Menu

ਫਰਿਜ਼ਨੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਤੇ ਕੋਰੋਨਾਂ ਦਾ ਪ੍ਰਕੋਪ- ਹੋਣਗੇ ਇਕਾਂਤਵਾਸ

ਕੈਲੀਫੋਰਨੀਆਂ, 7  ਨਵੰਬਰ(  ਗੁਰਿੰਦਰਜੀਤ ਨੀਟਾ ਮਾਛੀਕੇ) – ਫਰਿਜ਼ਨੋ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਸ ਉੱਪਰ ਕੋਰੋਨਾਂ ਨੇ ਆਪਣਾ ਪ੍ਰਭਾਵ ਵਿਖਾਇਆ ਹੈ।ਸ਼ਹਿਰ ਦੀ ਇਸ ਪ੍ਰਸ਼ਾਸਨਿਕ ਇਮਾਰਤ ਵਿਚ ਕਿਸੇ ਇੱਕ ਵਰਕਰ ਦੇ ਕੋਰੋਨਾਂ ਵਾਇਰਸ ਪੀੜਿਤ ਹੋਣ ਤੋਂ ਬਾਅਦ ਇਸਦੇ ਸਟਾਫ ਨੂੰ ਇਕਾਂਤਵਾਸ ਵਿੱਚ ਜਾਣ ਲਈ ਕਿਹਾ ਗਿਆ ਹੈ। ਇਸ ਕਾਊਂਟੀ ਦੇ ਬੁਲਾਰੇ ਜੌਰਡਨ ਸਕਾਟ ਨੇ ਦੱਸਿਆ ਕਿ ਕਾਉਂਟੀ ਹਾਲ ਆਫ ਰਿਕਾਰਡਜ਼ ਵਿਚ ਤੀਜੀ ਮੰਜ਼ਿਲ ‘ਤੇ ਕੰਮ ਕਰਨ ਵਾਲਿਆਂ ਵਿਚ ਕੋਵਿਡ-19 ਦੇ ਇਕ ਸਕਾਰਾਤਮਕ ਮਾਮਲੇ ਦੀ ਰਿਪੋਰਟ ਮਿਲਣ ਤੋਂ ਬਾਅਦ ਇਸਦੇ ਲਗਭਗ 30 ਕਰਮਚਾਰੀਆਂ ਨੂੰ ਅਗਲੇ 14 ਦਿਨਾਂ ਲਈ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਕਾਟ ਅਨੁਸਾਰ ਸਾਵਧਾਨੀ ਦੇ ਤੌਰ ਤੇ ਸ਼ਹਿਰ ਦੇ ਦਫਤਰ ਨੂੰ ਬੰਦ ਕਰ ਦਿੱਤਾ ਹੈ। ਇਸ ਅਧਕਾਰੀ ਨੇ ਕਿਹਾ ਕਿ ਅਜੇ ਕਿਸੇ ਕਰਮਚਾਰੀ ਵਿੱਚ ਵਾਇਰਸ ਦੇ ਲੱਛਣ ਨਹੀ ਪਾਏ ਗਏ ਹਨ ਪਰ ਸੁਰੱਖਿਆ ਲਈ ਇਕਾਂਤਵਾਸ ਜਰੂਰੀ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਸੁਪਰਵਾਈਜ਼ਰਸ ਦੀ 17 ਨਵੰਬਰ ਨੂੰ ਹੋਣ ਵਾਲੀ ਬੈਠਕ ਪ੍ਰਤੀ ਚਿੰਤਾ ਹੈ ਪਰ ਸੰਭਵ ਹੈ ਕਿ ਇਸ ਨੂੰ ਟੈਲੀਕਾਨਫਰੰਸ ਦੁਆਰਾ ਕੀਤਾ ਜਾ ਸਕਦਾ ਹੈ। ਜਦਕਿ ਪੀੜਿਤ  ਸੁਪਰਵਾਈਜ਼ਰ ਸਾਲਲ ਕੁਇੰਟੇਰੋ ਹੈ, ਜੋ ਟੈਲੀਕਾਨਫਰੰਸ ਦੁਆਰਾ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਹੈ। ਸੂਤਰਾਂ ਅਨੁਸਾਰ ਮੁੱਖ ਪ੍ਰਬੰਧਕੀ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਲੋਕਾਂ ਲਈ ਆਮ ਵਾਂਗ ਖੁੱਲ੍ਹੀਆਂ ਹਨ।

ਸੁਪਰੀਮ ਕੋਰਟ ਤੋਂ ਅੱਜ ਵੀ ਨਹੀਂ ਮਿਲੀ…

16 ਅਪ੍ਰੈਲ 2024 : ਐਲੋਪੈਥੀ ਦੇ ਖਿਲਾਫ ਪਤੰਜਲੀ ਦੇ ਕਥਿਤ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਚ ਬਾਬਾ ਰਾਮਦੇਵ ਨੂੰ ਮੰਗਲਵਾਰ ਨੂੰ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

ਨਦੀ ‘ਚ ਪਲਟੀ ਸਕੂਲੀ ਬੱਚਿਆਂ…

ਸ੍ਰੀਨਗਰ, 16 ਅਪ੍ਰੈਲ 2024 : ਸ੍ਰੀਨਗਰ ਦੇ…

ਅਜੇ ਵੀ ਜਿਊਂਦਾ ਹੈ ਭਾਰਤੀ…

ਲਾਹੌਰ, 16 ਅਪ੍ਰੈਲ 2024 –  ਮੌਤ ਦੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39747 posts
  • 0 comments
  • 0 fans