Menu

ਆਦਿ ਕਵੀ ਭਗਵਾਨ ਵਾਲਮਿਕੀ ਨੇ ਰਮਾਇਣ ਨੂੰ ਮਾਧਿਅਮ ਬਣਾ ਕੇ ਭਾਰਤੀ ਸੰਸਕ੍ਰਿਤੀ ਦੀ ਰੱਖੀ ਨੀਂਹ-ਮਨਪ੍ਰੀਤ ਬਾਦਲ

         ਬਠਿੰਡਾ, 31 ਅਕਤੂਬਰ  – ਮਹਾਂ ਕਾਵਿ ਰਮਾਇਣ ਦੇ ਪੂਜਨੀਕ ਰਚੇਤਾ ਅਤੇ ਆਦਿ ਕਵੀ, ਬ੍ਰਹਮਗਿਆਨੀ ਤੇ ਮਹਾਂਰਿਸ਼ੀ ਦੇ ਨਾਵਾਂ ਨਾਲ ਸਤਿਕਾਰੇ ਜਾਂਦੇ ਭਗਵਾਨ ਵਾਲਮਿਕੀ ਜੀ ਦੀ ਸ਼ੋਭਾ ਇੱਕਲੇ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਫ਼ੈਲੀ ਹੋਈ ਹੈ। ਭਗਵਾਨ ਵਾਲਮਿਕੀ ਨੇ ਰਮਾਇਣ ਨੂੰ ਮਾਧਿਅਮ ਬਣਾ ਕੇ ਭਾਰਤੀ ਸੰਸਕ੍ਰਿਤੀ ਦੀ ਨੀਂਹ ਰੱਖੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਮੌਕੇ ਆਨ-ਲਾਇਨ ਵਰਚੂਅਲ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਮੌਕੇ ਕੀਤਾ। ਇਸ ਮੌਕੇ ਸ. ਬਾਦਲ ਨੇ ਭਗਵਾਨ ਵਾਲਮਿਕੀ ਪ੍ਰਗਟ ਦਿਵਸ ਦੀ ਸਮੂਹ ਵਾਲਮਿਕੀ ਭਾਈਚਾਰੇ ਤੇ ਜ਼ਿਲਾ ਵਾਸੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਜ਼ਿਲਾ ਭਲਾਈ ਅਫ਼ਸਰ ਸ. ਸਰਦੂਲ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਸ਼੍ਰੀ ਪਵਨ ਮਾਨੀ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾਂ ਵਿੱਤ ਮੰਤਰੀ ਸ. ਬਾਦਲ ਵਲੋਂ ਸੂਬਾ ਸਰਕਾਰ ਦੁਆਰਾ ਭਗਵਾਨ ਵਾਲਮਿਕੀ ਪ੍ਰਗਟ ਦਿਵਸ ਮੌਕੇ ਸ਼ੁਰੂ ਕੀਤੀ ਗਈ ਡਾ. ਬੀ. ਆਰ. ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਜ਼ਿਲੇ ਦੇ ਪੰਜ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨਾਂ ਦੱਸਿਆ ਕਿ ਗ਼ਰੀਬ ਵਰਗ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਇਹ ਸਕੀਮ ਸਹਾਈ ਸਿੱਧ ਹੋਵੇਗੀ। ਉਨਾਂ ਕਿਹਾ ਕਿ ਸ਼ੁਰੂ ਕੀਤੀ ਇਹ ਸਕੀਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਦਾ ਨਤੀਜ਼ਾ ਹੈ। ਇਸ ਸਕੀਮ ਤਹਿਤ ਖ਼ਰਚ ਕੀਤੇ ਜਾਣ ਵਾਲੇ ਸਾਰੇ ਪੈਸੇ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਏ ਜਾਣਗੇ।  ਵਿੱਤ ਮੰਤਰੀ ਸ. ਬਾਦਲ ਨੇ ਭਗਵਾਨ ਵਾਲਮਿਕੀ ਜੀ ਦੀ ਸ਼ੋਭਾ ਕਰਦਿਆਂ ਕਿਹਾ ਕਿ ਉਨਾਂ ਜਿੱਥੇ ਰਾਮ ਦਾ ਜੀਵਨ ਚਰਿੱਤਰ ਵਰਣਨ ਕੀਤਾ ਉੱਥੇ ਮਨੁੱਖੀ ਸਮਾਜਿਕ ਕਦਰਾਂ-ਕੀਮਤਾਂ ਅਤੇ ਭਾਰਤੀ ਸੱਭਿਆਚਾਰ ਦਾ ਉਲੇਖ਼ ਆਪਣੇ ਮਹਾਂ ਕਾਵਿ ਵਿਚ ਕੀਤਾ। ਇਹ ਮਹਾਂ ਕਾਵਿ ਜਿੱਥੇ ਚੌਵੀ ਹਜ਼ਾਰ ਸਲੋਕਾਂ ਵਿਚ ਰਚਿੱਤ ਸੰਸਕ੍ਰਿਤ ਸਹਿਤ ਦਾ ਇੱਕ ਉਤਮ ਨਮੂਨਾ ਹੈ ਉੱਥੇ ਹੀ ਇਸ ਦਾ ਸੰਸਾਰ ਦੀਆਂ ਅਨੇਕਾਂ ਭਸ਼ਾਵਾਂ ਵਿਚ ਅਨੁਵਾਦ ਵੀ ਉਪਲੱਬਧ ਹੈ।

          ਇਸ ਉਪਰੰਤ ਵਿੱਤ ਮੰਤਰੀ ਸ. ਬਾਦਲ ਵਲੋਂ ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਦੀ ਖ਼ੁਸ਼ੀ ਵਿੱਚ ਸਮੂਹ ਵਾਲਮਿਕੀ ਭਾਈਚਾਰੇ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਵੀ ਸ਼ਮੂਲੀਅਤ ਕੀਤੀ ਗਈ। ਭਗਵਾਨ ਵਾਲਮਿਕੀ ਸਭਾ ਵਲੋਂ ਕੱਢੀ ਗਈ ਇਹ ਸ਼ੋਭਾ ਯਾਤਰਾ ਭਗਵਾਨ ਵਾਲਮਿਕੀ ਮੰਦਰ ਅਮਰੀਕ ਸਿੰਘ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਵਿਚੋਂ ਹੁੰਦੀ ਹੋਈ 80 ਫੁੱਟੀ ਰੋਡ ਕਪਾਹ ਮੰਡੀ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਸ਼੍ਰੀ ਹੰਸਰਾਜ ਭਾਰਤੀ, ਸ਼੍ਰੀ ਵੀਰਭਾਨ, ਸ਼੍ਰੀ ਨਵੀਨ ਵਾਲਮਿਕੀ, ਸ਼੍ਰੀ ਪ੍ਰਲਾਹਦ ਰਾਏ, ਸ਼੍ਰੀ ਗੌਰਵ, ਸ਼੍ਰੀ ਅਰਜਨ ਸਿੰਘ ਹੋਲੂ, ਸ਼੍ਰੀ ਸ਼ਾਮ ਲਾਲ, ਸ਼੍ਰੀ ਦੀਪਕ ਪਰੋਚਾ, ਸ਼੍ਰੀ ਕ੍ਰਿਸ਼ਨ ਬਿੱਲੀ, ਸ਼੍ਰੀ ਰਾਮ ਚਰਨ, ਸ਼੍ਰੀ ਰਘੂਵੀਰ ਸਿੰਘ ਰਵੀ, ਸ਼੍ਰੀ ਬਲਵਿੰਦਰ ਸਿੰਘ ਬੰਟੀ, ਸ਼੍ਰੀ ਛੋਟੇ ਲਾਲ ਸਾਰਵਾਨ, ਸ਼੍ਰੀ ਮੋਹਨ ਲਾਲ ਬਿਰਗਟੀ, ਸ਼੍ਰੀ ਮਗਨ ਭਾਰਤੀ ਆਦਿ ਹਾਜ਼ਰ ਸਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In