Menu

ਬਠਿੰਡਾ ਵਿਖੇ ਅਕਾਲੀ ਆਗੂਆਂ ਤੇ ਝੂਠਾ ਕੇਸ ਤੁਰੰਤ ਖਾਰਜ ਕਰੋ – ਸਿਕੰਦਰ ਸਿੰਘ ਮਲੂਕਾ

ਬਠਿੰਡਾ 29 ਅਕਤੂਬਰ – ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ(ਬ) ਬਠਿੰਡਾ ਸ਼ਹਿਰੀ ਦੇ ਦਫ਼ਤਰ ਵਿਖੇ ਸਾਬਕਾ ਕੈਬਨਿਟ ਮੰਤਰੀ,ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਪ੍ਰੈਸੱ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੀ ਰਾਤ ਵਿੱਤ ਮੰਤਰੀ ਦੇ ਨਜਦੀਕੀ ਰਿਸ਼ਤੇਦਾਰ ਦੇ ਇਸ਼ਾਰੇ ਤੇ ਅਕਾਲੀ ਦਲ ਦੇ ਆਗੂਆਂ ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ, ਸਾਬਕਾ ਕੌਸਲਰ ਨਿਰਮਲ ਸਿੰਘ ਸੰਧੂ ਅਤੇ ਯੂਥ ਆਗੂ ਰਾਜਦੀਪ ਸਿੰਘ ਢਿੱਲੋਂ ਤੇ ਮੇਅਰ ਦੀ ਸਰਕਾਰੀ ਰਿਹਾਇਸ਼ ਵਿੱਚ ਵੜਣ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ ਜਿਸ ਵਿੱਚ ਕੋਈ ਸਚਾਈ ਨਹੀ ਹੈ । ਸ਼੍ਰੀ ਸਿੰਗਲਾ ਨੇ ਕਿਹਾ ਕਿ ਮੇਰੀ ਹਾਜਰੀ ਵਿੱਚ ਸਮੁੱਚੇ ਮੀਡੀਆ ਕਰਮੀਆਂ ਦੇ ਸਾਹਮਣੇ ਮੇਅਰ ਦੀ ਸਰਕਾਰੀ ਰਿਹਾਇਸ਼ ਵਿੱਚ ਪਏ ਗਲ-ਸੜ ਰਹੇ ਰਾਸ਼ਨ ਦਾ ਖੁਲਾਸਾ ਅਸੀ ਕੀਤਾ ਤਾਂ ਕਿ ਸਾਰੀ ਸਚਾਈ ਸਮਾਜ ਅਤੇ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਸਾਹਮਣੇ ਆ ਸਕੇ ਪਰੰਤੂ ਪ੍ਰਸ਼ਾਸ਼ਨ ਵੱਲੋਂ ਇਸ ਅਣਗਹਿਲੀ ਲਈ ਜਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਬਜਾਏ, ਸਚਾਈ ਸਾਹਮਣੇ ਲਿਆਉਣ ਵਾਲੇ ਸਾਡੀ ਪਾਰਟੀ ਦੇ ਆਗੂਆਂ ਤੇ ਝੂਠਾ ਪਰਚਾ ਦਰਜ ਕਰਕੇ ਦਹਿਸਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । ਦੋਵਾਂ ਹੀ ਆਗੂਆਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਉਕਤ ਆਗੂਆਂ ਤੇ ਦਰਜ ਝੂਠਾ ਕੇਸ ਖਾਰਜ ਨਾ ਕੀਤਾ ਗਿਆ ਅਤੇ ਇਸ ਘਟਨਾਕ੍ਰਮ ਲਈ ਜਿੰਮੇਵਾਰ ਸਰਕਾਰੀ ਅਧਿਕਾਰੀਆਂ ਤੇ ਕੇਸ ਦਰਜ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਬਹੁਤ ਹੀ ਸਰਮਨਾਕ ਅਤੇ ਮੰਦਭਾਗੀ ਗੱਲ ਹੈ ਕਿ ਲਾਕਡਾਉਨ ਦੌਰਾਨ ਕੇਦਰ ਸਰਕਾਰ, ਦਾਨੀ ਸੱਜਣਾਂ ਅਤੇ ਸਮਾਜਸੇਵੀ ਜੱਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੀ ਮੱਦਦ ਲਈ ਇਕੱਠੇ ਕੀਤੇ ਰਾਸ਼ਨ ਨੂੰ ਗਰੀਬ ਲੋਕਾਂ ਵਿੱਚ ਵੰਡਣ ਦੀ ਬਜਾਏ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਅਧਿਕਾਰੀਆਂ ਵੱਲੋਂ ਰੋਜਗਾਰਡਨ ਕੋਲ ਨਗਰ ਨਿਗਮ ਦੀ ਕਲੌਨੀ ਵਿੱਚ ਸਥਿਤ ਮੇਅਰ ਦੀ ਸਰਕਾਰੀ ਰਿਹਾਇਸ ਵਿੱਚ ਜਮਾਂ ਕੀਤਾ ਗਿਆ ।ਉਹਨਾਂ ਕਿਹਾ ਕਿ ਖਦਸ਼ਾ ਹੈ ਕਿ ਇਹ ਰਾਸ਼ਨ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਆਗੂਆਂ ਨੇ ਆਪਣਾ ਰਾਸ਼ਨ ਕਹਿ ਕੇ ਕਾਂਗਰਸ ਪਾਰਟੀ ਵੱਲੋਂ ਵੰਡਣਾਂ ਸੀ ਪਰੰਤੂ ਜਿਆਦਾ ਸਮਾਂ ਪਿਆ ਹੋਣ ਕਾਰਨ ਇਹ ਰਾਸ਼ਨ ਖਰਾਬ ਹੋ ਗਿਆ ਜਿਸਨੂੰ ਪਿਛਲੇ ਦਿਨੀ ਯੋਗਰ ਪਾਰਕ ਵਿੱਚ ਟੋਆ ਪੁੱਟ ਕੇ ਦੱਬਣ ਦੀ ਜਦੋ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾ ਮੀਡੀਆ ਕਰਮਚਾਰੀਆਂ ਨੇ ਇਸਦਾ ਭਾਂਡਾ ਫੋੜ ਦਿੱਤਾ ਸੀ ।ਸ੍ਰ. ਮਲੂਕਾ ਅਤੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਅਸੀਂ ਲਾਕਡਾਉਨ ਦੇ ਦੌਰਾਨ ਵੀ ਪ੍ਰੈਸੱ ਅਤੇ ਸੋਸ਼ਲ ਮੀਡੀਆਂ ਰਾਹੀ ਵਾਰ ਵਾਰ ਸਰਕਾਰੀ ਨੂੰ ਚਿਤਾਵਨੀ ਵੀ ਦਿੰਦੇ ਰਹੇ ਕਿ ਕੇਂਦਰ,ਪੰਜਾਬ ਸਰਕਾਰ ਅਤੇ ਦਾਨੀ ਸੱਜਣਾਂ ਵੱਲੋਂ ਇਕੱਠੇ ਕੀਤੇ ਰਾਸ਼ਨ ਦੀ ਕਾਂਗਰਸੀ ਆਗੂਆਂ ਵੱਲੋ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਅਨਾਜ ਨੂੰ ਆਪਣੇ ਚਹੇਤਿਆਂ ਕੋਲ ਜਮਾਂ ਕੀਤਾ ਜਾ ਰਿਹਾ ਹੈ ਪਰ ਉਸ ਸਮੇ ਕਾਂਗਰਸੀ ਆਗੂ ਜੈਜੀਤ ਜੋਹਲ ਕਿਹਾ ਕਰਦੇ ਸਨ ਕਿ ਇਹ ਸਾਰਾ ਰਾਜਨੀਤੀ ਸਟੰਟ ਹੈ ਅਤੇ ਸਾਨੂੰ ਅਤੇ ਕਾਗਰਸੀ ਪਾਰਟੀ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ ਪਰੰਤੂ ਹੁਣ ਅਨਾਜ ਦੇ ਬਰਾਮਦ ਹੋਏ ਜਖੀਰੇ ਅਤੇ ਖਰਾਬ ਹੋਏ ਅਨਾਜ ਨੂੰ ਯੋਗਰ ਪਾਰਕ ਵਿੱਚ ਦੱਬਣ ਦੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਉਸ ਸਮੇ ਵੀ ਸੱਚ ਬੋਲਦੇ ਸੀ ਅਤੇ ਅੱਜ ਵੀ ਸੱਚ ਬੋਲ ਰਹੇ ਹਾਂ । ਉਹਨਾਂ ਕਮਿਸਨਰ ਨਗਰ ਨਿਗਮ ਬਠਿੰਡਾ ਵੱਲੋਂ ਰਾਤ ਨੂੰ ਹੀ ਰਾਸ਼ਨ ਨੂੰ ਚੁਕਵਾ ਕੇ ਹੋਰ ਜਗ੍ਹਾ ਭੇਜਣ ਦੇ ਦੋਸ਼ ਲਾਉਦਿਆਂ ਕਿਹਾ ਕਿ ਅੱਜ ਸਵੇਰੇ ਕਮਿਸ਼ਨ ਨਗਰ ਨਿਗਮ ਨੇ ਮੇਅਰ ਦੀ ਸਰਕਾਰੀ ਕੋਠੀ ਵਿੱਚ ਪ੍ਰੈਸੱ ਕਾਨਫਰੰਸ ਕਰਕੇ ਜੋ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਦੀ ਕੋਸਿਸ਼ ਕੀਤੀ ਹੈ ਉਸਤੋਂ ਬਠਿੰਡਾ ਸ਼ਹਿਰ ਦਾ ਹਰ ਨਾਗਰਿਕ ਜਾਣੂ ਹੈ । ਉਹਨਾਂ ਕਿਹਾ ਕੱਲ ਜਦੋ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਸੱਜਣ ਉਥੇ ਹਾਜਰ ਸਨ ਤਾਂ ਉਹਨਾਂ ਡੀਸੀ ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਨੂੰ ਵਾਰ ਵਾਰ ਫੋਨ ਕੀਤੇ ਗਏ ਕਿ ਅੰਦਰ ਕੋਠੀ ਵਿੱਚ ਅਨਾਜ ਸੜ ਰਿਹਾ ਹੈ ਤਾਂ ਕਿ ਅਫ਼ਸਰਾਂ ਦੀ ਹਾਜਰੀ ਵਿੱਚ ਕੋਠੀ ਨੂੰ ਖੁਲਵਾਇਆ ਜਾ ਸਕੇ ਪਰੰਤੂ ਦੋਵਾਂ ਅਫ਼ਸਰਾਂ ਨੇ ਮੀਡੀਆ ਕਰਮੀਆਂ ਦੇ ਵੀ ਫੋਨ ਨਹੀ ਚੁੱਕੇ ਹੁਣ ਰਾਤ ਨੂੰ ਰਾਸ਼ਨ ਚੁਕਵਾ ਕੇ ਸਵੇਰੇ ਸੱਚੇ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ ।ਦੋਵਾਂ ਆਗੂਆਂ ਨੇ ਕਮਿਸ਼ਨਰ ਨਗਰ ਨਿਗਮ ਬਠਿੰਡਾ , ਡੀਸੀ ਬਠਿੰਡਾ ਅਤੇ ਵਿੱਤ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਕਿ ਉਹ ਇਸ ਗੱਲ ਦਾ ਜੁਵਾਬ ਦੇਣ ਕੇ ਜਿਹਨਾਂ ਅਧਿਕਾਰੀਆਂ ਦੀ ਵਜ੍ਹਾ ਕਾਰਨ ਰਾਸ਼ਨ ਖਰਾਬ ਹੋਇਆ ਹੈ ਅਤੇ ਯੋਗਰ ਪਾਰਕ ਵਿੱਚ ਟੋਆ ਪੁੱਟ ਕੇ ਨੱਪਿਆ ਗਿਆ ਹੈ ਜਿਸਦੀਆਂ ਤਸਵੀਰਾਂ ਪ੍ਰੈਸੱ ਅਤੇ ਸੋਸ਼ਲ ਮੀਡੀਆ ਤੇ ਆਮ ਦੇਖੀਆਂ ਜਾ ਸਕਦੀਆਂ ਹਨ ਉਹਨਾਂ ਅਧਿਕਾਰੀਆਂ ਦੇ ਖਿਲਾਫ ਤੁਸੀ ਕੀ ਕਾਰਵਾਈ ਕੀਤੀ ਜਾਂ ਕੀ ਐਕਸ਼ਨ ਲਿਆ ਇਹ ਬਠਿੰਡਾ ਦੀ ਜਨਤਾ ਜਾਨਣਾ ਚਾਹੁੰਦੀ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਬਲਕਾਰ ਸਿੰਘ ਬਰਾੜ ਮੈਬਰ ਕੋਰ ਕਮੇਟੀ ਯੂਥ ਵਿੰਗ ਪੰਜਾਬ, ਡਾ. ਓਮ ਪ੍ਰਕਾਸ਼ ਸ਼ਰਮਾਂ ਜਿ਼ਲ੍ਹਾ ਪ੍ਰੈਸੱ ਸਕੱਤਰ ਸ਼੍ਰੋਮਣੀ ਅਕਾਲੀ ਦਲ, ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ, ਯੂਥ ਆਗੂ ਰਾਜਦੀਪ ਢਿੱਲੋਂ,ਯੂਥ ਆਗੂ ਰਾਕੇਸ਼ ਸਿੰਗਲਾ, ਗੁਰਪ੍ਰੀਤ ਬੇਦੀ, ਗੋਰਵ ਸ਼ਰਮਾਂ, ਸੁਰਜੀਤ ਨਾਂਗੀ ਆਦਿ ਹਾਜਰ ਸਨ ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans