Menu

ਟਰੰਪ ਪ੍ਰਸ਼ਾਸਨ ਨੇ ਪੈਂਟਾਗਨ ਦੇ ਸੀਨੀਅਰ ਅਧਿਕਾਰੀਆਂ ਨੂੰ ਕੀਤਾ ਫੇਰਬਦਲ, ਆਪਣੇ ਵਫ਼ਾਦਾਰ ਕੀਤੇ ਸਥਾਪਿਤ

ਫਰਿਜ਼ਨੋ (ਕੈਲੀਫੋਰਨੀਆਂ), 12 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਪੈਂਟਾਗਨ ਦੇ ਉੱਚ ਅਹੁਦਿਆਂ ‘ਤੇ ਫੇਰਬਦਲ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਅਚਾਨਕ ਹੀ ਆਪਣੇ ਰੱਖਿਆ ਸਕੱਤਰ ਨੂੰ ਬਰਖਾਸਤ ਕਰਨ ਤੋਂ ਇਕ ਦਿਨ ਬਾਅਦ ਵ੍ਹਾਈਟ ਹਾਊਸ ਦੇ ਵਫ਼ਾਦਾਰਾਂ ਨੂੰ ਪ੍ਰਭਾਵਸ਼ਾਲੀ ਭੂਮਿਕਾਵਾਂ ਵਿੱਚ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। ਪੈਂਟਾਗਨ ਦੁਆਰਾ ਮੰਗਲਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹਨਾਂ ਤਬਦੀਲੀਆਂ ਨੇ ਡੈਮੋਕਰੇਟਸ ਅਤੇ ਕੁਝ ਰਿਪਬਲੀਕਨਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਸੰਬੰਧੀ  ਸੋਮਵਾਰ ਨੂੰ, ਟਰੰਪ ਨੇ ਟਵਿੱਟਰ ‘ਤੇ ਆਪਣੇ ਚੌਥੇ ਰੱਖਿਆ ਸੱਕਤਰ, ਮਾਰਕ ਟੀ. ਐਸਪਰ ਦੀ ਬੇਦਖਲੀ ਦੀ ਘੋਸ਼ਣਾ ਕਰਦਿਆਂ ਪੇਂਟਾਗਨ ਵਿਚ ਉਪਰੋਕਤ ਫੈਸਲੇ ਲੈਣ ਦਾ ਐਲਾਨ ਕੀਤਾ। ਕ੍ਰਿਸਟੋਫਰ ਸੀ. ਮਿਲਰ, ਜਿਸ ਨੂੰ ਸੋਮਵਾਰ ਨੂੰ ਨਵਾਂ ਕਾਰਜਕਾਰੀ ਰੱਖਿਆ ਸਕੱਤਰ ਚੁਣਿਆ ਗਿਆ ਹੈ ਤੋਂ ਇਲਾਵਾ ਨਵੇਂ ਅਹੁਦਿਆਂ ‘ਤੇ ਟਰੰਪ ਦੇ ਵਫ਼ਾਦਾਰ ਅਤੇ ਰਿਪਬਲਿਕ ਡੇਵਿਨ ਨੂਨਜ਼ (ਆਰ-ਕੈਲੀਫ.), ਸਾਬਕਾ ਸਹਿਯੋਗੀ ਕਸ਼ ਪਟੇਲ ਅਤੇ ਐਂਥਨੀ ਜੇ ਟਾਟਾ ਹਨ। ਅਧਿਕਾਰੀ ਟਾਟਾ, ਜਿਸ ਨੇ ਐਸਪਰ ਦੇ ਸਲਾਹਕਾਰ ਵਜੋਂ ਸੇਵਾ ਨਿਭਾਈ ਸੀ, ਹੁਣ ਨੀਤੀ ਲਈ ਅੰਡਰ ਸੈਕਟਰੀ ਦੀ ਡਿਊਟੀ ਨਿਭਾਉਣਗੇ। ਇਸ ਤੋਂ ਇਲਾਵਾ ਪੈਂਟਾਗਨ ਤੋਂ ਬਰਖਾਸਤ ਕੀਤਾ ਗਏ ਜੋਸੇਫ ਕਰਨੇਨ, ਇਕ ਰਿਟਾਇਰਡ ਥ੍ਰੀ-ਸਟਾਰ ਐਡਮਿਰਲ ਅਤੇ ਨੇਵੀ ਸੀਲ ਅਧਿਕਾਰੀ ਹੈ, ਜਿਸ ਨੇ ਖੁਫੀਆ ਸੁਰੱਖਿਆ ਦੇ ਅੰਡਰ ਸੱਕਤਰ ਵਜੋਂ ਸੇਵਾ ਨਿਭਾਈ ਸੀ ਹੁਣ ਉਹਨਾਂ ਦੀ ਜਗ੍ਹਾ 34 ਸਾਲਾ ਅਜ਼ਰਾ ਕੋਹੇਨ-ਵਾਟਨਿਕ ਲਵੇਗਾ, ਜਿਸ ਨੇ ਹਾਲ ਹੀ ਵਿਚ ਵਿਸ਼ੇਸ਼ ਕਾਰਜਾਂ ਲਈ ਕਾਰਜਕਾਰੀ ਸਹਾਇਕ ਸੁੱਰਖਿਆ ਦੇ ਤੌਰ ਤੇ ਸੇਵਾ ਨਿਭਾਈ ਹੈ।
ਪੈਂਟਾਗਨ ਤੋਂ ਤਜਰਬੇ ਤੋਂ ਬਾਅਦ ਫੈਸਲਿਆਂ ਨੇ ਟਰੰਪ ਪ੍ਰਸ਼ਾਸਨ ਨੂੰ ਉਨ੍ਹਾਂ ਲੋਕਾਂ ਨੂੰ ਸਰਕਾਰ ਤੋਂ ਬਾਹਰ ਕੱਢਣਾ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਪ੍ਰਤੀ  ਵਫ਼ਾਦਾਰ ਨਹੀਂ ਸਮਝਿਆ ਗਿਆ । ਟਰੰਪ ਵੱਲੋਂ ਅਮਰੀਕੀ ਸੱਤਾ ਦੀ ਕਮਾਨ ਜੋਅ ਬਾਈਡੇਨ ਨੂੰ ਸੌਂਪਣ ਤੋਂ ਪਹਿਲਾਂ ਦੇਸ਼ ਦੇ ਰੱਖਿਆ ਢਾਂਚੇ ਵਿੱਚ ਕੀਤਾ ਗਿਆ ਫੇਰਬਦਲ ,ਉਸਦੇ ਸੱਤਾ ਪ੍ਰਤੀ ਮੋਹ ਨੂੰ ਵੀ ਪ੍ਰਗਟ ਕਰਦਾ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans