Menu

ਅਮਰੀਕਾ : ਏਲ ਪਾਸੋ ਦੇ ਮੁਰਦਾ ਘਰਾਂ ਦੀ ਸਹਾਇਤਾ ਕਰਨ ਲਈ ਤਾਇਨਾਤ ਕੀਤੇ ਨੈਸ਼ਨਲ ਗਾਰਡ

ਫਰਿਜ਼ਨੋ (ਕੈਲੀਫੋਰਨੀਆਂ), 23 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੂਬੇ ਟੈਕਸਾਸ ਦੇ ਏਲ ਪਾਸੋ ਵਿੱਚ ਹੋਈਆਂ ਮੌਤਾਂ ਕਾਰਨ ਇੱਥੋਂ ਦੇ ਮੁਰਦਾ ਘਰ ਭਰ ਗਏ ਹਨ।ਇਸ ਲਈ ਟੈਕਸਾਸ ਦੇ ਨੈਸ਼ਨਲ ਗਾਰਡ ਦੀਆਂ ਫੌਜਾਂ ਨੂੰ ਏਲ ਪਾਸੋ, ਵਿੱਚ ਮੁਰਦਾ ਘਰਾਂ ਦੇ ਕੰਮਾਂ ਵਿੱਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੋਵਿਡ -19 ਦੇ ਵਾਧੇ ਨਾਲ ਹੋਏ ਨੁਕਸਾਨ ਨੂੰ ਨਜਿੱਠਣ ਵਿੱਚ ਸਮੱਸਿਆ ਨਾਂ ਆਵੇ।  ਟੈਕਸਾਸ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੇ ਇਕ ਬਿਆਨ ਵਿੱਚ ਦੱਸਿਆ ਕਿ ਇਸ ਹਫਤੇ ਏਲ ਪਾਸੋ ਕਾਉਂਟੀ ਵਿਚ ਜ਼ਮੀਨ ਉੱਤੇ ਸਥਿਤੀ ਦਾ ਮੁਲਾਂਕਣ ਪੂਰਾ ਕਰਨ ਤੋਂ ਬਾਅਦ ਰਾਜ ਨੇ ਕੱਲ੍ਹ ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਵਾਲੇ ਮੁਰਦਾਘਰ ਸੰਬੰਧੀ ਮਾਮਲਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਟੈਕਸਾਸ ਦੇ ਨੈਸ਼ਨਲ ਗਾਰਡ ਦੇ 36 ਜਵਾਨਾਂ ਦੀ ਇਕ ਟੀਮ ਜੁਟਾਈ ਹੈ। ਇਹ ਮਾਮਲੇ ਸੰਬੰਧੀ ਸ਼ਹਿਰ ਦੇ ਮੇਅਰ ਡੀ ਮਾਰਗੋ ਨੇ ਸ਼ੁੱਕਰਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਲਾਗ ਦੇ ਮਾਮਲਿਆਂ ਕਰਕੇ ਮੌਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਲਈ ਟੈਕਸਾਸ ਮਿਲਟਰੀ ਹੁਣ ਸ਼ਹਿਰ ਦੀ ਨਾਜੁਕ ਸਥਿਤੀ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਇਸਦੇ ਨਾਲ ਹੀ ਏਲ ਪਾਸੋ ਸ਼ਹਿਰ ਅਤੇ ਕਾਉਂਟੀ ਨੇ ਮੈਡੀਕਲ ਐਗਜ਼ਾਮੀਨਰ ਦੇ ਦਫਤਰ, ਅੰਤਮ ਸੰਸਕਾਰ ਘਰ ਅਤੇ ਵਾਧੂ ਸਮਰੱਥਾ ਵਾਲੇ ਮੁਰਦਾ ਘਰ ਲਈ ਇੱਕ ਕੇਂਦਰੀ  ਸਥਾਨ ਪ੍ਰਾਪਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਸ ਸਮੇਂ ਕੋਵਿਡ -19 ਦੇ ਕਾਰਨ ਏਲ ਪਾਸੋ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਹੁਣ 300 ਤੋਂ ਜ਼ਿਆਦਾ ਮਰੀਜ਼ ਹਨ ,ਜਿਸ ਲਈ  ਉਹ 10 ਅਸਥਾਈ ਟਰਾਲੇ ਲਗਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਮਰ ਵੀ ਚੁੱਕੇ ਹਨ । ਇਸ ਕਰਕੇ ਕਾਉਂਟੀ ਨੇ ਮੌਰਗੇਜ ਸੇਵਾਦਾਰਾਂ ਲਈ ਨੌਕਰੀ ਦੀ ਸ਼ੁਰੂਆਤ ਵੀ ਕੀਤੀ ਹੈ। ਇਸ ਤੋਂ ਪਹਿਲਾਂ ਏਲ ਪਾਸੋ ਕਾਉਂਟੀ ਕੋਰੋਨਾਂ ਪੀੜਤਾਂ ਦੀਆਂ ਲਾਸ਼ਾਂ ਲਿਜਾਣ ਲਈ ਜੇਲ੍ਹ ਕੈਦੀਆਂ ਨੂੰ  2 ਡਾਲਰ ਪ੍ਰਤੀ ਘੰਟੇ ਦਾ ਭੁਗਤਾਨ ਕਰ ਰਹੀ ਸੀ ਪਰ ਇਸ ਨਾਲ ਜੇਲ੍ਹਾਂ ਵਿੱਚ ਕੋਰੋਨਾਂ ਦੇ ਫੈਲਣ ਦਾ ਖਤਰਾ ਵੀ ਸੀ ,ਪਰ ਹੁਣ ਮ੍ਰਿਤਕਾਂ ਨੂੰ ਸੰਭਾਲਣ ਲਈ ਸੈਨਿਕ ਬਲਾਂ ਦੀ ਮੱਦਦ ਲਈ ਜਾ ਰਹੀ ਹੈ। ਏਲ ਪਾਸੋ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਤਕਰੀਬਨ 1,074 ਨਵੇਂ ਕੋਵਿਡ -19 ਕੇਸਾਂ ਅਤੇ ਅੱਠ ਮੌਤਾਂ ਦੀ ਰਿਪੋਰਟ ਕੀਤੀ ਹੈ ਜਿਸ ਨਾਲ ਸ਼ਹਿਰ ਵਿੱਚ ਕੁੱਲ ਮਿਲਾ ਕੇ 80,291 ਮਾਮਲੇ ਅਤੇ ਲਗਭੱਗ 853 ਮੌਤਾਂ ਹੋਈਆਂ ਹਨ।

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਦਿੱਤੀ ਗਈ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਇਕ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

ਇਕ ਹੋਰ ਹਾਦਸਾ ਬੱਚਿਆਂ ਨਾਲ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39875 posts
  • 0 comments
  • 0 fans