Menu

 ਕੈਲੀਫੋਰਨੀਆ : ਖਪਤਕਾਰ ਏਜੰਸੀ ਨੇ ਕੀਤੀ ਬਿਜਲੀ ਕੰਪਨੀ ਨੂੰ ਅਸੁਵਿਧਾ ਲਈ 166 ਮਿਲੀਅਨ ਡਾਲਰ ਦਾ ਜ਼ੁਰਮਾਨਾ ਕਰਨ ਦੀ ਮੰਗ

ਫਰਿਜ਼ਨੋ (ਕੈਲੀਫੋਰਨੀਆਂ) 2ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) –  ਕੈਲੀਫੋਰਨੀਆ ਦੇ ਪਬਲਿਕ ਯੂਟੀਲਿਟੀਜ਼ ਦੇ ਸਰਕਾਰੀ ਵਕੀਲ ਦੁਆਰਾ ਪਿਛਲੇ ਮਹੀਨੇ ਇੱਕ ਬਿਜਲੀ ਕੰਪਨੀ ਦੁਆਰਾ ਜੰਗਲੀ ਅੱਗ ਤੋਂ ਬਚਣ ਲਈ
ਲਗਾਏ ਗਏ ਬਿਜਲੀ ਕੱਟਾਂ ਨੂੰ ਗਲਤ ਤਰੀਕੇ ਨਾਲ ਹੈਂਡਲ ਕਰਨ ਲਈ 165.7 ਮਿਲੀਅਨ ਡਾਲਰ ਜੁਰਮਾਨੇ ਦੀ ਮੰਗ ਕੀਤੀ ਹੈ। ਕਮਿਸ਼ਨ ਦੇ ਪਬਲਿਕ ਐਡਵੋਕੇਟ ਦਫਤਰ ਨੇ ਕਿਹਾ ਕਿ ਕਮਿਸ਼ਨ ਨੂੰ ਪੀ ਜੀ ਐਂਡ ਈ ਕਾਰਪੋਰੇਸ਼ਨ ਨੂੰ ਸੈਕੜੇ ਹਜ਼ਾਰਾਂ ਗਾਹਕਾਂ ਨੂੰ ਢੁੱਕਵੀਂ ਚੇਤਾਵਨੀ ਦੇਣ ਵਿੱਚ ਅਸਫਲ ਰਹਿਣ ਲਈ ਸਜ਼ਾ ਦੇਣੀ ਚਾਹੀਦੀ ਹੈ। ਜਿਨ੍ਹਾਂ ਵਿੱਚ ਜਿਆਦਾਤਰ ਬਿਜਲੀ  ਉਪਕਰਣਾਂ ‘ਤੇ ਨਿਰਭਰ ਲੋਕਾਂ ਸਨ। ਸ਼ੁੱਕਰਵਾਰ ਦੇਰ ਰਾਤ ਕਮਿਸ਼ਨ ਨੂੰ ਦਾਇਰ ਕਾਨੂੰਨੀ ਨੋਟ ਵਿੱਚ, ਵਕੀਲਾਂ ਨੇ ਕਿਹਾ ਕਿ ਇਕ ਇੱਕ ਵੱਡੀ ਜਨਤਕ ਸੁਰੱਖਿਆ ਅਸਫਲਤਾ ਸੀ।  ਪੀ ਜੀ ਐਂਡ ਈ ਨੇ ਬਹੁਤ ਸਾਰੇ ਗਾਹਕਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਦਿੱਤਾ ਅਤੇ ਇਸ ਦੀਆਂ ਜ਼ਿੰਮੇਵਾਰੀਆਂ ਨੂੰ ਅਣਗੌਲਿਆਂ ਕੀਤਾ ਗਿਆ। ਅਕਤੂਬਰ ਮਹੀਨੇ ਵਿੱਚ ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਦੁਆਰਾ ਇੱਕ ਹਫਤੇ ਵਿੱਚ ਤਿੰਨ ਵਾਰ ਬਲੈਕਆਊਟ ਕੀਤਾ ਗਿਆ ਜੋ ਇੱਕ ਵੱਡੀ ਗਿਰਾਵਟ ਸੀ ਜਦਕਿ ਕੰਪਨੀ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਹੈ। ਵਿਸ਼ੇਸ਼ ਤੌਰ ‘ਤੇ, ਪੀ ਜੀ ਐਂਡ ਈ ਅਕਤੂਬਰ 2019 ਦੇ ਸ਼ੁਰੂ ਵਿਚ  ਪਹਿਲੇ ਬਲੈਕਆਊਟ ਲਈ ਬਹੁਤ ਮਾੜੀ ਤਰ੍ਹਾਂ ਤਿਆਰ ਸੀ। ਚੰਗੀ ਤਰ੍ਹਾਂ ਸੂਚਿਤ ਨਾਂ ਕਰਨ ਤੇ ਇਸ ਦੇ ਕਾਲ ਸੈਂਟਰਾਂ ਅਤੇ ਵੈਬਸਾਈਟਾਂ ਉੱਪਰ ਜਾਣਕਾਰੀ ਮੰਗਣ ਵਾਲੇ ਗਾਹਕਾਂ ਦੀ ਬਹੁਤਾਤ ਸੀ। ਇਸ ਦੇ ਬਾਵਜੂਦ ਵੀ ਬਲੈਕਆਊਟ ਜੰਗਲੀ ਅੱਗ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋਏ ਸਨ। ਇੱਕ ਟਰਾਂਸਮਿਸ਼ਨ ਲਾਈਨ ਜੋ ਕਿ ਗੇਜ਼ਰਵਿਲੇ ਖੇਤਰ ਵਿੱਚ ਚਲਦੀ ਰਹੀ ਸੀ, ਨੇ ਕਿਨਕੇਡ ਅੱਗ ਨੂੰ ਭੜਕਾ ਦਿੱਤਾ ਸੀ ਅਤੇ ਉਸ ਅੱਗ ਨੇ ਸੈਂਕੜੇ ਇਮਾਰਤਾਂ ਨੂੰ ਤਬਾਹ ਅਤੇ ਲਗਭਗ 200,000 ਸੋਨੋਮਾ ਕਾਉਂਟੀ ਨਿਵਾਸੀਆਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ ਸੀ। ਪੀ ਜੀ ਐਂਡ ਈ ਨੇ ਉਸ ਸਮੇਂ ਕਿਹਾ ਸੀ ਕਿ ਇਹ ਟ੍ਰਾਂਸਮਿਸ਼ਨ ਲਾਈਨਾਂ ਨੂੰ ਬੰਦ ਨਹੀਂ ਕਰੇਗੀ ਕਿਉਂਕਿ ਇਹ ਜ਼ਮੀਨ ਤੋਂ ਉੱਚੀਆਂ ਅਤੇ  ਵੰਡ ਲਾਈਨਾਂ ਨਾਲੋਂ ਘੱਟ ਖਤਰਨਾਕ ਹਨ। ਪੀ ਜੀ ਐਂਡ ਈ ਪਹਿਲਾਂ ਹੀ  ਅਕਤੂਬਰ 2019 ਦੇ ਬਲੈਕਆਊਟ ਦੁਆਰਾ ਪ੍ਰਭਾਵਿਤ 738,000 ਗਾਹਕਾਂ ਨੂੰ ਰਿਫੰਡ ਦੇ ਚੁੱਕਾ ਹੈ। ਜੁਰਮਾਨੇ ਸੰਬੰਧੀ ਜਨਤਕ ਵਕੀਲਾਂ ਦੀ ਮੰਗ ਦਾ ਜਵਾਬ ਦਿੰਦਿਆਂ, ਪੀ ਜੀ ਐਂਡ ਈ ਨੇ ਕਿਹਾ ਕਿ ਅਕਤੂਬਰ 2019 ਦੇ ਬਲੈਕਆਊਟ ਨੂੰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਸੀ ਅਤੇ ਕੰਪਨੀ ਨੇ ਆਪਣੀਆਂ ਕਮੀਆਂ ਲਈ ਜ਼ਿੰਮੇਵਾਰੀ ਲਈ ਹੈ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans