Menu

ਜਿਲ੍ਹਾ ਸਿੱਖਿਆ ਅਧਿਕਾਰੀ ਐਲੀ.ਅਤੇ ਸਕੈਂ ਸਿੱਖਿਆ ਫਾਜਿਲਕਾ ਵੱਲੋ ਮੀਟਿੰਗ ਕਰਕੇ ਚੱਲ ਰਹੇ ਵੱਖ -ਵੱਖ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ

ਫਾਜ਼ਿਲਕਾ 30 ਅਕਤੂਬਰ (ਸੁ਼ਰਿੰਦਰਜੀਤ ਸਿੰਘ) -ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ.ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ   ਵੱਲੋਂ ਬੱਚਿਆਂ ਦੀ ਪੜ੍ਹਾਈ ਅਤੇ ਸਿੱਖਿਆ ਸਹਾਇਕ ਗਤੀਵਿਧੀਆਂ, ਸਕੂਲਾਂ ਦੇ ਵਿਕਾਸ ਕੰਮਾਂ ਨਾਲ ਸਬੰਧਿਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ -ਵੱਖ ਪ੍ਰੈਜਕਟਾ ਦੀ ਸਮੀਖਿਆ ਲਈ ਇੱਕ     ਮੀਟਿੰਗ ਕੀਤੀ ਗਈ। ਜਿਸ  ਵਿੱਚ ਉਹਨਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਬੱਚਿਆਂ ਦੀ ਭਾਗੀਦਾਰੀ  ਨੂੰ ਯਕੀਨੀ ਬਣਾਉਣ ਲਈ, ਆਉਣ ਵਾਲੇ ਪੀ ਏ ਐਸ ਟੈਸਟ ਲਈ ਬੱਚਿਆਂ ਦੀ ਆਨ ਲਾਇਨ ਤਿਆਰੀ ਕਰਾਉਣ,ਮਨਰੇਗਾ ਵੱਲੋਂ ਸਕੂਲਾਂ ਵਿੱਚ ਕਰਵਾਏ ਜਾ ਰਹੇ ਕੰਮਾਂ ਨੂੰ ਸਮੇ ਸਿਰ ਪੂਰਾ ਕਰਨ, ਮਾਪੇ ਅਧਿਆਪਕ ਮਿਲਣੀ ਦੌਰਾਨ ਸਾਰਿਆ ਮਾਪਿਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਿਹਾ ਗਿਆ,ਇੰਗਲਿਸ਼ ਬੂਸਟਰ ਕਲੱਬਾ ਨੂੰ ਉਤਸਾਹਿਤ ਕਰਨ ਲਈ ਅਤੇ ਬਲਾਕ ਅਤੇ ਸਕੂਲ ਪੱਧਰੀ ਬਡੀ ਗਰੁੱਪਾਂ ਨੂੰ ਪੂਰੀ ਕਿਰਿਆਸ਼ੀਲਤਾ ਨਾਲ ਕੰਮ ਕਰਨ ਲਈ ਉਤਸਾਹਿਤ ਕੀਤਾ ਗਿਆ। ਉਹਨਾਂ ਵੱਲੋ ਸਮਾਰਟ ਸਕੂਲਾਂ ਦੇ ਨਵੇ 17 ਸੂਤਰੀ ਪੈਰਾਮੀਟਰ ਪੂਰੇ ਕਰਕੇ  ਸਮਾਰਟ ਸਕੂਲਾਂ ਦੀ ਲੜੀ ਨੂੰ ਅੱਗੇ ਤੋਰਨ ਲਈ ਉਤਸਾਹਿਤ ਕੀਤਾ ਗਿਆ।ਉੱਪ ਜਿਲ੍ਹਾ ਸਿੱਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਨੇ ਕਿਹਾ ਕਿ ਸਿਵਲ ਵਰਕਸ ਦੇ ਕੰਮਾਂ ਅਤੇ ਸਕੂਲਾਂ ਵਿੱਚ ਜਾਰੀ ਹਰ ਤਰ੍ਹਾ ਦੇ ਵਿਕਾਸ ਕਾਰਜਾਂ ਨੂੰ ਸਮੇ ਸਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿਚ  ਸਟੇਟ ਕੋਰ ਕਮੇਟੀ  ਮੈਬਰ ਲਵਜੀਤ ਸਿੰਘ ਗਰੇਵਾਲ , ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਜਿਲ੍ਹਾ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ,ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਮੈਡਮ ਸੁਨੀਤਾ ਕੁਮਾਰੀ, ਬੀਪੀਈਓ ਅਜੇ ਛਾਬੜਾ,  ਜਿਲ੍ਹਾ ਸਹਾਇਕ ਕੋਆਰਡੀਨੇਟਰ ਸਮਰਾਟ ਸਕੂਲ ਪ੍ਰਦੀਪ ਸ਼ਰਮਾ,ਪ੍ਰਦੀਪ ਕੁਮਾਰ ਡੀਐਸ ਐਮ, ਸਿੱਖਿਆ ਸੁਧਾਰ ਟੀਮ ਮੈਂਬਰ ਅੰਕੁਰ ਸ਼ਰਮਾ, ਦਵਿੰਦਰ ਸਿੰਘ ਮਾਨ, ਰੌਕਸੀ ਫੁਟੇਲਾ, ਬੀਐਮਟੀ ਵਰਿੰਦਰ ਕੁੱਕੜ, ਬੀਐਮਟੀ ਅਸ਼ਵਨੀ ਖੁੰਗਰ, ਬੀਐਮਟੀ ਤਰਵਿੰਦਰ ਸਿੰਘ, ਬੀਐਮਟੀ ਸੰਦੀਪ ਕਾਲੜਾ, ਬੀਐਮਟੀ ਰਮਨ ਸਿੰਘ, ਬੀਐਮਟੀ ਸੰਜੇ ਪੂਨੀਆ, ਬੀਐਮਟੀ ਸੁਰਿੰਦਰ ਕੰਬੋਜ ,ਬੀਐਮਟੀ ਸੰਜੇ ਬਲਿਆਨ ਜਿਲ੍ਹਾ ਐਮ ਆਈ ਐਸ ਕੋਆਰਡੀਨੇਟਰ ਮਨੋਜ ਕੁਮਾਰ, ਅਮਨ ਗਰੋਵਰ, ਵਿਕਰਮ ਬਜਾਜ, ਅਸ਼ੋਕ ਕੁਮਾਰ ਡੀ ਐਮ ਗਣਿਤ, ਗੁਰਸੇਵਕ ਸਿੰਘ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਗੁੰਬਰ,ਜਿਲ੍ਹਾ  ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ , ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੇ ਬਲਾਕ ਅਤੇ ਕਲੱਸਟਰ ਨੋਡਲ ਅਫਸਰ ਸਾਹਿਬਾਨ, ਵੱਖ- ਵੱਖ ਕਲੱਸਟਰਾਂ ਦੇ ਸੀ ਐਚ ਟੀ ਅਤੇ ਸੀ ਐਮ ਟੀ ਹਾਜਰ ਸਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans