Menu

ਬਾਈਡੇਨ ਨੇ ਟਰੰਪ ਦੇ ਸੱਤਾ ਨਾਲ ਮੋਹ ਨੂੰ ਦਿੱਤਾ ਸ਼ਰਮਿੰਦਗੀ ਕਰਾਰ

ਫਰਿਜ਼ਨੋ (ਕੈਲੀਫੋਰਨੀਆਂ), 12ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਸੱਤਾ ਦੀ ਤਬਦੀਲੀ ਨੂੰ ਰੋਕਣ ਦੀਆਂ ਵੱਧ ਰਹੀਆਂ ਹਮਲਾਵਰ ਕੋਸ਼ਿਸ਼ਾਂ ਨੂੰ ਉਹ ਆਪਣੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦੇਣਗੇ। ਉਹਨਾਂ ਟਰੰਪ ਦੇ ਝੂਠੇ ਦਾਅਵਿਆਂ ਨੂੰ “ਸ਼ਰਮਿੰਦਗੀ” ਕਰਾਰ ਦੇ ਕੇ ਉਸਦੀ ਵਿਰਾਸਤ ਨੂੰ ਬਦਲਣ ਦੀ ਗੱਲ ਕੀਤੀ। ਬਾਈਡੇਨ ਦੀਆਂ ਇਹ ਟਿਪਣੀਆਂ
ਸਕੱਤਰ ਮਾਈਕਲ ਆਰ ਪੋਂਪਿਓ ਦੀ ਪੱਤਰਕਾਰਾਂ ਨਾਲ ਹੋਈ ਗੱਲਬਾਤ ਤੋਂ ਲਗਭੱਗ ਦੋ ਘੰਟੇ ਬਾਅਦ ਆਈਆਂ।ਸਟੇਟ ਸੱਕਤਰ ਵੀ ਬਾਈਡੇਨ ਦੀ ਚੋਣ ‘ਤੇ ਬੇਬੁਨਿਆਦ ਸ਼ੱਕ ਜਤਾਉਣ ਵਿਚ ਸ਼ਾਮਲ ਹੋਏ ਸਨ। ਬਾਈਡੇਨ ਨੇ ਵਿਲਮਿੰਗਟਨ, ਡੈਲ. ਵਿਖੇ ਆਪਣੇ ਘਰ ਦੇ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਰੁਕਾਵਟ ਵੱਲ ਧਿਆਨ ਨਹੀਂ ਦੇ ਰਹੇ ਹਨ ਜੋ ਉਹਨਾਂ ਨੂੰ ਹੌਲੀ ਕਰਦਾ ਹੈ। ਬਾਈਡੇਨ ਦੀ ਟੀਮ ਨੇ ਉਸ ਦੀ ਟਿੱਪਣੀ ਤੋਂ ਤੁਰੰਤ ਬਾਅਦ ਹੀ ਇਸ ਐਲਾਨ ਕੀਤਾ ਕਿ ਉਹ  ਅਗਲੇ ਪੜਾਅ ਵਿੱਚ ਆ ਗਏ ਹਨ । ਇਸ ਦੇ ਨਾਲ ਹੀ ਟੀਮ ਅਨੁਸਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ  ਸੁਨਿਸ਼ਚਿਤ ਕਰਨਾ ਵੀ ਹੈ ਕਿ ਸਰਕਾਰੀ ਕੰਮਕਾਜ ਸੰਘੀ ਏਜੰਸੀਆਂ ਅਤੇ ਵਿਭਾਗਾਂ ਵਿੱਚ ਅਸਾਨੀ ਨਾਲ ਤਬਦੀਲ ਕੀਤੇ ਜਾਣ। ਸੱਤਾ ਦੀ ਤਬਦੀਲੀ ਸੰਬੰਧੀ ਬਾਈਡੇਨ ਨੇ ਕਿਹਾ ਕਿ ਭਾਵੇਂ ਟਰੰਪ ਫੰਡਿੰਗ ਨੂੰ ਰੋਕ ਦਿੰਦੇ ਹਨ ਜਾਂ ਉਸ ਨੂੰ ਸ਼੍ਰੇਣੀਬੱਧ ਖੁਫੀਆ ਜਾਣਕਾਰੀ ਪ੍ਰਦਾਨ ਕਰਨ ਤੋਂ ਵੀ ਇਨਕਾਰ ਕਰਦੇ ਹਨ ਤਾਂ ਵੀ ਉਹ ਤਬਦੀਲੀ ਦਾ ਕੰਮ ਪੂਰਾ ਕਰ ਸਕਦੇ ਹਨ। ਜ਼ੋਅ ਅਨੁਸਾਰ ਉਸਨੇ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੋਨਲ (ਆਰ – ਕੀ) ਨਾਲ ਵੀ ਅਜੇ ਗੱਲ ਨਹੀਂ ਕੀਤੀ ਸੀ, ਜਿਸ ਨਾਲ ਉਸਨੇ ਸੈਨੇਟ ਵਿੱਚ  ਸੇਵਾ ਨਿਭਾਈ ਸੀ, ਪਰ ਉਸਨੇ ਮੰਗਲਵਾਰ ਨੂੰ ਬਾਈਡੇਨ ਦੇ ਕੈਬਨਿਟ ਦੇ ਉਮੀਦਵਾਰਾਂ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਸੀ । ਅਮਰੀਕਾ ਦੇ ਨੇੜਲੇ ਸਹਿਯੋਗੀਆਂ ਨੇ ਟਰੰਪ ਨੂੰ ਵੱਡੇ ਪੱਧਰ ‘ਤੇ ਨਜ਼ਰ ਅੰਦਾਜ਼ ਕੀਤਾ ਹੈ ਜਦਕਿ ਬਾਈਡੇਨ ਨੂੰ ਸ਼ਨੀਵਾਰ ਤੋਂ ਵਧਾਈ ਦੇ ਸੰਦੇਸ਼ ਮਿਲ ਰਹੇ ਹਨ। ਇਸ ਸੰਬੰਧੀ ਬਾਈਡੇਨ ਨੇ ਕਿਹਾ ਕਿ ਵਿਦੇਸ਼ੀ ਨੇਤਾਵਾਂ ਨਾਲ ਹੋਏ ਵਿਚਾਰ ਵਟਾਂਦਰੇ ਤੋਂ ਇਹ ਉਮੀਦ ਹੈ ਕਿ ਸੰਯੁਕਤ ਰਾਜ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਇਕ ਵਾਰ ਫਿਰ ਮਜ਼ਬੂਤ ​​ਅਤੇ ਸਹਿਣਸ਼ੀਲ ਸਮਝਿਆ ਜਾਵੇਗਾ ਅਤੇ ਇਹ ਜਰੂਰੀ ਹੈ ਕਿ  ਸੰਯੁਕਤ ਰਾਜ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਲੋਕਤੰਤਰੀ ਪ੍ਰਣਾਲੀ ਦੀ ਅਖੰਡਤਾ ਅਤੇ ਭਰੋਸੇਯੋਗਤਾ ਲਈ  ਨਫ਼ਰਤ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans