Menu

4 ਦਸੰਬਰ ਤੱਕ ਮਨਾਇਆ ਜਾ ਰਿਹਾ ਪਰਿਵਾਰ ਨਿਯੋਜਨ ਪੰਦਰਵਾੜਾ

ਫਾਜ਼ਿਲਕਾ, 23 ਨਵੰਬਰ (ਸੁਰਿੰਦਰਜੀਤ ਸਿੰਘ) – ਸਿਹਤ ਵਿਭਾਗ ਵਲੋਂ 4 ਦਸੰਬਰ ਤੱਕ ਪਰਿਵਾਰ ਨਿਯੋਜਨ ਤਹਿਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਪੰਦਰਵਾੜੇ ਵਿੱਚ 28 ਨਵੰਬਰ ਤੱਕ ਜਾਗਰੂਕਤਾ ਅਭਿਆਨ ਚਲਾ ਕੇ ਪੁਰਸ਼ ਨਸਬੰਦੀ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਅਤੇ 29 ਨਵੰਬਰ ਤੋਂ 4 ਦਸੰਬਰ ਤੱਕ ਪਰਿਵਾਰ ਨਿਯੋਜਨ ਦੇ ਆਪਰੇਸ਼ਨ ਅਤੇ ਹੋਰ ਸਾਧਨ ਉਪਲਬਧ ਕਰਵਾਏ ਜਾਣਗੇ।
ਸਿਵਲ ਸਰਜਨ ਡਾ ਕੁੰਦਨ ਪਾਲ ਨੇ ਦੱਸਿਆ ਕਿ ਪੁਰਸ਼ ਨਸਬੰਦੀ ਪਰਿਵਾਰ ਨੂੰ ਨਿਯੋਜਿਤ ਕਰਣ ਲਈ ਸਭ ਤੋਂ ਸੁਰੱਖਿਅਤ ਅਤੇ ਆਸਾਨ ਤਰੀਕਾ ਹੈ।ਇਸ ਵਿੱਚ 10 ਮਿੰਟ ਤੋਂ ਜ਼ਿਆਦਾ ਸਮਾਂ ਨਹੀ ਲੱਗਦਾ ਅਤੇ ਕੋਈ ਵੀ ਚੀਰਾ ਜਾਂ ਟਾਂਕਾਂ ਨਹੀ ਲਗਾਇਆ ਜਾਂਦਾ।ਉਨ੍ਹਾਂ ਦੱਸਿਆ ਕਿ ਨਸਬੰਦੀ ਦੇ ਅੱਧੇ ਘੰਟੇ ਬਾਅਦ ਪੁਰਸ਼ ਆਪਣੇ ਆਪ ਘਰ ਜਾ ਸਕਦਾ ਹੈ ਅਤੇ ਇਸ ਨਾਲ ਮਰਦਾਨਾ ਤਾਕਤ ਤੇ ਵੀ ਕੋਈ ਫਰਕ ਨਹੀ ਪੈਂਦਾ। ਪੁਰਸ਼ ਕੋਈ ਵੀ ਭਾਰੀ ਕੰਮ ਅਸਾਨੀ ਨਾਲ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਪਰੇਸ਼ਨ ਕਰਵਾਉਣ ਵਾਲੇ ਨੂੰ 1100 ਰੁਪਏ ਅਤੇ ਪ੍ਰੇਰਿਤ ਕਰਨ ਵਾਲੇ ਨੂੰ 200 ਰੁਪਏ ਵੀ ਦਿੱਤੇ ਜਾਂਦੇ ਹਨ।
ਸਿਵਲ ਸਰਜਨ ਨੇ ਸਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਉਹ ਆਪਣੇ ਆਪਣੇ ਖੇਤਰ ਵਿੱਚ ਲੋਕਾਂ ਨਾਲ ਮਿਲ ਕੇ ਉਨ੍ਹਾਂ ਦਾ ਭੁਲੇਖਾ ਦੂਰ ਕਰਨ ਅਤੇ ਉਨ੍ਹਾਂ ਨੂੰ ਨਸਬੰਦੀ ਲਈ ਪ੍ਰੇਰਿਤ ਕਰਨ।ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਿੱਚ ਹੁਣ ਲੈਪ੍ਰੋਸਕੋਪੀਕ ਆਪਰੇਸ਼ਨ ਵੀ ਸ਼ੁਰੂ ਹੋ ਗਏ ਹਨ ਤੇ ਲੋਕ ਇਸ ਦਾ ਲਾਭ ਉਠਾ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਅਨਿਲ ਧਾਮੂ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਪੰਦਰਵਾੜਾ ਮਨਾਇਆ ਰਿਹਾ ਹੈ।ਉਨ੍ਹਾਂ ਦੱਸਿਆ ਕਿ 2011 ਦੀ ਜਨਸੰਖਿਆ ਦੇ ਅਨੁਸਾਰ ਆਬਾਦੀ 121 ਕਰੋੜ ਸੀ ਤੇ ਹੁਣ ਲਗਭਗ 135 ਕਰੋੜ ਹੋ ਗਈ ਹੈ। ਜੇਕਰ ਇਸ ਰਫਤਾਰ ਨਾਲ ਸਾਡੀ ਆਬਾਦੀ ਵੱਧਦੀ ਗਈ ਤਾਂ ਲੋਕਾਂ ਦੇ ਜੀਵਨ ਵਿੱਚ ਹਰ ਪੱਧਰ ਤੇ ਚਾਹੇ ਉਹ ਸਿਹਤ ਹੋਵੇ, ਰੋਜਗਾਰ ਹੋਵੇ ਜਾਂ ਅਤੇ ਜਰੂਰੀ ਸੇਵਾਵਾਂ ਹਰ ਇੱਕ `ਤੇ ਇਸਦਾ ਭੈੜਾ ਪ੍ਰਭਾਵ ਪਵੇਗਾ ਅਤੇ ਸਾਨੂੰ ਸਾਰਿਆ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।
ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਕਵਿਤਾ ਨੇ ਦੱਸਿਆ ਕਿ ਇਸਦਾ ਭੈੜਾ ਅਸਰ ਮਾਵਾਂ, ਬਚਿਆਂ ਅਤੇ ਉਨ੍ਹਾਂ ਦੀ ਸਿਹਤ ਤੇ ਪੈਂਦਾ ਹੈ।ਉਨ੍ਹਾਂ ਦਸਿਆ ਕਿ ਜੇਕਰ ਪਰਿਵਾਰ ਨੂੰ ਨਿਯੋਜਿਤ ਰੱਖਾਂਗੇ ਤਾਂ ਇਹਨਾਂ ਦੀ ਮੌਤ ਦਰ ਵਿੱਚ ਵੀ ਕਮੀ ਆ ਸਕੇਗੀ।ਉਨ੍ਹਾਂ ਕਿਹਾ ਕਿ ਆਓ ਮਿਲ ਕੇ ਪਰਿਵਾਰ ਨਿਯੋਜਨ ਨੂੰ ਇੱਕ ਲਹਿਰ ਬਣਾਈਏ ਅਤੇ ਛੋਟਾ ਪਰਿਵਾਰ ਖੁਸ਼ੀਆਂ ਦੇ ਆਧਾਰ ਨੂੰ ਅਪਣਾਈਏ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans