Menu

ਸੰਯੁਕਤ ਰਾਜ ਨੇ ਪਾਰ ਕੀਤਾ 11 ਮਿਲੀਅਨ ਕੋਵਿਡ ਕੇਸਾਂ ਦਾ ਅੰਕੜਾ

ਫਰਿਜ਼ਨੋ (ਕੈਲੀਫੋਰਨੀਆਂ), 17 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸੰਯੁਕਤ ਰਾਜ ਵਿੱਚ ਕੋਰੋਨਾਂ ਦੇ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ ਦੇਸ਼ ਭਰ ਵਿੱਚ ਪੁਸ਼ਟੀ ਕੀਤੇ ਹੋਏ ਕੇਸਾਂ ਦੇ ਅੰਕੜੇ ਨੇ 11 ਮਿਲੀਅਨ ਨੂੰ ਪਾਰ ਕਰ ਲਿਆ ਹੈ। ਵੱਧ ਹੋ ਰਹੇ ਕੇਸਾਂ ਕਰਕੇ ਕਈ ਸੂਬਿਆਂ ਵਿੱਚ  ਪਾਬੰਦੀਆਂ ਵੀ  ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਨੇ ਐਤਵਾਰ ਨੂੰ 11 ਮਿਲੀਅਨ ਤੋਂ ਵੱਧ ਕੋਵਿਡ -19 ਕੇਸਾਂ ਨੂੰ ਪਾਰ ਕਰਕੇ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਿੱਚ ਵੀ ਵਾਧਾ ਕੀਤਾ ਹੈ। ਸੰਯੁਕਤ ਰਾਜ ਅਮਰੀਕਾ ਨੇ ਪਿਛਲੇ ਹਫਤੇ ਇੱਕ ਮਿਲੀਅਨ ਤੋਂ ਵੀ ਵੱਧ ਨਵੇਂ ਕੇਸ ਦਰਜ ਕੀਤੇ ਸਨ, ਜਿਨ੍ਹਾਂ ਵਿਚ ਸ਼ਨੀਵਾਰ ਨੂੰ 156,416 ਦਰਜ਼ ਕੀਤੇ ਗਏ ਸਨ। ਨਿਊ ਹੈਂਪਸ਼ਾਇਰ, ਮੈਰੀਲੈਂਡ, ਕੋਲੋਰਾਡੋ ਅਤੇ ਮੋਂਟਾਨਾ ਸਮੇਤ ਇਕ ਦਰਜਨ ਤੋਂ ਵੱਧ ਰਾਜਾਂ ਨੇ ਸ਼ਨੀਵਾਰ ਨੂੰ ਵੀ ਕੇਸਾਂ ਦੇ ਰੋਜ਼ਾਨਾ ਰਿਕਾਰਡ ਤੋੜ ਦਿੱਤੇ ਹਾਲਾਂਕਿ ਜਾਰਜੀਆ ਦੇਸ਼ ਦਾ ਇਕਲੌਤਾ ਸੂਬਾ ਸੀ ਜਿਸਨੇ ਪਿਛਲੇ 14 ਦਿਨਾਂ ਦੌਰਾਨ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਵੇਖੀ ਹੈ। ਵਾਇਰਸ ਦੀ ਲਾਗ ਦੇ ਫੈਲਣ ਕਰਕੇ ਕਈ ਸੂਬੇ ਅਤੇ ਸ਼ਹਿਰ ਨਵੀਆਂ ਪਾਬੰਦੀਆਂ ਲਾਗੂ ਕਰ ਰਹੇ ਹਨ ਜਿਸ ਨਾਲ ਕਿ ਵਾਇਰਸ ਤੇ ਕਾਬੂ ਕੀਤਾ ਜਾ ਸਕੇ। ਇਹਨਾਂ ਪਾਬੰਦੀਆਂ ਵਿੱਚ ਇਨਡੋਰ ਡਾਈਨਿੰਗ,ਪ੍ਰਚੂਨ ਸਟੋਰਾਂ ਵਿੱਚ ਇਕੱਠ, ਜਿੰਮ, ਯਾਤਰਾ,ਪਾਰਟੀਆਂ ਆਦਿ ਸ਼ਾਮਿਲ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਗਵਾਈ ਹੇਠ ਸਾਬਕਾ ਸੀ ਡੀ ਸੀ ਡਾਇਰੈਕਟਰ ਡਾ. ਟੌਮ ਫ੍ਰਾਈਡਨ ਨੇ ਦੱਸਿਆ ਕਿ 60,000 ਤੋਂ ਵੱਧ ਅਮਰੀਕੀ ਵਾਇਰਸ ਨਾਲ ਪੀੜਿਤ ਹੋ ਕੇ  ਹਸਪਤਾਲ ਵਿੱਚ ਦਾਖਲ ਹਨ ਅਤੇ ਇਹ ਗਿਣਤੀ ਅਗਲੇ ਮਹੀਨੇ ਤੱਕ ਘੱਟੋ-ਘੱਟ 100,000 ਹੋ ਸਕਦੀ ਹੈ। ਇਸ ਵਧ ਰਹੇ ਸੰਕਟ ਦੌਰਾਨ ਸਰਕਾਰ ਲੋਕਾਂ ਨੂੰ ਜ਼ਿਆਦਾਤਰ ਘਰਾਂ ਵਿੱਚ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕਰ ਰਹੀ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In