Menu

ਫਰਿਜ਼ਨੋ ਕਤਲਾਂ ਵਿੱਚ ਇੱਕ ਹੋਰ ਦਾ ਹੋਇਆ ਵਾਧਾ, ਕਾਰ ‘ਚੋਂ ਮਿਲੀ ਗੋਲੀਆਂ ਨਾਲ ਛੱਲਣੀ ਹੋਈ ਲਾਸ਼

ਫਰਿਜ਼ਨੋ (ਕੈਲੀਫੋਰਨੀਆਂ),  10ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਫਰਿਜ਼ਨੋ ਵਿੱਚ ਹੋ ਰਹੇ ਕਤਲਾਂ ਦੀ ਲੜੀ ਵਿੱਚ ਇੱਕ ਹੋਰ ਕਤਲ ਜੁੜ ਗਿਆ ਹੈ। ਐਤਵਾਰ ਸਵੇਰੇ ਕੇਂਦਰੀ ਫਰਿਜ਼ਨੋ ਵਿੱਚ ਇਕ ਵਾਹਨ ਵਿਚੋਂ ਇਕ ਲਾਸ਼ ਮਿਲਣ ਤੋਂ ਬਾਅਦ ਇਸ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਫਰਿਜ਼ਨੋ ਪੁਲਿਸ ਦੇ ਅਨੁਸਾਰ ਟਾਈਲਰ ਐਵੀਨਿਊ ਅਤੇ ਏਟ ਸਟ੍ਰੀਟ ਦੇ ਖੇਤਰ ਵਿੱਚ ਕਰੀਬ 2:30 ਵਜੇ ਗੋਲੀਬਾਰੀ  ਹੋਣ ਦੀ ਸੂਚਨਾ ਮਿਲੀ ਸੀ। ਅਧਿਕਾਰੀ ਤੁਰੰਤ ਹਰਕਤ ਵਿੱਚ ਆਏ ਅਤੇ ਘਟਨਾ ਸਥਲ ਤੇ ਉਨ੍ਹਾਂ ਨੇ ਇਕ ਵਾਹਨ ਵਿਚ ਇਕ ਆਦਮੀ ਨੂੰ ਮ੍ਰਿਤਕ ਪਾਇਆ ਜਿਸ ਦੇ ਸਰੀਰ ਦੇ ਉਪਰਲੇ ਹਿੱਸੇ ਤੇ ਕਈ ਜ਼ਖਮ ਸਨ। ਪੀੜਿਤ ਵਿਅਕਤੀ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਾਂਚ  ਕਰ ਰਹੇ ਹਨ। ਫਰਿਜ਼ਨੋ ਪੁਲਿਸ ਵਿਭਾਗ ਕਤਲਾਂ ਦੇ ਕੁੱਲ ਅੰਕੜੇ ਉਪਲੱਬਧ ਨਹੀਂ ਸਨ, ਪਰ ਇਹ ਸ਼ਹਿਰ ਦਾ ਘੱਟੋ ਘੱਟ 52 ਵਾਂ ਕਤਲ ਹੋਵੇਗਾ। ਵਿਭਾਗ ਦੁਆਰਾ ਦਸੰਬਰ 2019 ਤੱਕ ਪਾਈਆਂ ਮਹੀਨਾਵਾਰ ਅਪਰਾਧ ਦੀਆਂ ਰਿਪੋਰਟਾਂ ਦੇ ਅਨੁਸਾਰ,  2019 ਵਿੱਚ 45 , 2018 ਵਿੱਚ 32 ਅਤੇ 2017 ਵਿੱਚ 56 ਕਤਲੇਆਮ ਹੋਏ ਹਨ। ਫਰਿਜ਼ਨੋ ਦੇ ਪੁਲਿਸ ਮੁਖੀ ਐਂਡੀ ਹਾਲ ਅਨੁਸਾਰ ਕਾਉਂਟੀ ਦੀਆਂ ਜੇਲ੍ਹਾਂ ਵਿੱਚ ਕੋਰੋਨਾਂ ਵਾਇਰਸ ਦੇ ਲਾਗ ਨੂੰ ਘਟਾਉਣ ਲਈ ਜ਼ੀਰੋ-ਡਾਲਰ ਦੀ ਜ਼ਮਾਨਤ ਨੀਤੀ ਲਾਗੂ ਕੀਤੀ ਗਈ ਹੈ ਜਿਸ ਨੂੰ ਸ਼ਹਿਰ ਵਿੱਚ ਗੋਲੀਬਾਰੀ ਅਤੇ ਹੋਰ ਹਿੰਸਾ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਮੰਨਿਆ ਗਿਆ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans