Menu

ਇਕ ਜ਼ਿਲਾ ਇਕ ਉਤਪਾਦ ਤਹਿਤ ਫਾਜ਼ਿਲਕਾ ਜ਼ਿਲੇ ਦਾ ਕਿਨੂੰ ਵਿਕੇਗਾ ਦੁਨੀਆਂ ਦੇ ਬਜਾਰਾਂ ਚ

ਫਾਜ਼ਿਲਕਾ, 13 ਨਵੰਬਰ (ਸੁਰਿੰਦਰਜੀਤ ਸਿੰਘ) – ਸਰਕਾਰ ਦੀ ਇਕ ਜ਼ਿਲਾ ਇਕ ਉਤਪਾਦ ਯੋਜਨਾ ਤਹਿਤ ਫਾਜ਼ਿਲਕਾ ਜ਼ਿਲੇ ਵੱਲੋਂ ਕੌਮਾਂਤਰੀ ਬਜਾਰਾਂ ਵਿਚ ਭੇਜਣ ਲਈ ਜ਼ਿਲੇ ਦੇ ਉਤਪਾਦ ਵਜੋਂ ਕਿਨੂੰ ਨੂੰ ਚੁਣਿਆ ਗਿਆ ਹੈ। ਇਸ ਤਹਿਤ ਹੁਣ ਫਾਜ਼ਿਲਕਾ ਜ਼ਿਲੇ ਦੇ ਕਿਨੂੰ ਨੂੰ ਵਿਸਵ ਮੰਡੀ ਵਿਚ ਪੁੱਜਦਾ ਕਰਨ ਲਈ ਯੋਜਨਾਬੰਦੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਅੱਜ ਇਕ ਬੈਠਕ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਰਤ ਸਰਕਾਰ ਦੇ ਵਿਦੇਸ਼ ਵਪਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿਚ 33 ਹਜਾਰ ਹੈਕਟੇਅਰ ਰਕਬੇ ਵਿਚ ਕਿਨੂੰ ਦੀ ਕਾਸਤ ਕੀਤੀ ਜਾਂਦੀ ਹੈ ਅਤੇ ਇਸ ਜ਼ਿਲੇ ਦੀ ਮਿੱਟੀ ਦੁਨੀਆਂ ਦਾ ਸ਼ੇ੍ਰਸਠ ਕਿਨੂੰ ਪੈਦਾ ਕਰਦੀ ਹੈ। ਇਸ ਦੇ ਨਿਰਯਾਤ ਦੀਆਂ ਅਪਾਰ ਸੰਭਾਵਨਾਵਾਂ ਹਨ ਜਦ ਕਿ ਦੇਸ਼ ਦੀ ਵੱਡੀ ਮਾਰਕਿਟ ਵੀ ਇਸ ਪੌਸ਼ਕ ਤੱਤਾਂ ਨਾਲ ਭਰਪੂਰ ਫਲ ਦੀ ਉਡੀਕ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਇਸ ਫਲ ਦੇ ਨਿਰਯਾਤ ਅਤੇ ਦੇਸ਼ ਅੰਦਰਲੀਆਂ ਦੂਰ ਦੁਰਾਡੇ ਦੀਆਂ ਮੰਡੀਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਉਪਰਾਲੇ ਆਰੰਭੇ ਗਏ ਹਨ। ਉਨਾਂ ਨੇ ਦੱਸਿਆ ਕਿ ਜਲਦ ਹੀ ਇਕ ਸੈਮੀਨਾਰ ਕਰਵਾ ਕੇ ਫਲ ਦੇ ਨਿਰਯਾਦ ਸਬੰਧੀ ਸਿਖਲਾਈ ਬਾਗਬਾਨਾਂ ਅਤੇ ਵਪਾਰੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਲੋਕ ਨਿਰਯਾਤ ਸਬੰਧੀ ਕਾਨੂੰਨੀ ਅਤੇ ਵਪਾਰਕ ਪੇਚੀਦਗੀਆਂ ਸਿੱਖ ਸਕਨ। ਉਨਾਂ ਨੇ ਕਿਹਾ ਕਿ ਇਸ ਲਈ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ।
ਭਾਰਤ ਸਰਕਾਰ ਦੇ ਨੁੰਮਾਇੰਦੇ ਸ: ਨਵਦੀਪ ਸਿੰਘ ਨੇ ਕਿਹਾ ਕਿ ਮੱਧ ਏਸੀਆਂ, ਦੱਖਣ ਪੂਰਬੀ ਏਸੀਆ ਵਿਚ ਸਾਡੇ ਕਿਨੂੰ ਦੀ ਬਹੁਤ ਮੰਗ ਹੈ। ਉਨਾਂ ਨੇ ਕਿਹਾ ਕਿ ਸਰਕਾਰ ਇਸ ਦੇ ਨਿਰਯਾਤ ਦੀਆਂ ਅੜਚਨਾਂ ਨੂੰ ਦੂਰ ਕਰਨ ਵਿਚ ਮਦਦ ਕਰੇਗੀ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਤਜਿੰਦਰ ਸਿੰਘ ਨੇ ਦੱਸਿਆ ਕਿ ਕਿਨੂੰ ਇਕ ਉਤਮ ਫਲ ਹੈ ਜਿਸ ਵਿਚ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵਧਾਉਣ ਵਾਲਾ ਵਿਟਾਮਿਨ ਸੀ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਬਿਨਾਂ ਇਸ ਵਿਚ ਹੋਰ ਵੀ ਅਨੇਕਾਂ ਪੋਸ਼ਕ ਤੱਤ ਹਨ। ਜੀਐਮ ਡੀਆਈਸੀ ਸੁਮਨ ਕੁਮਾਰੀ ਨੇ ਦੱਸਿਆ ਕਿ ਕਿਨੂੰ ਦੇ ਨਿਰਯਾਤ ਦੇ ਨਾਲ ਨਾਲ ਜ਼ਿਲੇ ਵਿਚ ਬਾਸਮਤੀ ਦੇ ਨਿਰਯਾਤ ਨੂੰ ਵੀ ਉਤਸਾਹਿਤ ਕੀਤਾ ਜਾਵੇਗਾ। ਇਸ ਮੌਕੇ ਬਾਗਬਾਨ ਅਤੇ ਕਿਨੂੰ ਨਿਰਯਾਤਕ ਸੁਰਿੰਦਰ ਚਰਾਇਆ ਨੇ ਬਾਗਬਾਨਾਂ ਦੀਆਂ ਜਰੂਰਤਾਂ ਸਾਂਝੀਆਂ ਕੀਤੀਆਂ ਤਾਂ ਜੋ ਹੋਰ ਜਿਆਦਾ ਕਿਨੂੰ ਨਿਰਯਾਤ ਹੋ ਸਕੇ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans