Menu

ਬਾਈਡੇਨ ਆਪਣੇ ਵਿਸ਼ਵਾਸੀ ਐਂਟਨੀ ਬਲਿੰਕੇਨ ਨੂੰ ਦੇ ਸਕਦੇ ਹਨ ਸੈਕਟਰੀ ਆਫ ਸਟੇਟ ਦਾ ਅਹੁਦਾ

ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਰਾਜਨੀਤੀ ਦੀ ਕਮਾਨ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਹੱਥਾਂ ਵਿੱਚ ਆਉਣ ਦੇ ਦਿਨ ਨਜ਼ਦੀਕ ਆ ਰਹੇ ਹਨ,ਜਿਸ ਦੇ ਤਿਆਰੀ ਲਈ ਬਾਈਡੇਨ ਆਪਣੀ ਟੀਮ ਬਾਰੇ ਵੀ ਯੋਜਨਾਵਾਂ ਬਣਾ ਰਹੇ ਹਨ। ਇੱਕ ਰਿਪੋਰਟ ਅਨੁਸਾਰ  ਜੋਅ ਬਾਈਡੇਨ ਵਿਦੇਸ਼ੀ ਨੀਤੀ ਦੇ ਇੱਕ ਪੁਰਾਣੇ ਅਧਿਕਾਰੀ ਅਤੇ ਲੰਬੇ ਸਮੇਂ ਤੋਂ ਵਿਸ਼ਵਾਸਯੋਗ ਐਂਟਨੀ ਬਲਿੰਕੇਨ ਦਾ ਨਾਮ ਸੈਕਟਰੀ ਆਫ ਸਟੇਟ ਵਜੋਂ ਪੇਸ਼ ਕਰਨਗੇ। ਓਬਾਮਾ ਪ੍ਰਸ਼ਾਸਨ ਦੌਰਾਨ ਉੱਚ ਪੱਧਰੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਵਿਭਾਗ ਦੇ ਅਹੁਦਿਆਂ ‘ਤੇ ਕਾਬਜ਼ ਰਹਿਣ ਵਾਲੇ ਬਲਿੰਕੇਨ ਨੇ ਲਗਭਗ ਦੋ ਦਹਾਕਿਆਂ ਤੋਂ ਵਿਦੇਸ਼ੀ ਨੀਤੀ ਦੇ ਮੁੱਦਿਆਂ’ ਤੇ ਬਾਈਡੇਨ ਦੇ ਨਾਲ ਕੰਮ ਕੀਤਾ ਹੈ। ਬਾਈਡਨ ਨੇ ਬਲਿੰਕੇਨ ਨੂੰ ਇੱਕ “ਸੁਪਰ ਸਟਾਰ” ਕਹਿੰਦਿਆਂ ਉਸਦੀ ਪ੍ਰਸੰਸਾ ਵੀ ਕੀਤੀ ਹੈ। ਪਰ ਇਸ ਅਹੁਦੇ ਦੀ ਦੌੜ ਵਿੱਚ ਸੂਜ਼ਨ ਰਾਈਸ ਦਾ ਨਾਮ ਵੀ ਨਾਮ ਅੱਗੇ ਆ ਰਿਹਾ ਹੈ।ਇਸ ਸੰਬੰਧੀ ਬਲਿੰਕੇਨ ਸੰਬੰਧੀ ਜੋਅ ਬਾਈਡੇਨ ਦਾ ਝੁਕਾਅ ਹੋਣ ਕਰਕੇ ਜਿਹੜੇ ਰਾਈਸ ਨੂੰ ਇਸ ਪਦ ਤੇ ਵੇਖਣਾ ਚਾਹੁੰਦੇ ਹਨ,ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਸੈਨੇਟ ਦੀ ਪੁਸ਼ਟੀ ਦੀ ਗੱਲ ਆਉਂਦੀ ਹੈ ਤਾਂ ਬਲਿੰਕੇਨ ਦਾ ਨਾਮ ਅੱਗੇ ਆ ਸਕਦਾ ਹੈ ਕਿਉਂਕਿ ਰਾਈਸ ਨੂੰ 2012 ਦੇ ਬੇਨਗਾਜ਼ੀ ਹਮਲੇ ,ਜਿਸ ਵਿੱਚ ਚਾਰ ਅਮਰੀਕੀ ਮਾਰੇ ਗਏ ਸਨ ,ਦੇ ਬਾਰੇ ਆਪਣੇ ਸ਼ੁਰੂਆਤੀ ਬਿਆਨਾਂ ‘ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 58 ਸਾਲਾ ਬਲਿੰਕੇਨ ਸੈਨੇਟ ਦੀ ਵਿਦੇਸ਼ੀ ਸੰਬੰਧ ਕਮੇਟੀ ਵਿੱਚ ਸਾਲ 2002 ਵਿੱਚ ਬਾਈਡਨ ਦਾ ਸਟਾਫ ਡਾਇਰੈਕਟਰ ਸੀ। ਜਦੋਂ ਬਾਈਡਨ ਉਪ ਰਾਸ਼ਟਰਪਤੀ ਬਣਿਆ ਸੀ, ਉਦੋਂ ਬਲਿੰਕੇਨ ਉਸ ਦਾ ਰਾਸ਼ਟਰੀ ਸੁਰੱਖਿਆ ਨਿਰਦੇਸ਼ਕ ਬਣ ਗਿਆ ਸੀ ।ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਉਸ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਸੀ। ਇਸ ਤੋਂ ਇਲਾਵਾ
ਸਹਿਯੋਗੀ ਵੀ ਬਲਿੰਕਨ ਨੂੰ ਸਮਾਰਟ, ਅਪ੍ਰਤੱਖ ਅਤੇ ਵਿਦੇਸ਼ੀ ਨੀਤੀ ਦੇ ਹਰ ਮੁੱਦੇ ਵਿੱਚ ਕੂਟਨੀਤਕ ਡਿਪਲੋਮੈਟ ਵਜੋਂ ਵੀ ਦਰਸਾਉਂਦੇ ਹਨ।ਇਸ ਲਈ ਰਿਪੋਰਟਾਂ ਅਨੁਸਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਬਾਈਡੇਨ ਦੁਆਰਾ ਸੈਕਟਰੀ ਆਫ ਸਟੇਟ ਲਗਾਏ ਜਾ ਸਕਦੇ ਹਨ ਪਰ ਬਾਈਡਨ ਮੁਹਿੰਮ ਦੇ ਇੱਕ ਬੁਲਾਰੇ ਨੇ ਫਿਲਹਾਲ ਬਲਿੰਕੇਨ ਦੀ ਨਾਮਜ਼ਦਗੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans