Menu

ਮਨੋਹਰ ਲਾਲ ਅਰੋੜਾ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਡੇਰਾ ਪ੍ਰੇਮੀਆਂ ਨੇ ਸਲਾਬਤਪੁਰੇ ਕੀਤਾ ਰੋਡ ਜਾਮ

ਭਗਤਾ ਭਾਈ ਕਾ,21 ਨਵੰਬਰ (ਰਾਜੀਵ ਗੋਇਲ) – ਸਥਾਨਿਕ ਸ਼ਹਿਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ,ਜਦੋਂ ਬੀਤੀ ਸ਼ਾਮ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਬੱਸ ਸਟੈਂਡ ਨਜਦੀਕ ਵੈਸਟਰਨ ਯੂਨੀਅਨ ਦਾ ਕੰਮ ਕਰਦੇ ਜਤਿੰਦਰਵੀਰ ਉਰਫ ਜਿੰਮੀ ਅਰੋੜਾ ਦੇ ਪਿਤਾ’ਮਨੋਹਰ ਲਾਲ ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ ਗਿਆ,ਜਿਹਨਾਂ ਦੀ ਬਾਅਦ,ਚ ਮੌਤ ਹੋ ਗਈ।ਦੱਸਣਾ ਬਣਦਾ ਹੈ ਕਿ ਦੋ ਨੌਜਵਾਨ ਉਕਤ ਮਨੋਹਰ ਲਾਲ ਦੀ ਦੁਕਾਨ ਅੰਦਰ ਆਏ ਤੇ ਨਾਲ ਲਿਆਂਦੇ ਬੈਗ ਨੁਮਾ ਚੀਜ ਵਿੱਚੋਂ ਪਿਸਤੋਲ ਕੱਢ ਕੇ ਮਨੋਹਰ ਲਾਲ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।ਸੂਤਰਾਂ ਅਨੁਸਾਰ ਮਨੋਹਰ ਲਾਲ ਦੇ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ।ਵਰਨਣਯੋਗ ਹੈ ਕਿ ਮਨੋਹਰ ਲਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਤਿੰਦਰਵੀਰ ਉਰਫ ਜਿੰਮੀ ਅਰੋੜਾ ਦਾ ਪਿਤਾ ਹੈ।ਹਾਦਸੇ ਤੋਂ ਬਾਅਦ ਐਸ.ਐਸ.ਪੀ ਭੁਪਿੰਦਰਜੀਤ ਵਿਰਕ ਘਟਨਾ ਸਥਾਨ ‘ਤੇ ਪਹੁੰਚੇ,ਜਿਹਨਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ।ਘਟਨਾ ਸੰਬੰਧੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ।ਉਧਰ ਦੂਜੇ ਪਾਸੇ ਐਸ.ਐਸ.ਪੀ ਵੱਲੋਂ ਘਟਨਾ ਸੰਬੰਧੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਗਈ ਹੈ।ਪਰ ਇਸ ਘਟਨਾ ਨੂੰ ਲੈ ਕੇ ਸ਼ਹਿਰ,ਚ ਸਹਿਮ ਦਾ ਮਾਹੌਲ ਹੈ।
ਇਧਰ ਡੇਰਾ ਪ੍ਰੇਮੀਆਂ ਵੱਲੋਂ ਮਨੋਹਰ ਲਾਲ ਦੀ ਲਾਸ਼ ਨੂੰ ਡੇਰਾ ਸਲਾਬਤਪੁਰਾ ਵਿਖੇ ਸੜਕ ਵਿਚਕਾਰ ਰੱਖ ਕੇ ਬਾਜ਼ਾਖਾਨਾ-ਬਰਨਾਲਾ ਰੋਡ ਜਾਮ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸਸਕਾਰ ਨਾ ਕਰਨ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਗਈ।
ਖਬਰ ਲਿਖੇ ਜਾਣ ਤੱਕ ਡੇਰਾ ਪ੍ਰੇਮੀਆਂ ਦਾ ਧਰਨਾ ਜ਼ਾਰੀ ਸੀ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In