Menu

ਬੱਚਿਆ ਨੂੰ ਖਿਲਾਈ ਐਲਬੈਂਡਾਂਜੋਲ ਦੀ ਦਵਾਈ – ਸਿਵਲ ਸਰਜਨ ਬਠਿੰਡਾ

ਬਠਿੰਡਾ, 10 ਨਵੰਬਰ – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ: ਅਮਰੀਕ ਸਿੰਘ ਸੰਧੂ ਅਤੇ ਜਿਲਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਦੀ ਦੇਖ ਰੇਖ ਹੇਠ ਡੀ-ਵਰਮਿੰਗ ਡੇ ਮਨਾਇਆ ਗਿਆ। ਇਸ ਦੀ ਸ਼ੁਰੂਆਤ ਪੀ.ਐਚ.ਸੀ. ਬੇਅੰਤ ਨਗਰ ਅਤੇ ਬਸਤੀ ਲਾਲ ਸਿੰਘ ਤੋਂ ਕੀਤੀ ਗਈ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਕਾਰਨ 50 ਪ੍ਰਤੀਸ਼ਤ ਬੱਚੇ ਖੂਨ ਦੀ ਘਾਟ ਦਾ ਸ਼ਿਕਾਰ ਹੁੰਦੇ ਹਨ। ਖੂਨ ਦੀ ਕਮੀ ਕਾਰਨ ਇਹ ਬੱਚੇ ਸਿੱਖਿਆ ਅਤੇ ਖੇਡ ਦੇ ਖੇਤਰ ਤੇ ਰੋਜ਼ਾਨਾਂ ਦੀਆਂ ਕਈ ਗਤੀਵਿਧੀਆਂ ਵਿੱਚ ਦੂਸਰੇ ਬੱਚਿਆਂ ਨਾਲੋਂ ਪਿਛੇ ਰਹਿ ਜਾਂਦੇ ਹਨ। ਇਸ ਨੈਸ਼ਨਲ ਡੀ-ਵਰਮਿੰਗ ਡੇ ਦਾ ਮਕਸਦ ਵੀ ਇਕੋ ਸਮੇਂ ਤੇ ਗੋਲੀ ਦੇ ਕੇ ਪੇਟ ਦੇ ਕੀੜਿਆਂ ਨੂੰ ਖਤਮ ਕਰਨਾ ਹੈ, ਤਾਂ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਤੋਰ ਤੇ ਵਿਕਾਸ ਹੋ ਸਕੇ ਅਤੇ ਉਹ ਆਪਣੀ ਪੜਾਈ ਦੌਰਾਨ ਅਤੇ ਰੋਜ਼ਾਨਾਂ ਜੀਵਨ ਦੀਆਂ ਹੋਰ ਗਤੀਵਿਧੀਆਂ ਵਿੱਚ ਪਿਛੇ ਨਾ ਰਹਿ ਜਾਣ।
ਇਸ ਦੌਰਾਨ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ 3 ਲੱਖ 50 ਹਜ਼ਾਰ ਦੇ ਲੱਗ ਭੱਗ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ ।  ਉਨਾਂ ਦੱਸਿਆ ਕਿ ਇਕ ਤੋਂ ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ 200 ਮਿਲੀਗਰਾਮ ਦਾ 5 ਐਮ.ਐਲ. ਸਿਰਪ ਦਿੱਤਾ ਜਾਵੇਗਾ ਅਤੇ ਦੋ ਸਾਲ ਤੋਂ ਉਪਰ ਦੀ ਉਮਰ ਦੇ ਬੱਚਿਆਂ ਨੂੰ 400 ਮਿਲੀਗਰਾਮ ਦੀ ਗੋਲੀ ਦਿੱਤੀ ਜਾਵੇਗੀ। ਇਹ ਗੋਲੀ ਖਾਣਾ ਖਾਣ ਤੋਂ ਬਾਅਦ ਹੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।
ਉਨਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਜੇਕਰ ਕੋਈ ਵੀ ਬੱਚਾ ਐਲਬੈਂਡਾਜੋਲ ਦੀ ਇਸ ਖੁਰਾਕ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਨੂੰ ਐਲਬੈਂਡਾਜੋਲ ਦਵਾਈ ਦੀ ਇਹ ਖੁਰਾਕ ਮੌਪਅੱਪ ਰਾਊਂਡ ਦੌਰਾਨ 17 ਨਵੰਬਰ 2020 ਨੂੰ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕ੍ਰਿਸਨ ਸ਼ਰਮਾ, ਜਿਲਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ, ਆਰ.ਬੀ.ਐਸ.ਕੇ. ਕੁਆਰਡੀਨੇਟਰ ਮਨਫੂਲ ਸਿੰਘ, ਐਲ.ਐਚ.ਵੀ. ਮਲਕੀਤ ਕੌਰ ਅਤੇ ਸਬੰਧਤ ਸੰਸਥਾਵਾਂ ਦੀਆਂ ਏ.ਐਨ.ਐਮ ਅਤੇ ਆਸ਼ਾ ਵਰਕਰ ਹਾਜ਼ਰ ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans