Menu

ਕੋਰੋਨਾ ਕਰਕੇ ਅਮਰੀਕਾ ਦੇ ਰਾਜਾਂ ਨੂੰ ਕਰਨਾ ਪੈ ਰਿਹਾ ਹੈ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ

ਫਰਿਜ਼ਨੋ (ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) –  ਕੋਰੋਨਾ ਵਾਇਰਸ ਮਹਾਂਮਾਰੀ ਨੇ   ਸਾਰੀ ਹੀ ਦੁਨੀਆਂ ਤੇ ਆਪਣਾ ਪ੍ਰਕੋਪ ਢਾਹਿਆ ਹੈ। ਇਸ ਨੇ ਲੱਖਾਂ ਹੀ  ਜਾਨਾਂ ਲੈਣ ਦੇ ਨਾਲ ਸਮਾਜ ਵਿੱਚ ਹਰ ਇੱਕ ਤਰ੍ਹਾਂ ਦੇ ਕਾਰੋਬਾਰ ਨੂੰ ਵੀ ਬਰਬਾਦ ਕਰ ਦਿੱਤਾ ਹੈ। ਅਮਰੀਕਾ ਵਿੱਚ ਵੀ ਇਸ ਮਹਾਂਮਾਰੀ ਦਾ ਅਸਰ ਹਰ ਖੇਤਰ ਦੇ ਕੰਮਾਂ ਤੇ ਪਿਆ ਹੈ।  ਕੋਰੋਨਾਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਗਈ ਤਾਲਾਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਵੀ ਮੰਦਾ ਕਰ ਦਿੱਤਾ ਹੈ। ਇਸ ਸਮੇਂ ਅਮਰੀਕਾ ਦੇ ਕਈ ਰਾਜ਼ ਭਾਰੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਅਤੇ ਨਕਦੀ  ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਸੰਕਟ ਦੌਰਾਨ ਟੈਕਸ ਦੀ ਗਿਰਾਵਟ ਨਾਲ ਸੈਂਕੜੇ ਬਿਲੀਅਨ ਡਾਲਰ ਦਾ ਘਾਟਾ ਪੈ ਗਿਆ ਹੈ ਜੋ ਕਿ ਹਰ ਰਾਜ ਲਈ ਸਾਲ 2019 ਦੇ ਕੇ -12 ਸਿੱਖਿਆ ਬਜਟ ਨਾਲੋਂ ਵਧੇਰੇ ਹੈ ਅਤੇ ਇੱਕ ਸਾਲ ਲਈ ਰਾਜ ਦੀਆਂ ਸੜਕਾਂ ਅਤੇ ਹੋਰ ਆਵਾਜਾਈ ਢਾਂਚੇ ‘ਤੇ ਖਰਚ ਕੀਤੀ ਗਈ ਰਾਸ਼ੀ ਨਾਲੋਂ ਦੁੱਗਣਾ ਹੈ। ਇਸ ਘਾਟੇ ਦੀ ਪੂਰਤੀ ਲਈ ਸਰਕਾਰ ਦੁਆਰਾ ਟੈਕਸ ਵਧਾਉਣ ਦੇ ਨਾਲ  ਸਿੱਖਿਆ, ਸੁਧਾਰਾਂ ਅਤੇ ਪਾਰਕਾਂ ਦੀ ਰਾਸ਼ੀ ਵਿੱਚ ਵੀ  ਕਟੌਤੀ ਕੀਤੀ ਗਈ ਹੈ। ਰਾਜ ਦੇ ਕਰਮਚਾਰੀਆਂ ਨੂੰ ਛੁੱਟੀ ਅਤੇ ਤਨਖਾਹਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਇਸਦੇ ਇਲਾਵਾ ਪੁਲਿਸ, ਫਾਇਰ ਫਾਈਟਰਾਂ, ਲੈਕਚਰਾਰਾਂ ਅਤੇ ਵੱਖ-ਵੱਖ ਅਥਾਰਟੀਆਂ ਦੇ ਕਰਮਚਾਰੀਆਂ ਲਈ ਰਿਟਾਇਰਮੈਂਟ ਲਾਭ ਵੀ ਸੰਕਟ ਹੇਠਾਂ ਹਨ।ਸੰਕਟ ਦੇ ਦਿਨਾਂ ਵਿੱਚ ਫੰਡਾਂ ਦੀ ਵਰਤੋਂ ਕਰਨ ਨਾਲ ਸੰਸਥਾ ਮੂਡੀ ਦੇ ਵਿਸ਼ਲੇਸ਼ਣ ਅਨੁਸਾਰ 46 ਰਾਜਾਂ ਵਿੱਚ ਆਰਥਿਕ ਸੰਕਟ ਤੇਜ਼ੀ ਨਾਲ ਪੈਦਾ ਹੋ ਰਿਹਾ ਹੈ ਜਿੰਨਾ ਵਿੱਚ ਨੇਵਾਡਾ, ਲੂਸੀਆਨਾ ਅਤੇ ਫਲੋਰਿਡਾ ਆਦਿ ਰਾਜਾਂ ਵਿੱਚ 2019 ਦੇ ਬਜਟ ਨਾਲੋਂ ਵੀ ਵੱਧ ਘਾਟਾ ਹੋਇਆ ਹੈ। ਨਿਊਜਰਸੀ  2021 ਦੇ ਬਜਟ ਸਾਲ ਲਈ 5 ਬਿਲੀਅਨ ਡਾਲਰ ਦੇ ਘਾਟੇ  ਦੀ ਉਮੀਦ ਕਰ ਰਿਹਾ ਹੈ ਜੋ ਕਿ ਰਾਜ ਦੇ ਕੋਡ ਪ੍ਰਾਜੈਕਟ ਤੋਂ 13% ਘੱਟ ਹੈ। ਦੇਸ਼ ਦੇ ਸਭ ਤੋਂ ਵੱਧ ਰਿਣਦਾਤਾ ਵਾਲੇ ਰਾਜ ਨਿਊਜਰਸੀ ਨੇ 10 ਬਿਲੀਅਨ ਡਾਲਰ ਤੱਕ ਦਾ ਕਰਜ਼ਾ ਲੈਣ ਲਈ ਇੱਕ ਯੋਜਨਾ ਦੇ ਆਧਾਰ ਤੇ 1 ਮਿਲੀਅਨ ਤੋਂ 5 ਮਿਲੀਅਨ ਡਾਲਰ ਦੇ ਵਿੱਚ ਕਮਾਉਣ ਵਾਲੇ ਲੋਕਾਂ ਤੇ ਟੈਕਸ ਵਧਾ ਦਿੱਤੇ ਹਨ । ਸ਼ਹਿਰੀ ਇੰਸਟੀਚਿਊਟ ਦੇ ਅਨੁਸਾਰ ਰਾਜ ਦੀ ਆਮਦਨੀ ਟੈਕਸਾਂ ‘ਤੇ ਨਿਰਭਰ ਹੁੰਦੀ ਹੈ।ਵਿਕਰੀ ਅਤੇ ਆਮਦਨੀ ਟੈਕਸ ਆਮ ਕਾਰਜਕਾਰੀ ਫੰਡਾਂ ਲਈ 60% ਤੋਂ ਵੱਧ ਮਾਲੀਆ ਇਕੱਤਰ ਕਰਦੇ ਹਨ। ਪਰ ਇਸ ਸਮੇਂ ਦੋਵਾਂ ਕਿਸਮਾਂ ਦੇ ਟੈਕਸਾਂ ਨੂੰ ਵੱਡਾ ਘਾਟਾ ਪਿਆ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans