Menu

ਕਾਹਨੂੰਵਾਨ ‘ਚ ਲਾਇਨਜ਼ ਕਲੱਬ ਗੌਰਵ ਵੱਲੋਂ 100 ਪਰਿਵਾਰਾਂ ਨੂੰ ਵੰਡੇ ਕੰਬਲ

 ਕਾਹਨੂੰਵਾਨ, 10 ਨਵੰਬਰ (ਕੁਲਦੀਪ ਜਾਫ਼ਲਪੁਰ) – ਨੇੜਲੇ ਪਿੰਡ ਸਠਿਆਲੀ ਵਿੱਚ ਸਾਬਕਾ ਚੇਅਰਮੈਨ ਹਰਦੇਵ ਸਿੰਘ ਸੇਖੋਂ ਨੇ ਲਾਇਨਜ਼ ਕਲੱਬ ਕਾਹਨੂੰਵਾਨ ਗੌਰਵ ਦੇ ਸਹਿਯੋਗ ਨਾਲ 100 ਦੇ ਕਰੀਬ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਕੱਪੜਿਆਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੌਸਮ ਦੀ ਤਬਦੀਲੀ ਨਾਲ ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਦੀਆਂ ਜਾਂਦੀਆਂ ਹਨ। ਇਸ ਲਈ ਲਾਇਨਜ਼ ਕਲੱਬ ਗੌਰਵ ਦੇ ਸਹਿਯੋਗ ਨਾਲ ਉਨ੍ਹਾਂ ਨੇ ਲੋੜਵੰਦ ਪਰਿਵਾਰਾਂ ਨੂੰ ਸਰਦੀਆਂ ਵਿਚ ਵਰਤੋਂ ਦਿਨਾਂ ਵਾਲੇ ਕੱਪਡ਼ੇ ਦੇਣ ਦਾ ਫ਼ੈਸਲਾ ਕੀਤਾ ਸੀ। ਜਿਸ ਤਹਿਤ ਉਨ੍ਹਾਂ ਨੇ 100 ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਕੰਬਲ ਅਤੇ ਗਰਮ ਕੱਪੜੇ ਤਕਸੀਮ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਲਾਇਨਜ਼ ਕਲੱਬ ਸ਼ੁਰੂ ਤੋਂ ਹੀ ਲੋੜਵੰਦਾਂ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਵਿੱਚ ਮੋਹਰੀ ਰਿਹਾ ਹੈ।ਇਸ ਦੌਰਾਨ ਡਿਸਟ੍ਰਿਕਟ ਗਵਰਨਰ ਲਾਇਨ ਹਰਦੀਪ ਸਿੰਘ ਖਡ਼ਕਾ ਰਵਨੀਤ ਸਿੰਘ ਗੁਰਵਿੰਦਰ ਸਿੰਘ ਸਾਬੀ ਲਖਵਿੰਦਰ ਸਿੰਘ ਚਾਹਲ ਲਾਇਨਜ਼ ਕਲੱਬ ਗੌਰਵ ਕਾਹਨੂੰਵਾਨ ਦੇ ਲਾਇਨ ਬਲਜਿੰਦਰ ਸਿੰਘ ਲਾਇਨ ਭੁਪਿੰਦਰ ਸਿੰਘ ਲਾਇਨ ਗੁਰਚਰਨ ਸਿੰਘ ਲਾਇਨ ਹਰਜਿੰਦਰ ਸਿੰਘ ਜੱਜ ਪਟਵਾਰੀ ਲਾਇਨ ਹਰਪਾਲ ਸਿੰਘ ਲਾਇਨ ਸੁਰਿੰਦਰ ਸਿੰਘ ਲਾਇਨ ਹਰਦੀਪ ਸਿੰਘ  ਵਾਇਰਲ ਲੇਡੀ ਰਵਿੰਦਰ ਕੌਰ ਸੇਖੋਂ ਕਲੱਬ ਪ੍ਰਧਾਨ ਬਲਜੀਤ ਕੌਰ ਸੁਖਜਿੰਦਰ ਕੌਰ ਮਨਜਿੰਦਰ ਕੌਰ ਆਦਿ ਵੀ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In