Menu

ਕੇਂਦਰ ਸਰਕਾਰ ਦੀ ਤਾਨਾਸ਼ਾਹੀ ਨੂੰ ਰੋਕਣ ਲਈ ਸੰਘਰਸ਼ ਦੀ ਲਾਟ ਹੋਰ ਉੱਚੀ ਕਰੋ – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)

ਚੰਡੀਗੜ, 30 ਅਕਤੂਬਰ (ਹਰਜੀਤ ਮਠਾੜੂ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਨੇ ਦੇਸ਼ ਭਰ ਦੇ ਕਿਸਾਨਾਂ ਤੇ ਮਜ਼ਦੂਰਾਂ, ਮੁਲਾਜ਼ਮਾਂ ਦੇ ਚੱਕਾ ਜਾਮ ਦੇ ਮੁਲਕ ਵਿਆਪੀ ਸੱਦੇ ਨੂੰ ਪੂਰੇ ਜ਼ੋਰ ਨਾਲ ਪੰਜਾਬ ਭਰ ’ਚ ਸਫ਼ਲ ਬਣਾਉਣ ਲਈ ਅਪੀਲ ਕੀਤੀ । ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਛੇਵੇਂ ਦਿਨ ਵੀ ਮਾਲ ਗੱਡੀਆਂ ਬੰਦ ਰੱਖਣ ਨੂੰ ਸਮੁੱਚੇ ਪੰਜਾਬ ਨੇ ਜੰਮੂ ਕਸ਼ਮੀਰ ਦੀ ਖੇਤੀ, ਵਪਾਰ, ਸਨਅਤੀ ਕਾਰੋਬਾਰ ਤੇ ਸਮਾਜਿਕ ਜੀਵਨ ਖਿਲਾਫ਼ ਆਰਥਿਕ ਨਾਕਾਬੰਦੀ ਕਰਾਰ ਦਿੱਤਾ ਹੈ। ਕੇਂਦਰੀ ਭਾਜਪਾ ਹਕੂਮਤ ਦਾ ਪੰਜਾਬ ਦੇ ਸਮਾਜਿਕ ਆਰਥਿਕ ਜੀਵਨ ਨੂੰ ਯਰਗਮਾਲ ਬਣਾਉਣ ਵਾਲਾ ਇਹ ਧਾੜਵੀ ਕਦਮ ਅਮਰੀਕਣ ਸਾਮਰਾਜੀਆਂ ਦੇ ਸਰਗਣੇ ਡੋਨਲਡ ਟਰੰਪ ਦੇ ਕਦਮਾਂ ਨਾਲ ਮੇਲ ਖਾਂਦਾ ਹੈ। ਸਾਮਰਾਜੀ ਅਧੀਨਤਾ ਤੋਂ ਨਾਬਰ ਹੋਣ ਵਾਲੇ ਮੁਲਕਾਂ ਖਿਲਾਫ਼ ਆਰਥਿਕ ਪਾਬੰਦੀਆਂ ਰਾਹੀਂ ਈਨ ਮੰਨਾਉਣ ਲਈ ਚੁੱਕੇ ਜਾਂਦੇ ਕਦਮਾਂ ਵਰਗਾ ਹੈ।

ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸੰਘਰਸ਼ਸ਼ੀਲ ਕਿਸਾਨ ਜਨਤਾ ਦੀ ਜਾਗਦੀ ਜ਼ਮੀਰ, ਫੌਲਾਦੀ ਏਕਤਾ ਅਤੇ ਸਹੀ ਸੰਘਰਸ਼ ਸੇਧ ਇਹਨਾਂ ਧਾੜਵੀ ਕਦਮਾਂ ਅੱਗੇ ਸੀਸ਼ ਨਿਵਾਉਣ ਤੋਂ ਇਨਕਾਰ ਕਰਦੀ ਹੈ।
ਪੰਜਾਬ ਦੀ ਸਮਾਜਿਕ ਆਰਥਿਕ ਨਾਕਾਬੰਦੀ ਵਾਲਾ ਇਹ ਧਾੜਵੀ ਕਦਮ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹੱਥੀਂ ਸੌਂਪਣ ਵਾਲੇ ਕਾਲੇ ਕਾਨੂੰਨਾਂ ਖਿਲਾਫ਼ ਮੁਲਕ ਭਰ ਦੇ ਕਿਸਾਨਾਂ ਦੀ ਲਹਿਰ ਵਿੱਚ ਮੋਹਰੀ ਰੋਲ ਨਿਭਾਉਣ ਬਦਲੇ ਸਜ਼ਾ ਦੇਣ ਦੀ ਬਦਲਾਖੋਰ ਕਾਰਵਾਈ ਹੈ। ਪੰਜਾਬ ਵਿੱਚ ਫਿਰਕੂ ਅਮਨ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ, ਜਾਤਪਾਤੀ ਵਿਰੋਧਾਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਨੱਪ ਦੇਣ, ਕਿਸਾਨ ਲਹਿਰ ਨੂੰ ਕੱਟੜ ਧਾਰਮਿਕ ਲੀਹਾਂ ਤੇ ਇਲਾਕਾਵਾਦੀ ਟਕਰਾਵਾਂ ਵੱਲ ਧੱਕਣ ਖਿਲਾਫ਼ ਪਹਿਰੇਦਾਰੀ ਕਰਦੇ ਰਹਿਣ ਦਾ ਅਮਲ ਭਾਜਪਾ ਦੀਆਂ ਪਾਟਕਪਾਊ ਤੇ ਭਟਕਾਊ ਨੀਤੀਆਂ ਤੇ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਾਲਾ ਹੋ ਨਿੱਬੜਿਆ ਹੈ। ਪੰਜਾਬ ਦੇ ਕਿਸਾਨਾਂ ਦੀ ਲਗਾਤਾਰ ਅੱਗੇ ਵਧ ਰਹੀ ਸ਼ਾਂਤਮਈ, ਦਿ੍ੜ ਤੇ ਲਮਕਵੀਂ ਜੱਦੋਜਹਿਦ ਨੇ ਭਾਜਪਾ ਦੇ ਸਾਰੇ ਭਟਕਾਊ ਸ਼ਸਤਰ ਨਾਕਾਮ ਕਰ ਦਿੱਤੇ ਹਨ। ਇੱਕਜੁਟ ਕਿਸਾਨ ਲਹਿਰ ਨੇ ਭਾਜਪਾ ਹਕੂਮਤ ਦੇ ਬਦੇਸ਼ੀ ਸਾਮਰਾਜੀ ਕੰਪਨੀਆਂ ਤੇ ਭਾਰਤੀ ਕਾਰਪੋਰੇਟ ਘਰਾਣਿਆਂ ਦੇ ‘‘ਵਿਚੋਲੀਏ’’ ਵਾਲੇ ਰੋਲ ਤੇ ਕਿਰਦਾਰ ਨੂੰ ਉਘਾੜਨ ਵਿੱਚ ਆਗੂ ਰੋਲ ਅਦਾ ਕੀਤਾ ਹੈ। ਟੋਲ ਪਲਾਜ਼ਿਆਂ, ਰਿਲਾਇੰਸ ਤੇ ਐਸਾਰ ਪੰਪਾਂ, ਸ਼ਾਪਿੰਗ ਮਾਲਜ਼ ਤੇ ਸਾਇਲੋ ਗੋਦਾਮਾਂ ਦੀ ਘੇਰਾਬੰਦੀ ਰਾਹੀਂ ਲੁੱਟ ਦੇ ਕਾਰੋਬਾਰ ਠੱਪ ਕਰਕੇ ਇਹਨਾਂ ਵਿਚੋਲੀਆ ਦਾ ਮੂੰਹ ਚਿੜਾਇਆ ਹੈ। ਹੁਣ ਇਸ ਲਹਿਰ ਵੱਲੋਂ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਨਿੱਜੀ ਥਰਮਲ ਪਲਾਂਟਾਂ ਅਤੇ ਅਡਾਨੀ ਦੇ ਸਾਇਲੋ ਸਟੋਰਾਂ ਨੂੰ ਵੀ ਆਪਣੀ ਲਪੇਟ ’ਚ ਲਏ ਜਾਣ ਦੀ ਇਹਨਾਂ ਕੰਪਨੀਆਂ ਦੀ ‘ਵਿਚੋਲੀਆ’ ਸਰਕਾਰ ਨੇ ਬਹੁਤ ਚੀਸ ਮੰਨੀ ਹੈ। ਪੰਜਾਬ ਦੀ ਆਰਥਿਕ ਨਾਕਾਬੰਦੀ ਦੀ ਦਾਬ ਪਾ ਕੇ ਕੇਂਦਰ ਸਰਕਾਰ ਇਸ ਘਿਰਾਓ ਵਾਲੀ ਲੰਬੀ ਲੜੀ ਨੂੰ ਤੋੜਨ ਦੀ ਸ਼ੁਰੂਆਤ ਥਰਮਲ ਪਲਾਂਟਾਂ ਤੋਂ ਕਰਨਾ ਚਾਹੁੰਦੀ ਹੈ।

ਆਗੂਆਂ ਨੇ ਕਿਹਾ ਕਿ ਸਮੁੱਚੀ ਕਿਸਾਨ ਲਹਿਰ ਨੂੰ ਇਸ ਸਾਜ਼ਿਸ਼ ਬਾਰੇ ਚੌਕਸ ਹੋਣਾ ਚਾਹੀਦਾ ਹੈ। ਇਸਦਾ ਮੂੰਹਤੋੜ ਜੁਆਬ ਦੇਣ ਲਈ ਇੱਕਜੁਟ ਹੁੰਗਾਰਾ ਦੇਣਾ ਚਾਹੀਦਾ ਹੈ। ਪੰਜਾਬ ਦੇ ਮਿਹਨਤਕਸ਼ ਲੋਕਾਂ, ਮੁਲਾਜ਼ਮਾਂ, ਬੁੱਧੀਜੀਵੀਆਂ, ਵਕੀਲਾਂ, ਕਲਾਕਾਰਾਂ, ਦੁਕਾਨਦਾਰਾਂ, ਵਪਾਰੀਆਂ, ਸਨਅਤਕਾਰਾਂ ਤੇ ਹੋਰ ਕਾਰੋਬਾਰੀਆਂ ਵੱਲੋਂ ਪੰਜਾਬ ਬੰਦ ਦੌਰਾਨ ਅਤੇ ਦੁਸਹਿਰੇ ਮੌਕੇ ਦਿਖਾਈ ਗਈ ਵਿਸ਼ਾਲ ਏਕਤਾ ਨੂੰ ਕਾਇਮ ਰੱਖ ਕੇ ਆਰਥਿਕ ਨਾਕਾਬੰਦੀ ਦਾ ਮੂੰਹਤੋੜ ਜੁਆਬ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਬਿਜਲੀ ਪੈਦਾਵਾਰ ਠੱਪ ਕਰਕੇ ਸਰਕਾਰੀ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਅਤੇ ਵੇਚੇ ਜਾ ਰਹੇ ਬਠਿੰਡਾ ਥਰਮਲ ਨੂੰ ਵਾਪਸ ਕਰਵਾ ਕੇ ਚਾਲੂ ਕਰਵਾਉਣ ਰਾਹੀਂ ਬਿਜਲੀ ਸਪਲਾਈ ਯਕੀਨੀ ਕਰਵਾਉਣੀ ਚਾਹੀਦੀ ਹੈ ਅਤੇ ਬਾਕੀ ਜਰੂਰਤ ਨੈਸ਼ਨਲ ਗਿ੍ਰਡ ਤੋਂ ਬਿਜਲੀ ਖਰੀਦ ਕੇ ਪੂਰੀ ਕੀਤੀ ਜਾਣੀ ਚਾਹੀਦੀ ਹੈ। ਪ੍ਰਾਈਵੇਟ ਥਰਮਲ ਸਰਕਾਰੀ ਕੰਟਰੋਲ ’ਚ ਲਏ ਜਾਣ ਦੀ ਮੰਗ ਕਰਨੀ ਚਾਹੀਦੀ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans