Menu

ਅਮਰੀਕੀ ਸਰਕਾਰ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇ ਕੇ ਕੀਤਾ ਇਨਸਾਫ

ਕੈਲੀਫੋਰਨੀਆਂ, 21  ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ ) –  ਅਮਰੀਕਾ ਵਿੱਚ ਇੱਕ ਆਦਮੀ ਨੂੰ ਅਗਵਾ, ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਕਾਨੂੰਨੀ ਤੌਰ ਤੇ ਮੌਤ ਦੇ ਘਾਟ ਉਤਾਰਿਆ ਹੈ।1994 ਵਿੱਚ ਟੈਕਸਾਸ ਦੀ 16ਸਾਲਾ ਲੀਜ਼ਾ ਰੇਨੇ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਪੈਟਰੋਲ ਦੀ ਭੇਟ ਚੜ੍ਹਾ ਕੇ ਜਿੰਦਾ ਦਫਨਾ ਕੇ ਇਸ ਦਿਲ ਦਹਿਲਾ ਵਾਲੀ ਘਟਨਾ ਨੂੰ ਅੰਜ਼ਾਮ ਦੇਣ ਦੇ ਦੋਸ਼ੀ ਔਰਲੈਂਡੋ ਹਾਲ ਨੂੰ ਦੋ ਦਹਾਕਿਆਂ ਦੇ ਵਕਫੇ  ਤੋਂ ਬਾਅਦ ਇਸ ਸਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ,ਇਸ ਸਜਾ ਨੂੰ ਭੁਗਤਣ ਵਾਲਾ ਹਾਲ ਅੱਠਵਾਂ ਸੰਘੀ ਕੈਦੀ ਸੀ। ਇੰਡੀਆਨਾ ਦੇ ਟੈਰੇ ਹਾਉਟ ਦੇ ਸੰਘੀ ਜੇਲ੍ਹ ਕੰਪਲੈਕਸ ਵਿਚ ਜਾਨਲੇਵਾ ਟੀਕੇ ਦਿੱਤੇ ਜਾਣ ਤੋਂ ਬਾਅਦ  49 ਸਾਲਾ ਔਰਲੈਂਡੋ ਹਾਲ ਨੂੰ ਵੀਰਵਾਰ ਰਾਤ 11:47 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ।ਇਸ ਸੰਬੰਧੀ ਦੇਰ ਰਾਤ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹਾਲ ਦੇ ਅਟਾਰਨੀ ਵੱਲੋਂ ਆਖਰੀ ਮਿੰਟ ਦੀਆਂ ਕਾਨੂੰਨੀ ਚੁਣੌਤੀਆਂ ਨੂੰ ਰੱਦ ਕਰ ਦਿੱਤਾ ਸੀ, ਜਿਸ ਨੇ ਦਲੀਲ ਦਿੱਤੀ ਸੀ ਕਿ ਨਸਲੀ ਪੱਖਪਾਤ ਨੇ ਉਸ ਨੂੰ ਸਜ਼ਾ ਸੁਣਾਉਣ ਵਿੱਚ ਭੂਮਿਕਾ ਨਿਭਾਈ ਸੀ । ਦੋਸ਼ੀ ਹਾਲ ਨੂੰ ਟੀਕਾ ਦਿੱਤੇ ਜਾਣ ਦੇ ਬਾਅਦ ਉਸਨੇ ਮੁਰਝਾਉਂਦੇ ਹੋਏ  ਹੱਥ ਪੈਰ ਮਾਰੇ ਅਤੇ ਅਖੀਰ ਸਾਹ ਲੈਣਾ ਬੰਦ ਕਰ ਦਿੱਤਾ। ਜਲਦੀ ਇੱਕ ਅਧਿਕਾਰੀ  ਹਾਲ ਨੂੰ ਅਧਿਕਾਰਤ ਤੌਰ ਤੇ ਮ੍ਰਿਤਕ ਘੋਸ਼ਿਤ ਹੋਣ ਤੋਂ ਪਹਿਲਾਂ ਦਿਲ ਦੀ ਧੜਕਣ ਦੀ ਜਾਂਚ ਕਰਨ ਲਈ ਚੈਂਬਰ ਵਿੱਚ ਆਇਆ ਅਤੇ ਦੋਸ਼ੀ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਇਸ ਘਟਨਾ ਸੰਬੰਧੀ ਫੈਡਰਲ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ ਹਾਲ ਪਾਈਨ ਬਲਫ, ਅਰਕਨਸਾਸ ਵਿੱਚ ਇਕ ਭੰਗ ਦਾ ਤਸਕਰ ਸੀ ਜੋ ਕਈ ਵਾਰ ਡੱਲਾਸ ਦੇ ਖੇਤਰ ਵਿਚ ਉਸ ਦੀਆਂ ਦਵਾਈਆਂ ਖਰੀਦਦਾ ਸੀ।  ਉਹ 24 ਸਤੰਬਰ 1994 ਨੂੰ ਡੱਲਾਸ ਪਹੁੰਚਿਆ ਅਤੇ ਦੋ ਆਦਮੀਆਂ ਨੂੰ ਭੰਗ ਲੈਣ ਲਈ 4,700 ਡਾਲਰ ਦੇ ਦਿੱਤੇ ਜੋ ਕਿ ਰੇਨੇ ਦੇ ਭਰਾ ਸਨ ਪਰ ਆਦਮੀਆਂ ਨੇ ਪੈਸੇ ਤੇ ਆਪਣਾ ਦਾਅਵਾ ਪੇਸ਼ ਕੀਤਾ। ਬਾਅਦ ਵਿੱਚ ਹਾਲ ਤਿੰਨ ਹੋਰ ਆਦਮੀਆਂ ਸਮੇਤ ਉਹਨਾਂ ਦੇ ਘਰ ਪਹੁੰਚਿਆ ਜਿੱਥੇ ਲੀਜ਼ਾ ਰੇਨੇ ਇਕੱਲੀ ਸੀ।ਦੋਸ਼ੀ ਰੇਨੇ ਨੂੰ ਜਬਰਦਸਤੀ ਆਪਣੇ ਨਾਲ ਲੈ ਗਏ ਅਤੇ ਸਾਰੀ ਘਟਨਾਂ ਨੂੰ ਅੰਜ਼ਾਮ ਦਿੱਤਾ।ਜੇਲ੍ਹ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਉਸਦੀ ਵੱਡੀ ਭੈਣ ਪਰਲ ਰੇਨੇ ਅਨੁਸਾਰ ਮੌਤ ਦੀ ਇਸ ਸਜ਼ਾ ਨਾਲ ਉਹਨਾਂ ਦੀ ਜ਼ਿੰਦਗੀ ਦੇ ਇੱਕ ਬਹੁਤ ਲੰਬੇ ਅਤੇ ਦਰਦਨਾਕ ਕਾਂਡ ਦਾ ਅੰਤ ਹੋਇਆ ਹੈ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In