Menu

ਪਿੰਡ ਮੰਜ ਵਿਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

 ਕਾਹਨੂੰਵਾਨ, 10 ਨਵੰਬਰ (ਕੁਲਦੀਪ ਜਾਫਲਪੁਰ) –  ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਮੰਜ ਵਿਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਲੱਖਾਂ ਰੁਪਏ ਦੇ ਖ਼ਰਚੇ ਵਾਲੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਬਲਾਕ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਕਾਸ ਪੱਖੋਂ ਪਹਿਲੇ ਨੰਬਰ ਉਤੇ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਿਹਰਾ ਪੰਚਾਂ ਸਰਪੰਚਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਜਾਂਦਾ ਹੈ। ਪਿੰਡਾਂ ਵਿੱਚ ਗਲੀਆਂ ਨਾਲੀਆਂ ਸੁੰਦਰ ਪਾਰਕਾਂ ਦਾ ਨਿਰਮਾਣ, ਸਕੂਲ ਸਕੂਲਾਂ ਦੀਆਂ ਇਮਾਰਤਾਂ, ਸਕੂਲਾਂ ਦੇ ਖੇਡ ਮੈਦਾਨ, ਪਿੰਡਾਂ ਵਿਚ ਵਧੀਆ ਸੀਵਰੇਜ ਛੱਪੜਾਂ ਦੀ ਸਫਾਈ ਮੁੱਖ ਹਨ।ਅਤੇਹਲਕਾ ਕਾਦੀਆਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਚ ਲੋਕਾਂ ਦੇ ਕੰਮ ਕੀਤੇ ਜਾਣਗੇ।ਪਿੰਡਾਂ ਨੂੰ ਲੋੜੀਂਦੀਆਂ ਸਹੂਲਤਾਂ ਤੋਂ ਇਲਾਵਾ ਜਨਤਾ ਦੇ ਜ਼ਰੂਰੀ ਕੰਮ ਪਹਿਲ ਦੇ ਅਧਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਰੇਕ ਵਿਧਾਇਕ ਨੂੰ ਲੋਕਾਂ ਵਿੱਚ ਵਿਚਰਨ ਦੀ ਅਪੀਲ ਕੀਤੀ ਗਈ ਹੈ।ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਤਕ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਨੇ  ਕਿਹਾ ਕਿ ਪਿੰਡਾਂ ਵਿੱਚ ਸਿਹਤ ਸਹੂਲਤਾਂ ਅਤੇ ਸਿਖਿਆ ਸਹੂਲਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਦੇ ਇਲਾਵਾ ਪਿੰਡਾਂ ਵਿਚ ਪੰਚਾਇਤਾਂ ਨੂੰ ਪਿੰਡ ਪੱਧਰ ਤੇ ਹੀ ਪਿੰਡ ਦੇ ਮਸਲੇ ਹੱਲ ਕਰਨ ਲਈ ਅਪੀਲ ਕਰਨਗੇ ।ਇਸ ਮੌਕੇਇਸ ਭੁਪਿੰਦਰਪਾਲ ਸਿੰਘ ਵਿੱਟੀ ਬਲਵਿੰਦਰ ਸਿੰਘ ਭਿੰਦਾ ਸਤਨਾਮ ਸਿੰਘ ਡੇਅਰੀਵਾਲ ਯਕੀਨ ਸਿੰਘ ਔਲਖ ਸਰਪੰਚ ਸੁਖਨਿੰਦਰ ਸਿੰਘ ਮੰਜ,ਮਿੱਤਰਮਾਨ ਸਿੰਘ ਸੇਖਵਾਂ, ਸਰਪੰਚ ਨਿਸ਼ਾਨ ਸਿੰਘ ਕੁੰਦਨ ਸਿੰਘ ਬਲਬੀਰ ਸਿੰਘ ਗਿੱਲ ਮੰਜ  ਸਰਪੰਚ ਨਰਿੰਦਰ ਕੌਰ ਅਜੀਤਪਾਲ ਸਿੰਘ ਨਰਿੰਦਰ ਸਿੰਘ ਭੁੰਬਲੀ ਹਰਜਿੰਦਰ ਸਿੰਘ ਸੰਧੂ ਜ਼ੈਲ ਸਿੰਘ ਰਾਜਾ ਗਿੱਲ ਮੰਜ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In