Menu

ਦਸਵੀਂ ਦੀ ਪ੍ਰੀਖਿਆ ‘ਚੋਂ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕਰਨ ਵਾਲੀ ਦਮਨਪ੍ਰੀਤ ਕੌਰ ਦਾ ਸਿੱਖਿਆ ਮੰਤਰੀ ਸਿੰਗਲਾ ਵਲੋਂ ਸਨਮਾਨ

ਕਾਹਨੂੰਵਾਨ, 12 ਨਵੰਬਰ (ਕੁਲਦੀਪ ਜਾਫਲਪੁਰ) – ਕਸਬਾ ਕਾਹਨੂੰਵਾਨ ਦੀ ਪ੍ਰਸਿੱਧ ਵਿਦਿਅਕ ਅਤੇ ਖੇਡ ਸੰਸਥਾ ਸ਼ਹੀਦ ਬੀਬੀ ਸ਼ੁੰਦਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਜਾਗੋਵਾਲ ਬਾਂਗਰ ਦਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਸਨਮਾਨ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਡਾਇਰੈਕਟਰ ਮੈਡਮ ਨਵਨੀਤ ਕੌਰ ਸੈਣੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਐਸ ਏ ਐਸ ਨਗਰ ਮੋਹਾਲੀ ਵਿਖੇ ਪਿਛਲੇ ਸਾਲ ਮਾਰਚ 2019 ਦੀ ਦਸਵੀਂ ਬੋਰਡ ਦੀ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਨਮਾਨ ਸਨਮਾਨ ਸਮਾਰੋਹ ਵਿੱਚ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਉਚ ਅਧਿਕਾਰੀ ਸ਼ਾਮਲ ਹੋਏ ਸਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਹਿਲੀ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲੀ ਪੁਜੀਸ਼ਨ ਵਾਲੇ ਵਿਦਿਆਰਥੀ ਨੂੰ ਇੱਕ ਲੱਖ ਰੁਪਏ ਦੁਸਰੇ ਸਥਾਨ ਹਾਸਲ ਕਰਨ ਵਾਲੇ ਨੂੰ 75 ਹਜਾਰ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਇੱਕ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਮੌਕੇ ਤੇ ਸਾਡੇ ਇਸ ਪਿਛੜੇ ਇਲਾਕੇ ਸਥਿਤ ਸ਼ਹੀਦ ਬੀਬੀ ਸ਼ੁੰਦਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਪੰਜਾਬ ਭਰ ਵਿਚੋਂ ਤੀਸਰੇ ਸਥਾਨ ਪ੍ਰਾਪਤ ਕਰਨ ਤੇ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
 ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ ਸੋਹਨ ਸਿੰਘ ਨੈਨੇਕੋਟ ਅਤੇ ਸਕੂਲ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਜਸਵੰਤ ਸਿੰਘ ਸਾਬਕਾ ਪ੍ਰਿੰਸੀਪਲ ਨੇ ਸਕੂਲ ਦੀ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਤੇ ਹੋਰ ਵੀ ਵਿਦਿਆਰਥੀਆਂ ਦਾ ਹੋਸਲਾ ਵੱਧਦਾ ਹੈ। ਉਹਨਾਂ ਨੇ ਇਹ ਸਨਮਾਨ ਮਿਲਣ ਤੇ ਸਕੂਲ ਪ੍ਰਿੰਸੀਪਲ, ਸਟਾਫ, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ ਅਤੇ ਅੱਗੇ ਤੋਂ ਹੋਰ ਮੇਹਨਤ ਕਰਨ ਦੀ ਪ੍ਰੇਰਨਾ ਦਿੱਤੀ ਹੈ।
               ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਰਨਦੀਪ ਕੌਰ, ਅੰਮ੍ਰਿਤਪਾਲ ਕੌਰ, ਸ਼ਿਵਾਨੀ ਕਾਟਲ, ਨਿਸ਼ਾ, ਸੈਲੀ, ਰਾਜਵਿੰਦਰ ਕੌਰ, ਮਿਨਾਕਸ਼ੀ, ਪਰਮਜੀਤ ਕੌਰ, ਅਨੁਰਾਧਾ, ਨੀਰੂ ਬਾਲਾ ਮਾਸਟਰ ਬਸ਼ੀਰ ਮਸੀਹ, ਡੀ ਪੀ ਨਰਿੰਦਰ ਜੀਤ ਸਿੰਘ ਆਦਿ ਹਾਜ਼ਰ ਸਨ।

ਭੋਜਪੁਰੀ ਸਟਾਰ ਪਵਨ ਸਿੰਘ ਨੂੰ BJP ਨੇ…

ਨਵੀਂ ਦਿੱਲੀ, 22 ਮਈ, 2024 : ਭਾਜਪਾ ਨੇ ਭੋਜਪੁਰੀ ਸਟਾਰ ਪਵਨ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ । ਭਾਜਪਾ…

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ…

ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ…

ਨਵੀਂ ਦਿੱਲੀ, 22 ਮਈ : ਦਿੱਲੀ ਦੇ…

ਪਤੰਜਲੀ ਨੂੰ ਇਕ ਹੋਰ ਅਦਾਲਤ…

ਨਵੀਂ ਦਿੱਲੀ, 22 ਮਈ 2024: ਰਾਮਦੇਵ ਅਤੇ ਉਨ੍ਹਾਂ…

Listen Live

Subscription Radio Punjab Today

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ ਭਾਰਤੀ ਕੈਨੇਡਾ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ…

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Our Facebook

Social Counter

  • 40528 posts
  • 0 comments
  • 0 fans