Menu

ਝੋੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਵਾਲੇ ਅਗਾਹ ਵਧੂ ਸਫਲ ਕਿਸਾਨ ਸੁਲੱਖਣ ਸਿੰਘ ਦੀ ਕਹਾਣੀ

ਫਾਜ਼ਿਲਕਾ 30 ਅਕਤੂਬਰ (ਸੁਰਿੰਦਰਜੀਤ ਸਿੰਘ) –   ਅਗਾਹ ਵਧੂ ਕਿਸਾਨ ਸੁਲੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਆਵਾ ਫਾਜਿਲਕਾ ਦਾ ਰਹਿਣ ਵਾਲੇ ਹਨ।ਇਹ ਬੜੇ ਹੀ ਸੂਝ-ਬੁਝ ਢੰਗ ਅਤੇ ਨਵੀਨਤਮ ਖੇਤੀ ਮਸ਼ੀਨਰੀ ਵਰਤ ਕੇ ਇੱਕ ਸਫਲ ਕਿਸਾਨ ਦੀ ਉਦਾਹਰਨ ਵਜੋੋਂ ਆਪਣੇ ਪਿੰਡ ਦੀ ਸ਼ਾਨ ਬਣੇ ਹੋੋਏ ਹਨ।ਇਹ ਆਪਣੀ ਖੇਤੀ ਦੇ ਨਾਲ  ਡੇਅਰੀ ਫਾਰਮ ਦਾ ਖੇਤੀ ਸਹਾਇਕ ਧੰਦਾ ਵੀ ਕਰਦੇ ਹਨ।ਇਨ੍ਹਾਂ ਨੇ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੰਨ 1965 ਤੋੋਂ ਖੇਤੀਬਾੜੀ ਮਹਿਕਮੇ ਅਤੇ ਯੂਨੀਵਰਸਿਟੀ ਨਾਲ ਜੁੜੇ ਹੋੋਏ ਹਨ, ਜਿਸ ਦੇ ਪ੍ਰਭਾਵ ਸਰੂਪ ਇਹ ਝੋੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਹੋੋਣ ਵਾਲੇ ਨੁਕਸਾਨਾਂ ਤੋੋਂ ਜਾਣੂ ਹੋੋਏ ਅਤੇ ਬਾਸਮਤੀ ਦੀ ਫਸਲ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ ਜਿਸ ਦੇ ਫਲਸਰੂਪ ਇਨ੍ਹਾਂ ਦੇ ਖੇਤ ਦੀ ਉਪਜਾਊ ਸ਼ਕਤੀ ਦੇ ਨਾਲ ਨਾਲ ਜੈਵਿਕ ਮਾਦੇ ਵਿੱਚ ਵਾਧਾ ਹੋੋਇਆ।ਇਨ੍ਹਾਂ ਨੇ ਪਿਛਲੇ 7-8 ਸਾਲਾਂ ਤੋੋਂ ਆਪਣੇ ਫਸਲ ਦੀ ਰਹਿੰਦ ਖੁਹੰਦ ਨੂੰ ਕਦੇ ਵੀ ਅੱਗ ਨਹੀਂ ਲਗਾਈ ਅਤੇ ਸ਼ੁਰੂਆਤੀ 3 ਸਾਲਾਂ ਵਿੱਚ ਪਰਾਲੀ ਦੀਆਂ ਗੱਠਾਂ ਵੀ ਬਣਵਾਈਆ ਸਨ।ਪਿਛਲੇ 2 ਸਾਲਾਂ ਤੋਂ ਹੈਪੀ ਸੀਡਰ ਨਾਲ ਬਿਜਾਈ ਕਰ ਰਹੇ ਹਨ, ਪਰ ਪਿਛਲੀ ਵਾਰ ਇਹਨ੍ਹਾਂ ਨੇ ਆਪਣੀ ਬਿਜਾਈ ਸੁਪਰ ਸੀਡਰ ਅਤੇ ਮਲਚਰ ਨਾਲ ਕੀਤੀ ਸੀ।ਇਨ੍ਹਾਂ ਦੇ ਦੱਸਣ ਮੁਤਾਬਕ ਸੁਪਰ ਸੀਡਰ ਦੀ ਬਿਜਾਈ ਨਾਲੋੋਂ ਮਲਚਰ ਦੀ ਬਿਜਾਈ ਵਿਧੀ ਸਸਤੀ ਅਤੇ ਲਾਹੇਵੰਦ ਹੈ।ਇਸ ਵਿਧੀ ਨਾਲ ਬੀਜੀ ਗਈ ਕਣਕ ਦਾ ਝਾੜ ਵੀ ਰਿਵਾਅਤੀ ਢੰਗ ਨਾਲ ਬੀਜੀ ਗਈ ਕਣਕ ਨਾਲੋੋਂ ਵੱਧ ਮਿਲਦਾ ਹੈ।ਕਿਸਾਨ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਅੱਧ ਤੋੋਂ ਵੱਧ ਰਕਬੇ ਦੀ ਬਿਜਾਈ ਮਲਚਰ ਵਿਧੀ ਨਾਲ ਕਰਨਗੇ ਕਿਉਂਕਿ ਇਸ ਵਿੱਚ ਕਿਸੇ ਵੀ ਤਰੀਕੇ ਦਾ ਵੱਧ ਖਰਚਾ ਨਹੀਂ ਹੁੰਦਾ ਅਤੇ 5 ਤੋੋਂ 6 ਲੀਟਰ ਡੀਜਲ ਵਿੱਚ ਇੱਕ ਕਿੱਲੇ ਦੀ ਬਿਜਾਈ ਕੀਤੀ ਜਾ ਸਕਦੀ ਹੈ।ਕਿਸਾਨ ਸੁਲੱਖਣ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾਈ ਰੱਖਦੇ ਹਨ ਅਤੇ ਖੇਤੀ ਮਾਹਿਰਾਂ ਤੋੋਂ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਹਾਸਿਲ ਕਰਦੇ ਰਹਿੰਦੇ ਹਨ।ਇਸ ਤਰ੍ਹਾਂ ਇਹ ਉਦੱਮੀ ਕਿਸਾਨ ਸਮੇਂ ਦੀ ਮੰਗ ਅਤੇ ਭਵਿੱਖ ਦੀ ਲੋੋੜ ਅਨੁਸਾਰ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਉ ਸ਼ਕਤੀ ਲਈ ਆਪਣਾ ਫਰਜ ਨਿਭਾ ਰਹੇ ਹਨ ਅਤੇ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨ, ਧਰਤੀ ਦੀ ਸੰਭਾਲ ਵਿੱਚ ਵੱਡਮੁਲਾ ਯੋੋਗਦਾਨ ਦੇ ਰਹੇ ਹਨ ਜੋੋ ਕਿ ਅਤਿ ਸਲਾਘਾਯੋੋਗ ਅਤੇ ਕਿਸਾਨਾਂ ਦਾ ਪ੍ਰੇਰਨਾ ਸਰੋੋਤ ਉਪਰਾਲਾ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋੋਂ ਜਿਲਾ ਫਾਜਿਲਕਾ ਦੇ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਉਣ ਅਤੇ ਸ. ਸੁਲੱਖਣ ਸਿੰਘ ਤਰ੍ਹਾਂ ਵਾਤਾਵਰਨ ਦੀ ਰੱਖਿਆ ਵਿੱਚ ਵੱਡਮੁਲਾ ਯੋੋਗਦਾਨ ਦੇਣ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In