Menu

ਗੰਨਾ ਮਿੱਲ ਕੀੜੀ ਅਫਗਾਨਾ ਦੇ ਘਿਰਾਓ ਲਈ ਕਾਲਾ ਬਾਲਾ ਵਿੱਚ ਕਿਸਾਨਾਂ ਨੇ ਕੀਤੀ ਵੱਡੀ ਮੀਟਿੰਗ

 ਕਾਹਨੂੰਵਾਨ, 11 ਨਵੰਬਰ (ਕੁਲਦੀਪ ਜਾਫਲਪੁਰ) – ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੀ ਪ੍ਰਾਈਵੇਟ ਗੰਨਾ ਮਿੱਲ ਚੱਢਾ ਸ਼ੂਗਰ ਮਿੱਲ ਕੀਡ਼ੀ ਅਫਗਾਨਾ ਦਾ ਕਿਸਾਨਾਂ ਵੱਲੋਂ ਤੇਰਾਂ ਨਵੰਬਰ ਤੋਂ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕਾਲਾ ਬਾਲਾ ਵਿੱਚ  ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਮੁਖ ਸਿੰਘ ਖਾਨਮਲੱਕ ਅਤੇ ਅਵਤਾਰ ਸਿੰਘ ਕੋਟ ਬੁੱਢਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਿਰਾਓ ਨੂੰ ਸਫਲ ਕਰਨ ਲਈ ਪਿੰਡਾਂ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਪਿੰਡ ਕਾਲਾ ਬਾਲਾ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਪਣੀ ਵੇਚੀ ਹੋਈ ਫਸਲ ਦੇ ਪੈਸੇ ਲੈਣ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਲਈ ਅਜਿਹੇ ਮਿੱਲ ਮਾਲਕਾਂ ਅਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਦਿੱਤੇ ਜਾ ਰਹੇ 13 ਨਵੰਬਰ ਦੇ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਹਰੇਕ ਗੰਨਾ ਕਾਸ਼ਤਕਾਰ ਕਿਸਾਨ ਦਾ ਫ਼ਰਜ਼ ਬਣਦਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਲੱਗੇਗਾ। ਕਿਉਂਕਿ ਜਦੋਂ ਤੱਕ ਕਿਸਾਨਾਂ ਨੂੰ ਪੈਸੇ ਨਹੀਂ ਮਿਲਦੇ ਕਿਸਾਨ ਮਿੱਲ ਦੇ ਗੇਟ ਅੱਗਿਓਂ ਨਹੀਂ ਉੱਠਣਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਅਮਨਪੁਰਵਕ ਢੰਗ ਨਾਲ ਚੱਲਦਾ ਰਹੇਗਾ। ਇਸ ਮੌਕੇ ਸਠਿਆਲੀ ਜ਼ੋਨ ਦੇ ਆਗੂ ਅਜੀਤ ਸਿੰਘ ਗਿੱਲ ਮੰਜ, ਹਰਵਿੰਦਰ ਸਿੰਘ ਕਾਲਾ ਬਾਲਾ, ਮਲਕੀਤ ਸਿੰਘ ਕੋਟ ਧੰਦਲ, ਰਜਿੰਦਰ ਸਿੰਘ, ਮਿੱਠੂ ਸਠਿਆਲੀ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਬਲਬੀਰ ਸਿੰਘ, ਲਖਵਿੰਦਰ ਸਿੰਘ,  ਯੂਸਫ ਮਸੀਹ, ਗੁਰਭੇਜ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ, ਪਰਮਜੀਤ ਸਿੰਘ, ਸਾਹਿਬ ਸਿੰਘ ਲੰਬੜਦਾਰ, ਹਰੀ ਸਿੰਘ ਕੋਟ ਬੁੱਢਾ, ਸੰਪੂਰਨ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਬੱਬੂ, ਸਾਧੂ ਸਿੰਘ, ਮਲੂਕ ਸਿੰਘ, ਅਨੋਖ ਸਿੰਘ, ਬਲਵਿੰਦਰ ਸਿੰਘ, ਗੁਲਜ਼ਾਰ ਸਿੰਘ ਭੁੰਬਲੀ, ਹਰਦੀਪ ਸਿੰਘ ਧੰਦਲ, ਹਰਪਾਲ ਸਿੰਘ, ਮਹਿਲ ਸਿੰਘ, ਗੁਰਭੇਜ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In