Menu

ਅਮਰੀਕੀ ਸੀਕ੍ਰੇਟ ਸਰਵਿਸ ਅਧਿਕਾਰੀਆਂ ਤੇ ਕੋਰੋਨਾਂ ਵਾਇਰਸ ਦੀ ਮਾਰ, ਡਿਊਟੀ ਤੋਂ ਹੋਏ ਵਾਂਝੇ

ਕੈਲੀਫੋਰਨੀਆਂ  16  ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ) –  2020 ਦੇ ਚੋਣ ਸੀਜ਼ਨ ਤੋਂ ਬਾਅਦ, ਬਹੁਤ ਸਾਰੇ ਸੀਕ੍ਰੇਟ ਸਰਵਿਸ ਅਧਿਕਾਰੀ ਮਹਾਂਮਾਰੀ ਦੇ ਕਾਰਨ ਆਪਣੀ ਡਿਊਟੀ ਗਵਾ ਬੈਠੇ ਹਨ। ਸੰਯੁਕਤ ਰਾਜ ਦੇ ਕਈ ਦਰਜਨ ਸੀਕ੍ਰੇਟ ਅਫਸਰਾਂ ਜਿਹੜੇ ਕਿ ਕੋਰੋਨਾਂ ਵਾਇਰਸ ਪੀੜਿਤ ਹਨ  ਜਾ ਕਿਸੇ ਹੋਰ ਸਕਾਰਾਤਮਕ ਟੈਸਟ ਕੀਤੇ ਜਾਣ ਵਾਲੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਅਲੱਗ (ਇਕਾਂਤਵਾਸ) ਕਰ ਰਹੇ ਹਨ, ਜਿਸ ਕਰਕੇ ਉਹਨਾਂ ਦੀ ਸਰਵਿਸ ਪ੍ਰਭਾਵਿਤ ਹੋਈ ਹੈ। ਇਹਨਾਂ ਅਧਿਕਾਰੀਆਂ ਦੀ ਸਹੀ ਗਿਣਤੀ ਅਸਪਸ਼ਟ ਹੈ ਕਿਉਂਕਿ ਉੱਚ ਅਧਿਕਾਰੀਆਂ ਦੁਆਰਾ ਸਹੀ ਗਿਣਤੀ ਅਜੇ ਨਹੀਂ ਦੱਸੀ ਹੈ। ਇਹਨਾਂ ਅਧਿਕਾਰੀਆਂ ਦੇ ਕੋਰੋਨਾਂ ਪੀੜਿਤ ਹੋਣ ਪਿੱਛੇ ਚੋਣਾਂ ਦਾ ਵੱਡਾ ਹੱਥ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਮੁਹਿੰਮ ਦੇ ਦਿਨਾਂ ਵਿੱਚ ਕਈ ਸੂਬਿਆਂ ਵਿੱਚ ਤਕਰੀਬਨ 50  ਰੈਲੀਆਂ ਕੀਤੀਆਂ । ਇਹਨਾਂ ਰਾਜਾਂ ਵਿਚੋਂ ਬਹੁਤ ਸਾਰੇ  ਖੇਤਰ ਜਿੱਥੇ ਟਰੰਪ ਨੇ ਯਾਤਰਾ ਕੀਤੀ ਸੀ , ਉਹ ਕੋਵਿਡ -19ਦੇ ਹਾਟ ਸਪਾਟ ਵੀ ਸਨ, ਜਿਥੇ ਵੱਡੀ ਭੀੜ ਪਾਈ ਜਾਂਦੀ ਸੀ । ਇਸ ਦੌਰਾਨ ਰਾਸ਼ਟਰਪਤੀ ਦੇ ਨਾਲ ਹਰ ਰੈਲੀ ਲਈ ਕਈ ਸਰਵਿਸ ਅਧਿਕਾਰੀ ਜ਼ਮੀਨ ‘ਤੇ ਮੌਜੂਦ ਹੁੰਦੇ ਸਨ, ਤਾਂ ਇਸ ਕਰਕੇ ਉਹਨਾਂ ਦਾ ਕੋਰੋਨਾਂ ਦੀ ਲਪੇਟ ਵਿੱਚ ਆਉਣਾ ਸੰਭਾਵਿਕ ਹੈ। ਸੀਕ੍ਰੇਟ ਸਰਵਿਸ ਨਾਲ ਸਬੰਧਤ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਜਿਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕੰਮ ਕੀਤਾ ਹੈ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਵ੍ਹਾਈਟ ਹਾਊਸ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।ਇੱਥੇ ਲਗਭਗ 7,600 ਯੂ ਐਸ ਐਸ ਕਰਮਚਾਰੀ ਹਨ, ਜਿਨ੍ਹਾਂ ਵਿੱਚੋਂ ਲਗਭਗ 1,600 ਵਰਦੀਧਾਰੀ ਵਿਭਾਗ ਦੇ ਅਧਿਕਾਰੀਆਂ ਵਜੋਂ ਕੰਮ ਕਰਦੇ ਹਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In