Menu

ਅਮਰੀਕਾ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਬਾਈਡੇਨ ਦੀ ਨੀਤੀ ਹੋਵੇਗੀ ਵੱਖਰੀ, ਤੇਜ਼ ਅਤੇ ਸਪਸ਼ਟ

ਫਰਿਜ਼ਨੋ (ਕੈਲੀਫੋਰਨੀਆਂ), 9 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ,) –  ਰਾਸ਼ਟਰਪਤੀ ਡੌਨਾਲਡ ਟਰੰਪ  ਵੱਲੋਂ ਵ੍ਹਾਈਟ ਹਾਊਸ ਅਤੇ ਅਮਰੀਕੀ ਸੱਤਾ ਦੀ ਕਮਾਨ  ਜੋਏ ਬਾਈਡੇਨ ਦੇ ਹਵਾਲੇ ਕਰਨ ਤੋਂ ਬਾਅਦ ਨਵੇਂ ਰਾਸ਼ਟਰਪਤੀ ਲਈ ਕੋਰੋਨਾਂ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ।  ਪਰ ਇਸ ਮਹਾਂਮਾਰੀ ਪ੍ਰਤੀ ਉਹਨਾਂ ਦੀ ਰਣਨੀਤੀ ਪ੍ਰਭਾਵੀ ਢੰਗ ਨਾਲ ਬਦਲੇਗੀ। ਜਨਤਕ ਸਿਹਤ ਮਾਹਰ ਇਸ ਮਾਮਲੇ ਸੰਬੰਧੀ ਇੱਕ ਵੱਡੀ ਪ੍ਰਭਾਵੀ ਵਿਵਸਥਾ ਸ਼ੁਰੂ ਹੋਣ ਦੀ ਉਮੀਦ ਕਰਦੇ ਹਨ ਜਿਸ ਵਿੱਚ ਵਿਗਿਆਨ, ਵਧੀਆ ਸੰਚਾਰ, ਆਰਥਿਕਤਾ ਤੇ ਜਨਤਕ ਸਿਹਤ ਨੂੰ ਵਧਾਉਣ ਦੇ ਯਤਨ ਹੋਣਗੇ। ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਸ਼ਿਫਟ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਜਾਰਜਟਾਉਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਨੈਸ਼ਨਲ ਐਂਡ ਗਲੋਬਲ ਹੈਲਥ ਲਾਅ ਦੇ ਡਾਇਰੈਕਟਰ ਲਾਰੈਂਸ ਗੋਸਟਿਨ ਅਨੁਸਾਰ ਜਨਤਾ ਜਲਦ ਹੀ ਵ੍ਹਾਈਟ ਹਾਊਸ ਤੋਂ ਵਿਗਿਆਨਿਕ ਸੰਦੇਸ਼ਾਂ ਵਿੱਚ ਇੱਕ ਵਿਸ਼ਾਲ ਤਬਦੀਲੀ ਨੂੰ ਨੋਟ ਕਰੇਗੀ। ਇੰਨਾ ਹੀ ਨਹੀ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਲੰਬੇ ਸਮੇਂ ਤੋਂ ਚਿਹਰੇ ਨੂੰ ਮਾਸਕ ਨਾਲ ਢਕ ਰਹੇ ਹਨ ਅਤੇ ਜਨਤਕ ਤੌਰ ਤੇ  ਵੀ ਦੂਜਿਆਂ ਤੋਂ ਦੂਰੀ ਬਣਾਈ ਰੱਖਦੇ ਹਨ, ਅਤੇ ਉਹ ਮਾਸਕ ਪਾਉਣ ਨੂੰ ਜਾਰੀ ਅਤੇ ਜਰੂਰੀ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਸਾਬਕਾ ਰਾਸ਼ਟਰਪਤੀ ਓਬਾਮਾ ਦੇ ਅਧੀਨ ਰੋਗ ਨਿਯੰਤਰਣ ਅਤੇ ਰੋਕਥਾਮ ਲਈ ਯੂ ਐਸ ਏ ਸੈਂਟਰ ਚਲਾਉਣ ਵਾਲੇ ਡਾ. ਟੌਮ ਫ੍ਰਾਈਡਨ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਲੋਕਾਂ ਨਾਲ ਗੱਲਬਾਤ ਅਤੇ ਤਾਲਮੇਲ ਕਰਨ ਵਿੱਚ ਵਧੇਰੇ ਬਿਹਤਰ ਹੋਵੇਗਾ। ਬਾਈਡੇਨ ਨੇ ਟੈਸਟਿੰਗ ਨੂੰ ਵਿਆਪਕ ਤੌਰ ਤੇ ਉਪਲਬਧ ਕਰਾਉਣ ਅਤੇ ਮੁਫਤ ਕਰਨ, ਰਾਸ਼ਟਰੀ ਨਿਗਰਾਨੀ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਹੈ। ਇਸਦੇ ਇਲਾਵਾ ਉਸਨੇ ਸਿਹਤ ਕਾਮਿਆਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ ਦੀ ਵੰਡ ਕਰਨ ਲਈ ਇੱਕ ਰਾਸ਼ਟਰੀ ਯੋਜਨਾ ਛੇਤੀ ਸ਼ੁਰੂ ਕਰਨ ਦੇ ਨਾਲ ਸਕੂਲ ਖੋਲ੍ਹਣ, ਯਾਤਰਾ ਅਤੇ ਇਕੱਠਾਂ ਬਾਰੇ ਸਪਸ਼ਟ ਸੁਝਾਵਾਂ ਦੀ ਮੰਗ ਵੀ ਕੀਤੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans