Menu

ਫਰਿਜ਼ਨੋ ਵਾਸੀਆਂ ਨੂੰ ਦਸੰਬਰ ਤੱਕ ਲੱਗ ਸਕਦਾ ਹੈ ਕੋਰੋਨਾਂ ਵਾਇਰਸ ਦਾ ਟੀਕਾ


ਕੈਲੀਫੋਰਨੀਆਂ  19 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਫਰਿਜ਼ਨੋ ਕਾਊਂਟੀ ਦੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ  ਕਰਨ ਵਾਲੇ ਸ਼ਹਿਰ ਦੇ ਕੌਂਸਲ ਮੈਂਬਰਾਂ ਅਨੁਸਾਰ, ਫਰਿਜ਼ਨੋ  ਕਾਉਂਟੀ ਨੂੰ ਦਸੰਬਰ ਦੇ ਅੱਧ ਤੱਕ ਕੋਰੋਨਾਂ ਵਾਇਰਸ ਦੇ ਇਲਾਜ਼ ਲਈ 100,000 ਟੀਕੇ ਲੱਗਣ ਦੀ ਉਮੀਦ ਹੈ। ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਮਿਗੁਏਲ ਅਰਿਆਸ, ਐਸਮੇਰਲਡਾ ਸੋਰੀਆ ਅਤੇ ਲੁਈਸ ਚਾਵੇਜ਼ ਦੇ ਅਨੁਸਾਰ ਇਹ  ਸੀਮਿਤ ਟੀਕੇ ਪਹਿਲਾਂ ਫਰੰਟਲਾਈਨ ਕਰਮਚਾਰੀਆਂ, ਨਰਸਿੰਗ ਹੋਮ ਦੇ ਕਰਮਚਾਰੀਆਂ ਅਤੇ ਹੋਰ ਕਮਜ਼ੋਰ ਮਰੀਜ਼ਾਂ ਨੂੰ ਲਗਾਏ ਜਾਣਗੇ। ਕੌਂਸਲ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਸਭ ਕੁਝ ਨਿਰਧਾਰਤ ਸਮੇਂ ‘ਤੇ ਰਹਿੰਦਾ ਹੈ ਤਾਂ ਟੀਕਿਆਂ ਨੂੰ 15 ਦਸੰਬਰ ਤੱਕ ਫਰਿਜ਼ਨੋ ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚਾਏ ਜਾਣ ਦੀ ਉਮੀਦ ਹੈ। ਸਿਹਤ ਮਾਹਿਰਾਂ ਅਨੁਸਾਰ ਟੀਕੇ ਵੱਡੇ ਪੱਧਰ ਤੇ ਨਾਂ ਮਿਲਣ ਕਰਕੇ ਲੋਕਾਂ ਨੂੰ ਸਮਾਜਿਕ ਦੂਰੀ, ਮਾਸਕ ਅਤੇ  ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ। ਸਿਹਤ ਅਧਿਕਾਰੀਆਂ ਅਨੁਸਾਰ ਫਰਿਜ਼ਨੋ ਕਾਊਂਟੀ ਵਿਚ ਵਾਇਰਸ ਦੇ 34,858 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ਜਦਕਿ 463 ਮੌਤਾਂ ਹੋਈਆਂ ਹਨ ਇਸ ਜਾਣਕਾਰੀ ਦੇ ਸੰਬੰਧ ਵਿੱਚ ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਸੋਮਵਾਰ ਨੂੰ ਚਾਵੇਜ਼, ਸੋਰੀਆ, ਏਰੀਆਸ ਅਤੇ ਸ਼ਹਿਰ ਦੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਦੱਸਿਆ ਕਿ ਇਹ ਅਜੇ ਸਪਸ਼ਟ ਨਹੀਂ ਹੋਇਆ ਹੈ ਕਿ ਟੀਕਾ ਫਾਈਜ਼ਰ ਜਾਂ ਮੋਡਰਨਾ ਵਿੱਚੋਂ ਕਿਸ ਦਵਾਈ ਕੰਪਨੀ ਵੱਲੋਂ ਹੋਵੇਗਾ ਜਿਨ੍ਹਾਂ ਨੇ ਇਸਦੇ ਸਫਲ ਪ੍ਰੀਖਣ ਦੀ ਰਿਪੋਰਟ ਦਿੱਤੀ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans