Menu

ਫਰਿਜ਼ਨੋ ਕਾਨੂੰਨ ਪ੍ਰਸ਼ਾਸਨ ਕੈਲੀਫੋਰਨੀਆਂ ਦੇ ਕੋਰੋਨਾਂ ਵਾਇਰਸ ਕਰਫਿਊ ਤੋਂ ਕਰ ਸਕਦਾ ਹੈ ਕਿਨਾਰਾ

ਕੈਲੀਫੋਰਨੀਆਂ, 21 ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ) – ਫਰਿਜ਼ਨੋ ਕਾਊਂਟੀ ਵਿੱਚ ਕਾਨੂੰਨੀ ਅਥਾਰਟੀਆਂ ਗਵਰਨਰ ਗੈਵਿਨ ਨਿਊਸਮ ਦੇ ਦਫਤਰ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਕੈਲੀਫੋਰਨੀਆਂ ਦੇ ਨਵੇਂ ਕਰਫਿਊ ਨੂੰ ਲਾਗੂ ਕਰਨ ਦੀ ਯੋਜਨਾ ਨਹੀਂ ਬਣਾ ਰਹੀਆਂ ਹਨ। ਸ਼ਨੀਵਾਰ ਤੋਂ ਲਾਗੂ ਹੋ ਰਿਹਾ ਇਹ ਕਰਫਿਊ ਰਾਤ ਦੇ  10 ਵਜੇ ਤੋਂ ਸਵੇਰੇ 5 ਵਜੇ ਤੱਕ  ਜਾਮਨੀ ਰੰਗ ਦੇ ਲੈਵਲ ਵਿਚਲੀਆਂ ਕਾਉਂਟੀਜ਼ ਵਿੱਚ ਪਾਬੰਦੀਆਂ ਲਗਾਏਗਾ। ਇਸ ਮਾਮਲੇ ਵਿੱਚ ਫਰਿਜ਼ਨੋ ਕਾਉਂਟੀ ਦੇ ਸ਼ੈਰਿਫ ਮਾਰਗਰੇਟ ਮੀਮਜ਼ ਅਨੁਸਾਰ ਫਰਿਜ਼ਨੋ ਕਾਉਂਟੀ ਸ਼ੈਰਿਫ ਦਾ ਦਫਤਰ  ਇਸ ਸੀਮਤ ਘੰਟਿਆਂ ਦੇ ਬੰਦ ਕਰਨ ਦੇ ਹੁਕਮ ਨੂੰ ਲਾਗੂ ਕਰਨ ਤੋਂ ਬਾਹਰ ਨਹੀਂ ਹੋਵੇਗਾ ਪਰ  ਕਾਉਂਟੀ ਵਿੱਚ ਕੋਈ ਡਾਟਾ ਸਾਹਮਣੇ ਨਹੀਂ ਆਇਆ ਜੋ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਿਸੇ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਕੋਵਿਡ ਦੇ ਵੱਧ ਫੈਲਣ ਦਾ ਕਾਰਨ ਬਣਿਆ ਹੋਵੇ ਇਸਦੇ ਨਾਲ  ਸਧਾਰਣ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਅਪਰਾਧੀ ਬਨਾਉਣ ਤੋਂ ਉਹ ਗੁਰੇਜ਼ ਕਰਨਗੇ। ਪਿਛਲੇ ਹਫ਼ਤੇ ਇਕੱਲੀ, ਫਰਿਜ਼ਨੋ ਕਾਉਂਟੀ ਵਿੱਚ ਕੋਰੋਨਾਂ ਦੇ 287 ਨਵੇਂ  ਕੇਸ ਸਾਹਮਣੇ ਆਏ ਹਨ ਜਿਹਨਾਂ ਵਿੱਚ ਕੈਲੀਫੋਰਨੀਆਂ ਦੇ ਜਨਤਕ ਸਿਹਤ ਵਿਭਾਗ ਦੇ ਅੰਕੜਿਆਂ ਦੇ ਅਧਾਰ ਤੇ 164.5% ਦਾ ਵਾਧਾ ਹੋਇਆ ਹੈ। ਇਸ ਸੰਬੰਧੀ ਫਰਿਜ਼ਨੋ ਦੇ ਮੇਅਰ ਲੀ ਬ੍ਰਾਂਡ ਨੇ ਵੀ ਕੈਲੀਫੋਰਨੀਆਂ ਦੇ ਕਰਫਿਊ ਆਦੇਸ਼ ਸੰਬੰਧੀ ਸਹਿਰ ਨੂੰ ਸੰਭਾਲਣ ਦੇ ਸੰਬੰਧ ਵਿੱਚ ਇੱਕ ਵੱਖਰਾ ਬਿਆਨ ਜਾਰੀ ਕੀਤਾ ਹੈ ਜਿਸ ਅਨੁਸਾਰ ਲਾਗ ਦੇ ਮਾਮਲਿਆਂ ਵਿੱਚ ਭਾਰੀ ਤੇਜ਼ੀ ਦੇ ਮੱਦੇਨਜ਼ਰ ਕਮਿਊਨਿਟੀ ਦੇ ਮੈਂਬਰਾਂ ਦੀ ਰੱਖਿਆ ਲਈ ਤਿਆਰ ਕੀਤੇ ਗਏ ਹੋਰ COVID-19 ਦੇ ਆਦੇਸ਼ਾਂ ਦੀ ਤਰ੍ਹਾਂ, ਫਰਿਜ਼ਨੋ ਸ਼ਹਿਰ ਸਾਡੇ ਵਸਨੀਕਾਂ ਨੂੰ ਸਵੈਇੱਛਤ ਤੌਰ ਤੇ ਰਾਜ ਦੇ ਨਵੇਂ ਨਿਯਮ ਦੀ ਪਾਲਣਾ ਕਰਨ ਲਈ ਕਹਿ ਰਿਹਾ ਹੈ ਅਤੇ ਇਸ ਦੌਰਾਨ  ਪੁਲਿਸ ਵਿਭਾਗ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ‘ਤੇ ਧਿਆਨ ਕੇਂਦ੍ਰਤ ਕਰੇਗਾ। ਇਸ ਤੋਂ ਇਲਾਵਾ ਮੀਮਜ਼ ਅਨੁਸਾਰ ਕੈਲੀਫੋਰਨੀਆਂ ਦੇ ਐਮਰਜੈਂਸੀ ਸੇਵਾਵਾਂ ਨਾਲ ਉਸਦੀ ਕਾਨਫਰੰਸ ਕਾਲ ਦੇ ਅਧਾਰ ਤੇ ਗਵਰਨਰ ਦਫਤਰ ਦਾ ਅਮਲਾ ਕਰਫਿਊ ਲਾਗੂ ਕਰਨ ਲਈ ਕਿਸੇ ਟੀਮ ਦੀ ਵਰਤੋਂ ਨਹੀਂ ਕਰੇਗਾ । ਸ਼ੈਰਿਫ ਅਨੁਸਾਰ ਸਥਾਨਕ ਕਾਨੂੰਨ ਪ੍ਰਸ਼ਾਸਨ ਦੁਆਰਾ ਇਸ ਆਦੇਸ਼ ਨੂੰ ਲਾਗੂ ਕਰਨ ਦੀ ਕੋਈ ਉਮੀਦ ਨਹੀਂ ਸੀ ਕਿਉਂਕਿ ਇਸ ਨੂੰ ਲਾਗੂ ਕਰਨ ਦੀ ਬਜਾਏ ਹੋਰ ਬਹੁਤ ਕੁੱਝ ਕਰਨਾ ਹੈ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In