੱਚ ਮੱਦਦ ਕਰਦੇ ਹਨ।ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਅਜਿਹੀ ਹੀ ਖਾਸ ਸਿਖਲਾਈ ਪ੍ਰਾਪਤ ਕੇ-9 ਜਿਸਦਾ ਨਾਮ ਟਾਈਟਨ ਸੀ ਦੀ ਡਿਊਟੀ ਦੌਰਾਨ ਐਤਵਾਰ ਨੂੰ ਹੋਏ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਪੁਲਿਸ ਟਾਈਟਨ ਸਮੇਤ  ਇੱਕ ਪੁਰਾਣੇ ਗੁਦਾਮ ਵਿੱਛ ਪੰਜ ਸ਼ੱਕੀ ਚੋਰਾਂ ਦੀ ਭਾਲ ਸੰਬੰਧ ਕਾਰਵਾਈ ਕਰ ਰਹੀ ਸੀ, ਉਸ ਸਮੇਂ ਟਾਈਟਨ ਇੱਕ ਪੰਜ ਮੰਜ਼ਲੀ ਇਮਾਰਤ ਦੀ ਚੌਥੀ ਮੰਜ਼ਲ ਤੋਂ ਅਸੁਰੱਖਿਅਤ ਖੁੱਲ੍ਹੇ ਹੋਏ ਐਲੀਵੇਟਰ ਸ਼ਾਫਟ ਵਿੱਚ ਡਿੱਗਣ ਕਰਕੇ ਜਾਨ ਗਵਾ ਬੈਠਾ। ਪੁਲਿਸ ਨੇ ਸਵੇਰੇ 4:19 ਵਜੇ ਗੋਦਾਮ ਵਿੱਚ ਚੋਰੀ ਦੀ ਸੂਚਨਾ ਮਿਲਣ ‘ਤੇ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਅੰਦਰ ਕਾਬੂ ਕੀਤਾ ਅਤੇ ਤਿੰਨ ਹੋਰਾਂ ਨੂੰ ਲੱਭਣ ਲਈ ਪੁਲਿਸ ਨੇ ਟਾਈਟਨ ਅਤੇ ਉਸ ਦੇ ਅਧਿਕਾਰੀ ਬ੍ਰਾਇਨ ਸਟੀਵਨਜ਼ ਨੂੰ ਭਾਲ ਵਿੱਚ ਸਹਾਇਤਾ ਕਰਨ ਲਈ ਬੁਲਾਇਆ ਸੀ। ਅਧਿਕਾਰੀਆਂ ਅਨੁਸਾਰ ਟਾਈਟਨ  ਜਿਸ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਸਾਲ 2014 ਤੋਂ ਵਿਭਾਗ ਨਾਲ ਕੰਮ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਚੋਰਾਂ ਦੀ ਭਾਲ ਜਾਰੀ ਰੱਖੀ ਅਤੇ ਪੰਜਾਂ ਸ਼ੱਕੀ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans