Menu

ਪਿਛਲੇ 4 ਸਾਲਾਂ ਤੋਂ ਬਿਨਾਂ ਪਰਾਲੀ ਜਲਾਏ ਖੇਤੀ ਕਰ ਰਿਹਾ ਪਿੰਡ ਪੱਕਾ ਕਲਾਂ ਦਾ ਕਿਸਾਨ ਬਲਕਰਨ ਸਿੰਘ

 ਬਠਿੰਡਾ, 31 ਅਕਤੂਬਰ – ਜ਼ਿਲੇ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਦਾ ਅਗਾਂਹਵਧੂ ਕਿਸਾਨ ਬਲਕਰਨ ਸਿੰਘ ਪਿਛਲੇ ਚਾਰ ਸਾਲਾਂ ਤੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਅ ਹੈ। ਆਤਮਾ ਸਕੀਮ ਦੀਆਂ ਗਤੀਵਿਧੀਆਂ ਵਿਚ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ। ਬਲਕਰਨ ਸਿੰਘ ਕੋਲ ਆਪਣੀ ਸੱਤ ਏਕੜ ਜ਼ਮੀਨ ਹੈ। 25-30 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖ਼ੇਤੀ ਕਰਦਾ ਹੈ। ਨਰਮਾ, ਝੋਨਾ, ਕਣਕ ਤੋਂ ਇਲਾਵਾ ਕਿਸਾਨ ਬਲਕਰਨ ਸਿੰਘ ਆਲੂ, ਮੱਕੀ, ਸਬਜ਼ੀਆਂ, ਬਾਸਮਤੀ ਆਦਿ ਦੀ ਕਾਸ਼ਤ ਦੇ ਨਾਲ-ਨਾਲ ਪਸ਼ੂ ਪਾਲਣ ਧੰਦੇ ਵਿਚੋਂ ਵੀ ਕਾਫ਼ੀ ਮੁਨਾਫ਼ਾ ਕਰ ਰਿਹਾ ਹੈ। ਇਸ ਤੋਂ ਇਲਾਵਾ ਆਤਮਾ ਸਕੀਮ ਅਧੀਨ ਕਿਸਾਨ ਨੂੰ ਆਰਗੈਨਿਕ, ਕੁਦਰਤੀ ਖੇਤੀ ਵੱਲ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

              ਅਗਾਂਹ ਵਧੂ ਕਿਸਾਨ ਬਲਕਰਨ ਸਿੰਘ ਵਲੋਂ ਸਾਲ 2017 ਵਿਚ ਝੋਨੇ ਦੀ ਪਰਾਲੀ, ਨਾੜ ਤੇ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਦੀ ਸ਼ੁਰੂਆਤ ਥੋੜੇ ਰਕਬੇ ਵਿਚ ਕੀਤੀ ਗਈ। ਸਾਲ 2018 ਦੌਰਾਨ ਕਿਸਾਨ ਵਲੋਂ ਵਿਭਾਗ ਤੋਂ ਹੈਪੀ ਸੀਡਰ ਸਬਸਿਡੀ ‘ਤੇ ਪ੍ਰਾਪਤ ਕੀਤਾ ਤੇ ਜਗਸੀਰ ਸਿੰਘ ਬੀ.ਟੀ.ਐਮ. ਸੰਗਤ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸਾਰੇ ਰਕਬੇ ਵਿਚ ਮਲਚਰ ਤੇ ਹੈਪੀ ਸੀਡਰ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ। ਇਸ ਸਮੇਂ ਦੌਰਾਨ ਹੋਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਤਮਾ ਸਕੀਮ ਅਧੀਨ ਆਪਣੇ ਪੱਧਰ ‘ਤੇ ਜਗਸੀਰ ਸਿੰਘ ਬੀ.ਟੀ.ਐਮ ਸੰਗਤ ਵਲੋਂ ਪ੍ਰਦਰਸ਼ਨੀ ਪਲਾਟ ਲਗਾਏ ਗਏ।

              ਸਾਲ 2019 ਦੌਰਾਨ ਫ਼ਿਰ ਤੋਂ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਪਲਾਂਟ ਲਗਾਏ ਗਏ ਜਿਸ ਵਿਚ ਚੋਪਰ, ਜ਼ੀਰੋ ਡਰਿੱਲ, ਹੈਪੀ ਸੀਡਰ ਤੇ ਐਮ.ਬੀ. ਪਲੋਅ ਦੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਕੀਤੀ ਗਈ ਤੇ ਕਣਕ ਦਾ 26.8 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਗਿਆ। ਸਾਲ 2020 ਦੌਰਾਨ ਵੀ ਬਲਕਰਨ ਸਿੰਘ ਪਰਾਲੀ ਨਾ ਸਾੜਨ ਵਿੱਚ ਵਚਨਬੱਧ ਹੈ। ਇਸ ਸਾਲ ਵੀ ਕਿਸਾਨ ਵਲੋਂ ਕਣਕ ਦੀ ਬਿਜਾਈ ਚੋਪਰ, ਹੈਪੀ ਸੀਡਰ ਤੇ ਸੁਪਰਸੀਡਰ ਨਾਲ ਕੀਤੀ ਜਾਣੀ ਹੈ।

              ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਬਲਕਰਨ ਸਿੰਘ ਨੇ ਦੱਸਿਆ ਕਿ ਪਰਾਲੀ ਨਾ ਸਾੜਨ ਕਰਕੇ ਉਸ ਦੀ ਜ਼ਮੀਨ ਦੀ ਉਪਰਾਊ ਸ਼ਕਤੀ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਹਰ ਸਾਲ ਝਾੜ ਵੀ ਵਧੀਆ ਪ੍ਰਾਪਤ ਹੁੰਦਾ ਹੈ। ਵਾਤਾਵਰਣ ਦੀ ਵੀ ਸਾਂਭ-ਸੰਭਾਲ ਹੁੰਦੀ ਹੈ। ਕਿਸਾਨ ਬਲਕਰਨ ਸਿੰਘ ਨੇ ਜ਼ਿਲੇ ਦੇ ਬਾਕੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਸ਼ਾਮਲ ਹੋਣ।

Listen Live

Subscription Radio Punjab Today

Our Facebook

Social Counter

  • 18442 posts
  • 0 comments
  • 0 fans

Log In