Menu

ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਸਕੱਤਰ ਨਾਲ ਕੀਤੀ ਅਹਿਮ ਮੀਟਿੰਗ

ਕਾਹਨੂੰਵਾਨ ( ਕੁਲਦੀਪ ਜਾਫਲਪੁਰ ) – ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਕੀਤੀ।ਇਸ ਮੀਟਿੰਗ ਵਿਚ ਅਧਿਆਪਕ ਜਥੇਬੰਦੀਆਂ ਨੇ ਆਪਣੀਆਂ ਦਰਪੇਸ਼ ਸਮੱਸਿਆਵਾਂ ਤੋਂ ਸਿੱਖਿਆ ਸਕੱਤਰ ਨੂੰ ਜਾਣੂ ਕਰਵਾਇਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਗੁਰਜੰਟ ਸਿੰਘ ਬੱਛੂਆਣਾ ਸੂਬਾ  ਸੂਬਾ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਅਤੇ ਬਲਜੀਤ ਸਿੰਘ ਸਟੇਟ ਅਵਾਰਡੀ ਨੇ ਦੱਸਿਆ ਕਿ ਮੁੱਖ ਮੰਗਾਂ ਜਿਨ੍ਹਾਂ ਵਿਚ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 1904 ਟੀਚਰਾਂ ਦੀਆਂ ਪੋਸਟਾਂ ਬਹਾਲ ਕਰਨ ਲਈ ਫਾਈਲ ਐਫਡੀਆਈ ਨੂੰ ਮਨਜ਼ੂਰੀ ਹਿੱਤ ਭੇਜੀ ਹੈ। ਪੰਜਾਬ ਭਰ ਦੇ ਰਹਿੰਦੇ ਜ਼ਿਲੇ ਅੰਮ੍ਰਿਤਸਰ ਗੁਰਦਾਸਪੁਰ ਸੰਗਰੂਰ ਲੁਧਿਆਣਾ ਫਾਜ਼ਿਲਕਾ ਆਦਿ ਜਿਨ੍ਹਾਂ ਵਿੱਚ ਰਹਿੰਦੇ ਜ਼ਿਲ੍ਹਿਆਂ ਦੀਆਂ ਰਹਿੰਦੀਆਂ ਤਰੱਕੀਆਂ ਜਲਦੀ ਹੋਣਗੀਆਂ।ਮਾਸਟਰ ਕਾਡਰ ਢੇ ਵੱਖ ਵੱਖ ਵਿਸ਼ਿਆਂ ਦੀ ਸਮਾਜਿਕ ਸਿੱਖਿਆ ਪੰਜਾਬੀ ਫਿਜ਼ੀਕਲ ਐਜੂਕੇਸ਼ਨ ਗਣਿਤ ਸਾਇੰਸ ਆਦਿ ਵਿਸ਼ਿਆਂ ਦੀਆਂ ਤਰੱਕੀਆਂ ਸਬੰਧੀ ਸੀਨੀਆਰਤਾ ਸੂਚੀ ਵੀ ਜਲਦ ਯਾਰੀ ਕਰ ਦਿੱਤੀ ਜਾਵੇਗੀ ਪਾਰ੍ਟ ਟਾਇਮ ਸਵੀਪਰਾਂ ਦੀ ਭਰਤੀ ਸਬੰਧੀ ਦੁਬਾਰਾ ਪੱਤਰ ਜਾਰੀ ਕੀਤਾ ਜਾਵੇਗਾ। ਪ੍ਰਾਇਮਰੀ ਅਧਿਆਪਕਾਂ ਦੀਆਂ ਜ਼ਿਲ੍ਹਾ ਪੱਧਰੀ ਨਿਯਮਾਵਲੀ ਯਾਰੀ ਕੀਤੀ ਜਾਵੇਗੀ। ਸੈਂਟਰ ਪੱਧਰ ਦੇ ਕੰਪਿਊਟਰ ਦਿੱਤੇ ਜਾਣਗੇ ਅਧਿਆਪਕਾਂ ਦੀਆਂ ਬਦਲੀਆਂ ਬੰਦ ਨਹੀਂ ਹੋਣਗੀਆਂ। ਮਿਡਡੇ ਮੀਲ ਅਤੇ  ਅਤੇ ਵਿਦਿਆਰਥੀਆਂ ਦੀਆਂ ਵਰਦੀਆਂ ਸਬੰਧੀ ਕੇਂਦਰ ਸਰਕਾਰ ਨੂੰ ਲਿਖਿਆ ਜਾਵੇਗਾ। ਬੀਪੀਓ ਦੀ ਤਰੱਕੀ ਲਈ ਜਥੇਬੰਦੀ ਵੱਲੋਂ ਸੀਨੀਆਰਤਾ ਸੂਚੀਆਂ ਬਣਾਉਣ ਦੀ ਮੰਗ ਕੀਤੀ।ਕ੍ਰਿਸ਼ਨ ਕੁਮਾਰ ਵੱਲੋਂ ਇਹਨਾਂ ਮੰਗਾਂ ਤੇ  ਵਿਚਾਰ ਕਰਨ ਦਾ ਭਰੋਸਾ ਦਿੱਤਾ। ਸੈਂਟਰ ਹੈੱਡ ਟੀਚਰ  ਦੀਆਂ ਡਿਊਟੀਆਂ ਸਬੰਧੀ ਵੀ ਜ਼ਿਲ੍ਹਾ ਪੱਧਰ ਤੇ ਡੀਸੀ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਸਵੀਰ ਸਿੰਘ ਹੁਸ਼ਿਆਰਪੁਰ ਬਲਜੀਤ ਸਿੰਘ ਗੁਰਵਿੰਦਰ ਸਿੰਘ ਫੂਲਕਾ  ਅਮਨਦੀਪ ਸਿੰਘ ਪ ਸਤਿੰਦਰ ਦੁਆਬੀਆ ਰਕੇਸ਼ ਬਰੇਟਾ ਪੰਕਜ ਕੁਮਾਰ ਬਰੇਟਾ ਰੇਨੂੰ ਬਾਲਾ  ਵਿਜੇ ਗੁਪਤਾ ਸਰਬਜੀਤ ਸਿੰਘ ਤੂਰ ਅਤੇ ਹਰਜਿੰਦਰ ਸਿੰਘ ਬਠਿੰਡਾ ਆਦਿ ਵੀ ਹਾਜ਼ਰ ਸਨ।  ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਸਿੱਖਿਆ ਸਕੱਤਰ ਨਾਲ ਵਾਰਤਾ ਕਰਦੇ ਹੋਏ

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In