Menu

ਫਰਿਜ਼ਨੋ ਪੁਲਿਸ ਦੇ ਢਾਂਚੇ ਸੰਬੰਧੀ ਸੁਧਾਰ, ਕੀ ਹੋਣਗੇ ਕਾਰਗਰ ਸਾਬਤ?

ਫਰਿਜ਼ਨੋ(ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਪੁਲਿਸ ਦੇ ਢਾਂਚੇ ਵਿੱਚ ਸੁਧਾਰ ਕਰਨ ਬਾਰੇ ਫਰਿਜ਼ਨੋ ਕਮਿਸ਼ਨ ਨੇ ਫਰਿਜ਼ਨੋ ਪੁਲਿਸ ਵਿਭਾਗ ਨੂੰ ਸਕੂਲ ਕੈਂਪਸਾਂ ਵਿੱਚ ਅਧਿਕਾਰੀਆਂ ਦੀ ਲੋੜ ਤੋਂ ਲੈ ਕੇ ਹੋਰ ਮਾਮਲਿਆਂ ਨਾਲ ਸਬੰਧਤ 73 ਸਿਫਾਰਸ਼ਾਂ ਕੀਤੀਆਂ ਹਨ।
40 ਮੈਂਬਰੀ ਕਮਿਸ਼ਨ ਇਸ ਸੰਬੰਧੀ ਰਿਪੋਰਟ ‘ਤੇ ਵੋਟ ਪਾਉਣ ਲਈ ਤੈਅ ਹੋਇਆ ਹੈ, ਪਰ ਕਮਿਸ਼ਨ ਨੇ ਪ੍ਰਸਤਾਵਿਤ ਸਾਰੀਆਂ 73 ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਫਿਰ ਇਸ ਸੰਬੰਧੀ ਸਿਟੀ ਕੌਂਸਲ ਦਾ ਆਖਰੀ ਫੈਸਲਾ ਹੁੰਦਾ ਹੈ ਕਿ ਸਿਫ਼ਾਰਸ਼ਾਂ ਨਾਲ ਕੀ ਕਰਨਾ ਹੈ। ਇਹਨਾਂ  ਸਿਫਾਰਸ਼ਾਂ ਵਿੱਚ ਵਧੇਰੇ ਪੁਲਿਸ ਫੋਰਸ ਦੀ ਭਰਤੀ ਅਤੇ ਨਿਯੁਕਤੀ ਲਈ ਨੀਤੀ ਨੂੰ ਅਪਡੇਟ ਕਰਨਾ ਵੀ ਸ਼ਾਮਿਲ ਹੈ। ਕਮਿਸ਼ਨ ਦੇ ਚੇਅਰ ਪਰਸਨ ਓਲੀਵਰ ਬੈਂਸ, ਇੱਕ ਰਿਟਾਇਰਡ ਫਰਿਜ਼ਨੋ ਪੁਲਿਸ ਅਧਿਕਾਰੀ ਅਤੇ ਸਾਬਕਾ ਸਿਟੀ ਕੌਂਸਲ ਮੈਂਬਰ ਹਨ ਨੇ ਕਿਹਾ ਕਿ ਉਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਾਲ ਹਨ। ਇਸ ਤੋਂ ਇਲਾਵਾ ਫਰਿਜ਼ਨੋ ਦੇ ਪੁਲਿਸ ਮੁਖੀ ਐਂਡੀ ਹਾਲ ਨੇ 210 ਮਿਲੀਅਨ ਡਾਲਰ ਬਜਟ ਦੀ ਮੰਗ ਵੀ ਰੱਖੀ ਹੈ ਜੋ ਕਿ ਪਿਛਲੇ ਸਾਲ ਨਾਲੋਂ 10 ਮਿਲੀਅਨ ਡਾਲਰ ਵੱਧ ਹੈ। ਕਮਿਸ਼ਨ ਦੀ ਇਸ ਅੰਤਮ ਰਿਪੋਰਟ ਦੇ ਅਨੁਸਾਰ-
FPD ਅਧਿਕਾਰੀਆਂ ਨੂੰ ਮਾਨਸਿਕ ਸਿਹਤ ਜਾਂ ਅਹਿੰਸਕ ਸੁਭਾਅ ਦੇ ਵਿਵਹਾਰ ਸੰਬੰਧੀ ਮੁੱਦਿਆਂ ਨਾਲ ਸਬੰਧਿਤ ਮਾਮਲਿਆਂ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ।
ਫੋਰਸ ਦੀ ਤਾਕਤ ਸਿਰਫ ਮਨੁੱਖੀ ਜਾਨ ਦੀ ਰੱਖਿਆ ਲਈ ਵਰਤੀ ਜਾ ਸਕਦੀ ਹੈ।
ਸ਼ਹਿਰ ਨੂੰ ਫਰਿਜ਼ਨੋ ਕਮਿਊਨਿਟੀ ਦੇ ਸਭ ਤੋਂ ਉੱਤਮ ਅਭਿਆਸਾਂ ਨੂੰ ਨਿਰਧਾਰਤ ਕਰਨ ਅਤੇ ਅਪਣਾਉਣ ਲਈ ਇਕ “ਇਕੁਇਟੀ ਇਨ ਭਰਤੀ, ਹਾਇਰਿੰਗ, ਅਤੇ ਪ੍ਰੋਮੋਸ਼ਨ ਪਲਾਨ” ਤਿਆਰ ਕਰਨਾ ਚਾਹੀਦਾ ਹੈ।
ਸ਼ਹਿਰ ਨੂੰ ਸਕੂਲ ਜ਼ਿਲ੍ਹਿਆਂ ਨਾਲ ਪਾਲਿਸਿੰਗ ਕਰਨ ਲਈ ਇਕਰਾਰਨਾਮੇ ਨਹੀਂ ਕਰਨੇ ਚਾਹੀਦੇ ।ਸ਼ਹਿਰ ਨੂੰ ਸਕੂਲੀ ਜ਼ਿਲ੍ਹਿਆਂ ਨੂੰ ਨਿਵੇਸ਼ਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਵਧੇਰੇ ਸਕਾਰਾਤਮਕ ਤਜ਼ਰਬਾ ਪ੍ਰਦਾਨ ਕਰੇਗੀ ਜਿਸ ਨਾਲ ਵਿਦਿਆਰਥੀਆਂ ਲਈ ਸਕਾਰਾਤਮਕ ਨਤੀਜੇ ਨਿਕਲਣਗੇ।
ਸ਼ਹਿਰ ਨੂੰ ਕਮਿਊਨਿਟੀ ਸਮੂਹਾਂ ਨਾਲ ਸਾਂਝੇ ਸਮਝੌਤੇ ਸਥਾਪਤ ਕਰਨ ਲਈ  ਮੌਕਿਆਂ ਦੀ ਪੜਤਾਲ ਕਰਨੀ ਚਾਹੀਦੀ ਹੈ।
ਸ਼ਹਿਰ ਨੂੰ ਕਮਿਊਨਿਟੀ ਜਸਟਿਸ ਸੈਂਟਰ ਨਾਲ ਸਾਂਝੇਦਾਰੀ ਸਮੇਤ ਸਮਾਜਿਕ ਸਹਾਇਤਾ ਸੇਵਾਵਾਂ ਅਤੇ ਮੌਕਿਆਂ ਵਿਚ ਵਧੇਰੇ ਪੈਸਾ ਲਗਾ ਕੇ ਦੱਖਣੀ ਫਰਿਜ਼ਨੋ ਵਿਚ ਵਿਸ਼ਵਾਸ ਵਧਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ।
ਇਸ ਰਿਪੋਰਟ ਵਿੱਚ ਸੁਧਾਰਾਂ ਦੇ ਸੰਬੰਧ ਵਿੱਚ ਕਮਿਸ਼ਨ ਦੇ ਮੈਂਬਰ ਸਿਫਾਰਸ਼ਾਂ ਦੀ ਸ਼ੁਰੂਆਤ ਹੋਣ ‘ਤੇ ਸਹਿਮਤ ਹੋਏ ਜਦਕਿ ਅਗਲਾ ਕਦਮ ਸਿਟੀ ਕੌਂਸਲ ਅਤੇ ਪ੍ਰਸ਼ਾਸਨ ਬੋਰਡ ਤੋਂ ਮਿਲਣਾ  ਹੈ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39823 posts
  • 0 comments
  • 0 fans