
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਨ.ਟੀ.ਐਸ.ਈ. ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਵਿਭਾਗ ਵੱਲੋਂ ਪ੍ਰੇਰਨਾਦਾਇਕ ਲੈਕਚਰਾਂ ਦਾ ਪ੍ਰੋਗਰਾਮ ਉਲੀਕਿਆ ਹੈ। ਇਹ ਆਨ ਲਾਈਨ ਲੈਕਚਰ 23 ਨਵੰਬਰ ਤੋਂ 28 ਨਵੰਬਰ ਤੱਕ ਰੋਜ਼ਾਨਾ ਬਾਅਦ ਦੁਪਹਿਰ 12.30 ਤੋਂ 1.30 ਤੱਕ ਹੋਇਆ ਕਰੇਗਾ। ਇਹ ਲੈਕਚਰ/ਵੈਬਨਾਰ ਯੂਟਿਊਬ ਚੈਨਲ ’ਤੇ ’ਤੇ ਹੋਵੇਗਾ। ਇਹ ਲੈਕਚਰ ਡਾ. ਗੁਲਸ਼ਨ ਸ਼ਰਮਾਂ ਵੱਲੋਂ ਦਿੱਤੇ ਜਾਣਗੇ ਜੋ ਕਿ ਕਾਰਪੋਰੇਟ ਟਰੇਨਰ ਹਨ। ਇਸ ਇਮਤਿਹਾਨ ਲਈ ਹੁਣ ਤੱਕ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਦੇ 32000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਬੁਲਾਰੇ ਅਨੁਸਾਰ ਐਨ.ਟੀ.ਐਸ.ਈ. ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਕੋਚਿੰਗ ਦੇ ਰਹੇ ਅਧਿਆਪਕਾਂ ਨੂੰ ਇਨ੍ਹਾਂ ਲੈਕਚਰਾਂ ਮੌਕੇ ਲਾਜ਼ਮੀ ਤੌਰ ’ਤੇ ਹਾਜ਼ਰ ਹੋਣ ਨੂੰ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ।