Menu

ਅਮਰੀਕਾ ਦੇ ਦੱਖਣੀ ਰਾਜ ਵਿੱਚ ਘੁੰਮ ਰਹੇ ਜ਼ੀਟਾ ਤੂਫ਼ਾਨ ਨੇ ਕੀਤੀ ਪ੍ਰਭਾਵਿਤ ਇਲਾਕਿਆਂ ਦੀ ਬਿਜਲੀ ਗੁੱਲ

ਫਰਿਜ਼ਨੋ(ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ)- ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਵਿੱਚ ਨਿਊ ਓਰਲੀਨਜ਼  ਤੋਂ ਬਾਅਦ ਗਰਮ ਖੰਡੀ ਤੂਫਾਨ ਜ਼ੀਟਾ, ਸੰਯੁਕਤ ਰਾਜ ਦੇ ਦੱਖਣ ਵਿੱਚ ਘੁੰਮ ਰਿਹਾ ਹੈ। ਇਹ ਲਗਭੱਗ 1.9 ਮਿਲੀਅਨ ਘਰਾਂ ਅਤੇ ਕਾਰੋਬਾਰਾਂ ਵਿੱਚ ਹਨੇਰਾ ਕਰਕੇ ਅਤੇ ਲੂਸੀਆਨਾ ਤੋਂ ਉੱਤਰੀ ਕੈਰੋਲਾਇਨਾ ਤੱਕ  ਰਾਹ ਵਿੱਚ ਮਲਬਾ ਛੱਡ ਰਿਹਾ ਹੈ।
ਰਾਸ਼ਟਰੀ ਤੂਫਾਨ ਕੇਂਦਰ ਦੇ ਅਨੁਸਾਰ, ਜ਼ੀਟਾ ਨੇ 110 ਮੀਲ (177 ਕਿਲੋਮੀਟਰ) ਪ੍ਰਤੀ ਘੰਟਾ ਦੀਆਂ ਹਵਾਵਾਂ ਨਾਲ, ਕੋਕੋਡਰੀ, ਲੂਸੀਆਨਾ ਨੇੜੇ ਲੈਂਡਫਾਲ ਬਣਾਇਆ ਸੀ। ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਤੂਫਾਨ ਦੇ ਖੋਜ਼ ਕਰਤਾ ਫਿਲ ਕਲੋਟਜ਼ਬੈਚ ਅਨੁਸਾਰ ਇਕੋ ਮੌਸਮ ਵਿਚ ਲੂਸੀਆਨਾ ਜਾਂ ਸੰਯੁਕਤ ਰਾਜ ਨੂੰ ਕਦੇ ਵੀ ਇੰਨੇ ਵੱਡੇ ਤੂਫਾਨ ਕਦੇ ਨਹੀਂ ਝੱਲਣੇ ਪਏ ਹਨ।ਜ਼ੀਟਾ ਨੇ ਨਿਊ ਓਰਲੀਨਜ਼ ਵਿਚ ਇਕ ਘੰਟੇ ਵਿਚ 31 ਮੀਲ ਦੀ ਰਫਤਾਰ ਨਾਲ ਪਾੜ ਪਾ ਦਿੱਤੇ ਹਨ, ਜਿਸ ਦੇ ਚੱਲਦਿਆਂ ਘੱਟੋ ਘੱਟ ਇਕ ਦੀ ਮੌਤ ਵੀ ਹੋ ਗਈ ਹੈ। ਇਸ ਨਾਲ ਹੋਏ ਨੁਕਸਾਨ  ਵੀ 5 ਬਿਲੀਅਨ ਡਾਲਰ ਤੱਕ ਹੋ ਸਕਦੇ ਹਨ।ਓਰਲੀਨਜ਼ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਤੂਫ਼ਾਨ ਨਾਲ  ਰੁੱਖ ਅਤੇ ਬਿਜਲੀ ਦੇ ਖੰਭੇ ਟੁੱਟ ਗਏ ਹਨ ਜਿਸ ਨਾਲ ਮੁੱਖ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਪਾਵਰ ਆਉਟੇਜ ਯੂ.ਐੱਸ. ਦੇ ਅਨੁਸਾਰ, ਬਿਜਲੀ ਸਪਲਾਈ ਤੋਂ ਪ੍ਰਭਾਵਿਤ ਲਗਭਗ 1.9 ਮਿਲੀਅਨ ਮਾਮਲੇ ਜਾਰਜੀਆ, ਲੂਸੀਆਨਾ, ਅਲਾਬਾਮਾ ਅਤੇ ਮਿਸੀਸਿਪੀ ਵਿੱਚ ਹਨ। ਸਰਕਾਰੀ ਅਧਿਕਾਰੀਆਂ ਨੇ ਵਸਨੀਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਹੈ। ਇਹ  ਤੂਫਾਨ ਵਰਜੀਨੀਆ ਦੇ ਉੱਤਰ-ਪੂਰਬ ਵੱਲ ਜਾਰੀ ਹੈ ਇਸਦਾ ਸਭ ਤੋਂ ਵੱਡਾ ਖ਼ਤਰਾ ਓਹੀਓ ਘਾਟੀ ਵਿੱਚ ਹੈ ਜਿੱਥੇ ਭਾਰੀ ਬਾਰਸ਼ ਹੋ ਸਕਦੀ ਹੈ।ਯੇਲਾ ਮੌਸਮ ਵਿਗਿਆਨੀ ਜੈੱਫ ਮਾਸਟਰਜ਼ ਨੇ ਕਿਹਾ ਕਿ ਜ਼ੀਟਾ ਇਸ ਅਕਤੂਬਰ ਦੇ ਅਖੀਰ ਵਿੱਚ ਅਮਰੀਕਾ ਵਿੱਚ ਆਉਣ ਵਾਲੇ ਤੂਫਾਨਾਂ ਵਿੱਚੋਂ 1985 ਤੋਂ ਬਾਅਦ ਵਾਲਾ ਪਹਿਲਾ ਤੂਫਾਨ ਸੀ।  ਜਦੋਂ ਕਿ ਸੈਂਡੀ ਇਕ ਸ਼ਕਤੀਸ਼ਾਲੀ ਤੂਫਾਨ ਸੀ ਜੋ ਕਿ ਨਿਊਜਰਸੀ ਵਿਚ 2012 ਵਿਚ ਸਮੁੰਦਰੀ ਕੰਢੇ ਤੇ ਆਇਆ ਸੀ। ਇਸ ਤੋਂ ਇਲਾਵਾ ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਹਫਤੇ ਦੇ ਅੰਦਰ ਵੀ ਕੈਰੇਬੀਅਨ ਸਾਗਰ ਵਿੱਚ ਇੱਕ ਸੰਭਾਵਤ ਤੂਫਾਨ ਪੈਦਾ ਹੋ ਸਕਦਾ ਹੈ, ਜਿਸ ਨੂੰ ਏਟਾ ਕਿਹਾ ਜਾਵੇਗਾ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39822 posts
  • 0 comments
  • 0 fans