ਫਾਜ਼ਿਲਕਾ, 10 ਨਵੰਬਰ (ਸੁਰਿੰਦਰਜੀਤ ਸਿੰਘ ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਅਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਜ਼ਿਲ੍ਹਾ ਫਾਜਿਲਕਾ ਵਿੱਚ ਵੱਖ -ਵੱਖ ਪ੍ਰੀਖਿਆ ਕੇਂਦਰਾ ਵਿਚ ਚੱਲ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਜਾਇਜ਼ਾ ਲੈਣ ਲਈ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ ਡਾ ਬੱਲ ਨੇ ਦੱਸਿਆ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਪ੍ਰੀਖਿਆ ਕੇਂਦਰਾ ਵਿਚ ਕੋਵਿਡ 19 ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਪ੍ਰੀਖਿਆਰਥੀਆਂ ਵਿਚਕਾਰ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।ਪ੍ਰੀਖਿਆਰਥੀਆਂ ਪਾਣੀ ਦੀਆ ਬੋਤਲਾ ਨਾਲ ਲੈ ਕੇ ਆ ਰਹੇ ਹਨ।ਖਾਣ ਪੀਣ ਦੀਆ ਚੀਜਾ ਸ਼ੇਅਰ ਕਰਨ ਦੀ ਮਨਾਹੀ ਹੈ।
ਉਹਨਾਂ ਵੱਲੋ ਤਹਿਸੀਲ ਜਲਾਲਾਬਾਦ ਦੇ ਸ਼ਿਵਾਲਿਕ ਪਬਲਿਕ ਸਕੂਲ, ਬੂਟਾ ਪਬਲਿਕ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦਾ ਦੌਰਾ ਕਰਕੇ ਚੱਲ ਰਹੀਆਂ ਪ੍ਰੀਖਿਆਵਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ।ਜਿਕਰਯੋਗ ਹੈ ਕੀ ਕੋਵਿਡ-19 ਕਾਰਨ ਓਪਨ ਸਕੂਲ ਦੀਆ ਰਹਿੰਦੀਆਂ ਪ੍ਰੀਖਿਆਵਾਂ ਵਿਭਾਗ ਵੱਲੋ ਕਰਵਾਈਆ ਜਾ ਰਹੀਆਂ ਹਨ।ਇਸ ਦੌਰਾਨ ਡਾ ਬੱਲ ਵੱਲੋਂ ਚੱਲ ਰਹੀਆਂ ਪ੍ਰੀਖਿਆਵਾਂ ਤੇ ਸੰਤੁਸਟੀ ਜਾਹਰ ਕੀਤੀ ਗਈ