Menu

ਭਗਵਾਨਪੁਰ ਕਬੱਡੀ ਕਲੱਬ ਨੇ ਬੀ ਬੀ ਐੱਸ ਰੁੜਕਾ ਕਲੱਬ ਨੂੰ ਦਿੱਤੀ ਮਾਤ

 ਕਾਹਨੂੰਵਾਨ (ਕੁਲਦੀਪ ਜਾਫਲਪੁਰ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਜ਼ਾਦ ਯੂਥ ਕਲੱਬ ਭੈਣੀ ਮੀਆਂ ਖਾਂ ਵੱਲੋਂ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀਆਂ 4 ਟੀਮਾਂ ਤੋਂ ਇਲਾਵਾ 6 ਲੋਕਲ ਕਲੱਬਾਂ ਅਤੇ 100 ਹੋਰ ਕਬੱਡੀ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ।ਕਬੱਡੀ ਦਾ ਪਹਿਲਾ ਨਗਦ ਇਨਾਮ ਭਗਵਾਨਪੁਰ ਕਬੱਡੀ ਕਲੱਬ ਨੇ ਬੀਬੀਐੱਸ ਰੁੜਕਾ ਨੂੰ ਹਰਾ ਕੇ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਤੇ ਐਸ ਐਸ ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਵਿੱਟੀ ਮੁੱਖ ਮਹਿਮਾਨ ਵਜੋਂ ਪਹੁੰਚੇ।ਇਨਾਮਾਂ ਦੀ ਵੰਡ ਗੁਰਇਕਬਾਲ ਸਿੰਘ ਕਾਹਲੋਂ,ਚੇਅਰਮੈਨ ਕੁਲਵੰਤ ਸਿੰਘ ਭੈਣੀ ਖ਼ਦਰ,ਸਰਪੰਚ ਚਿਮਨ ਲਾਲ ਸਰਪੰਚ ਹਰਦੀਪ ਸਿੰਘ ਅਤੇ ਹੋਰ ਇਲਾਕੇ ਦੇ ਪਤਵੰਤਿਆਂ ਨੇ ਕੀਤੀ।ਕਬੱਡੀ ਦੀਆਂ ਵੱਡੀਆਂ ਟੀਮਾਂ ਵਿੱਚ ਭਗਵਾਨਪੁਰ ਕਬੱਡੀ ਕਲੱਬ,ਬੀਬੀਐਸ ਰੁੜਕਾ ਕਬੱਡੀ ਕਲੱਬ, ਬਾਬਾ ਸੁਰ ਸਿੰਘ ਵਾਲਾ ਕਬੱਡੀ ਕਲੱਬ, ਬਾਬਾ ਆਤਮਾ ਸਿੰਘ ਕਬੱਡੀ ਕਲੱਬ ਤੋਂ ਇਲਾਵਾ ਲੋਕਲ 6 ਕਬੱਡੀ ਕਲੱਬਾਂ ਵਿੱਚ  ਵਾਹਿਗੁਰੂ ਕਲੱਬ ਰਾਜਾਰਾਮ ਜ਼ੋਬਨ ਕਬੱਡੀ ਕਲੱਬ ਯੂ ਐਸ ਏ,ਆਜ਼ਾਦ ਕਲੱਬ ਭੈਣੀ ਮੀਆ ਖਾਂ, ਰਾਇਲ ਪੰਜਾਬ ਕਬੱਡੀ ਕਲੱਬ ਮਲੇਸ਼ੀਆ, ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਅਤੇ  ਸ਼ਕਰਪੁਰ ਕਬੱਡੀ ਕਲੱਬ ਹੁਸ਼ਿਆਰਪੁਰ ਨੇ ਵੀ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ।ਕਲੱਬਾਂ ਦੇ ਮੁਕਾਬਲਿਆਂ ਵਿੱਚ ਵਾਹਿਗੁਰੂ ਕਬੱਡੀ ਕਲੱਬ ਰਾਜਾ ਰਾਮ ਨੇ ਪਹਿਲਾ ਅਤੇ ਜੋਬਨ ਕਬੱਡੀ ਕਲੱਬ ਯੂਐੱਸਏ ਨੇ ਦੂਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 64 ਕਿਲੋ ਵਰਗ ਵਿੱਚ  ਭੈਣੀ ਮੀਆਂ ਖਾਂ ਨੇ ਪਹਿਲਾ ਅਤੇ ਮੱਲੇਵਾਲ ਪਟਿਆਲਾ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ਨੂੰ  ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਜ਼ਾਦ ਯੂਥ ਕਲੱਬ ਭੈਣੀ ਮੀਆਂ ਖਾਂ ਗਰਾਮ ਪੰਚਾਇਤ ਭੈਣੀ ਮੀਆਂ ਖਾਂ ਅਤੇ ਗਰਾਮ ਪੰਚਾਇਤ ਚਡ਼੍ਹਦੀ ਪੱਤੀ ਭੈਣੀ ਮੀਆਂ ਖਾਂ ਨੇ ਵਿਸ਼ੇਸ਼  ਤੋਂ ਇਲਾਵਾ ਐੱਨ ਆਰ ਆਈ ਵੀਰਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਵੀ ਅਹਿਮ ਯੋਗਦਾਨ ਪਾਇਆ। ਇਸ ਮੌਕੇ ਬੀਡੀਪੀਓ ਕਾਹਨੂੰਵਾਨ ਸੁਖਜਿੰਦਰ ਸਿੰਘ ਵੜੈਚ ਸੂਬੇਦਾਰ ਜਰਨੈਲ ਸਿੰਘ ਸਰਪੰਚ ਸੁਖਦੇਵ ਸਿੰਘ ਸਰਪੰਚ ਬਲਜੀਤ ਸਿੰਘ ਆਲਮਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans