Menu

ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਵੀ ਆਏ ਕੋਰੋਨਾਂ ਦੀ ਗ੍ਰਿਫਤ ‘ਚ

ਕੈਲੀਫੋਰਨੀਆਂ 16  ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ ) –  ਕੋਰੋਨਾਂ ਵਾਇਰਸ ਮਹਾਂਮਾਰੀ ਨੇ ਅਮਰੀਕੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਆਪਣਾ ਪ੍ਰਕੋਪ ਢਾਹਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ। ਪਿਛਲੇ ਦਿਨੀ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਦੇ ਕੋਰੋਨਾਂ ਪੀੜਿਤ ਹੋਣ ਤੋਂ ਬਾਅਦ ਹੁਣ  ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦਾ ਪਾਜ਼ੀਟਿਵ ਟੈਸਟ ਲਿਆ ਹੈ। ਇਸ ਦੀ ਪੁਸ਼ਟੀ ਉਹਨਾਂ ਦੇ ਦਫਤਰ ਦੁਆਰਾ ਕੀਤੀ ਗਈ ਹੈ। ਦਫਤਰ ਦੇ ਜਾਰੀ ਇੱਕ ਬਿਆਨ ਅਨੁਸਾਰ ਸਿਸੋਲਕ  ਨੂੰ ਇੱਕ ਤੇਜ ਕੋਰੋਨਾਂ ਟੈਸਟ ਦਾ ਸਕਾਰਾਤਮਕ ਨਤੀਜਾ ਮਿਲਿਆ ਹੈ ਜਦਕਿ ਇੱਕ ਪੀ ਸੀ ਆਰ ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਉਹ  ਥੱਕੇ ਹੋਏ ਮਹਿਸੂਸ ਕਰ ਰਹੇ ਸਨ ਪਰ ਇਸ ਤੋਂ ਬਿਨਾਂ ਕਿਸੇ ਹੋਰ ਲੱਛਣਾਂ ਦਾ ਅਨੁਭਵ ਨਹੀਂ ਹੋਇਆ ਸੀ ਹਾਲਾਂਕਿ ਸ਼ੁੱਕਰਵਾਰ ਦੇ ਟੈਸਟ ਤੋਂ ਪਹਿਲਾਂ, ਸਿਸੋਲਕ ਨੇ 2 ਅਤੇ 6 ਨਵੰਬਰ ਨੂੰ ਨਕਾਰਾਤਮਕ ਟੈਸਟ ਦੇ ਨਤੀਜੇ ਵੀ ਪ੍ਰਾਪਤ ਕੀਤੇ ਸਨ। ਸਿਸੋਲਕ ਨੇ ਕਿਹਾ ਕਿ ਫਿਲਹਾਲ ਉਹ ਕੋਈ ਕੋਵਿਡ -19 ਦੇ ਲੱਛਣਾਂ ਦਾ ਅਨੁਭਵ ਨਹੀਂ ਕਰ ਰਹੇ ਹਨ ਪਰ ਇਕਾਂਤਵਾਸ ਹੋਣ ਲਈ ਆਪਣੀ ਰਿਹਾਇਸ਼ ਵਿੱਚ ਵਾਪਸ ਪਰਤ ਆਏ ਹਨ। ਸਿਸੋਲਕ ਆਖਰੀ ਵਾਰ ਵੀਰਵਾਰ ਨੂੰ ਕਾਰਸਨ ਸਿਟੀ ਸਥਿਤ ਆਪਣੇ ਕੈਪੀਟਲ ਦਫਤਰ ਵਿੱਚ ਸਨ। ਸੁਰੱਖਿਆ ਕਾਰਨਾਂ ਕਰਕੇ ਰਾਜਪਾਲ ਦੇ ਸਾਰੇ ਭਵਿੱਖ ਦੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਨੇਵਾਡਾ ਵਿੱਚ ਵਾਇਰਸ ਦੀ ਲਾਗ ਵਧ ਰਹੀ ਹੈ।ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਤੱਕ, ਨੇਵਾਡਾ ਵਿੱਚ 116,737 ਕੋਵਿਡ -19 ਕੇਸ ਅਤੇ 1,893 ਮੌਤਾਂ ਹੋਈਆਂ ਹਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In