Menu

ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ

ਬਠਿੰਡਾ 21ਨਵੰਬਰ (ਜਗਸੀਰ ਭੁੱਲਰ/ਜਸਵਿੰਦਰ ਸਿੰਘ ਅਰੋੜਾ) –  ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਸੋਸ਼ਲ ਮੀਡੀਆ ਤੇ ਬੀਤੀ ਸ਼ਾਮ ਭਗਤਾ ਭਾਈ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਤੇ ਪਾਈ ਪੋਸਟ ’ਚ ਦੱਸਿਆ ਹੈ ਅੱਜ ਜੋ ਭਗਤੇ ਕਤਲ ਹੋਇਆ ,ਉਹ ਮੇਰੇ ਵੀਰ ਹਰਜਿੰਦਰ ਤੇ ਅਮਨ ਨੇ ਕਰਿਆ। ਇਸ ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ  ਦਾ ਬਦਲਾ ਲੈਣਾ ਹੈ। ਇਹ ਵੀ ਦੱਸਿਆ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਸਾਡੇ ਗੁਰੂ ਦੇ ਅੰਗ ਸੁੱਟੇ ਸਨ ਤੇ ਨਾਲ ਬੇਅਦਬੀ ਕਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਸੀ। ਇਸ ਦੇ ਨਾਲ ਹੀ ਭਵਿੱਖ ’ਚ ਬੇਅਦਬੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ।  ਪੋਸਟ ਮੁਤਾਬਕ ਜੰਗਲ ਦਾ ਰਾਜਾ ਇੱਕ ਹੈ ਅਤੇ ਸਾਡੇ ਜੰਗਲ ਦਾ ਰਾਜਾ ਸੁੱਖਾ ਵੀਰ ਹੈ। ਸੁੱਖੇ ਵੀਰ ਦੇ ਇੱਕ ਇਸ਼ਾਰੇ ਤੇ ਕੌਮ ਦੇ ਦੋਖੀਆਂ ਦੀਆਂ ਲਾਸ਼ਾਂ ਡਿਗਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਪੋਸਟ ’ਚ ਹੋਰ ਵੀ ਕਾਫ਼ੀ ਕੁੱਝ ਲਿਖਿਆ ਗਿਆ ਹੈ। ਦੱਸਣਯੋਗ ਹੈ ਕਿ  ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਹਲਕੇ ’ਚ ਪੈਂਦੇ ਕਸਬਾ ਭਗਤਾ ਭਾਈ ’ਚ ਸ਼ੁੱਕਰਵਾਰ ਸ਼ਾਮ ਨੂੰ ਵੈਸਟਰਨ ਯੂਨੀਅਨ ਮਨੀ ਟਰਾਂਸਫ਼ਰ ਦੇ ਸੰਚਾਲਕ ਅਤੇ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਤਿੰਦਰਬੀਰ ਅਰੋੜਾ ਦੇ ਪਿਤਾ ਅਤੇ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ(53) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵੱਡੀ ਗੱਲ ਹੈ ਕਿ ਸੀਸੀਟਂਵੀ ਫੁੱਟੇਜ਼ ’ਚ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਨੇ ਤਾਂ ਹੱਕ ’ਚ ਦੋ ਪਿਸਤੌਲ ਫੜਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ। ਮਨੋਹਰ ਲਾਲ ਨੇ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਇਸ ਕਤਲ ਦੇ ਸਬੰਧ ’ਚ ਧਾਰਾ 302,307,34 ,ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In