Menu

ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ ‘ਚੋਂ ਮਿਲੀ ਨਵਜੰਮੀ ਬੱਚੀ

ਬਠਿੰਡਾ, 29 ਅਕਤੂਬਰ – ਜ਼ਿਲਾ ਬਾਲ ਸੁਰੱਖਿਆ ਅਫ਼ਸਰ, ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਵੀਰਵਾਰ ਨੂੰ ਇੱਥੇ ਦੁਪਹਿਰ ਸਮੇਂ ਜ਼ਿਲਾ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ ਵਿੱਚੋਂ ਲਗਭਗ ਇੱਕ ਦਿਨ ਨਵਜੰਮੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ। ਇਸ ਉਪਰੰਤ ਪੁਲਿਸ ਥਾਣਾ ਥਰਮਲ ਵਿਖੇ ਡੀ ਡੀ ਆਰ ਦਰਜ ਕਰਵਾਈ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਬੱਚੀ ਨੂੰ ਮਹੰਤ ਗੁਰਬੰਤਾ ਦਾਸ ਸਕੂਲ ਦੇ ਕਰਮਚਾਰੀਆਂ ਅਤੇ ਜ਼ਿਲਾ ਬਾਲ ਸਰੱਖਿਆ ਦਫ਼ਤਰ ਦੇ ਅਧਿਕਾਰੀਆਂ ਦੁਆਰਾ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ ਵਿਖੇ ਸ਼ਿਫਟ ਕੀਤਾ ਗਿਆ।  ਉਨਾਂ ਇਹ ਵੀ ਦੱਸਿਆ ਕਿ ਬੱਚਿਆਂ ਦੇ ਮਾਹਿਰ ਡਾਕਟਰ ਵੱਲੋਂ ਬੱਚੀ ਦਾ ਮੈਡੀਕਲ ਚੈੱਕਅੱਪ ਕਰਨ ਉਪਰੰਤ ਮੈਡੀਕਲੀ ਫਿੱਟ ਘੋਸ਼ਿਤ ਕੀਤਾ ਗਿਆ।
ਉਨਾਂ ਇਹ ਵੀ ਦੱਸਿਆ ਕਿ ਇਸ ਉਪਰੰਤ ਬੱਚੀ ਨੂੰ ਬਾਲ ਭਲਾਈ ਕਮੇਟੀ ਬਠਿੰਡਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਲ ਭਲਾਈ ਕਮੇਟੀ ਵੱਲੋਂ ਬੱਚੀ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਸਨੂੰ ਜੁਵੇਨਾਇਲ ਜਸਟਿਸ( ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਤਹਿਤ ਸ੍ਰੀ ਆਨੰਤ ਅਨਾਥ ਆਸ਼ਰਮ (ਸਪੈਲਾਇਜਡ ਅਡਾਪਸ਼ਨ ਏਜੰਸੀ) ਨਥਾਣਾ ਵਿਖੇ ਸਾਂਭ-ਸੰਭਾਲ ਲਈ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ।
ਜ਼ਿਲਾ ਬਾਲ ਸੁਰੱਖਿਆ ਅਫ਼ਸਰ, ਰਵਨੀਤ ਕੌਰ ਸਿੱਧੂ ਨੇ ਅੱਗੇ ਦੱਸਿਆ ਕਿ ਇਸ ਉਪਰੰਤ ਬੱਚੀ ਦੇ ਮਾਤਾ—ਪਿਤਾ ਦੀ ਭਾਲ ਕੀਤੀ ਜਾਵੇਗੀ। ਜੇਕਰ ਬੱਚੀ ਦੇ ਮਾਤਾ—ਪਿਤਾ ਦਾ ਪਤਾ ਨਹੀ ਚਲਦਾ ਤਾਂ ਬੱਚੀ ਨੂੰ ਨਿਯਮਾਂ ਅਨੁਸਾਰ ਗੋਦ ਦੇਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ। ਬਾਲ ਭਲਾਈ ਕਮੇਟੀ ਦੇ ਮੈਂਬਰਾਨ ਸ੍ਰੀ ਰਾਕੇਸ਼ ਕੁਮਾਰ ਗਾਰਗੀ, ਸ੍ਰੀ ਸਾਧੂ ਰਾਮ ਕੁਸ਼ਲਾ ਅਤੇ ਮੈਡਮ ਫੁਲਿੰਦਰਪ੍ਰੀਤ ਅਤੇ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਉਕਤ ਬੱਚੀ ਨੂੰ ਏਜੰਸੀ ਦੇ ਹਵਾਲੇ ਕੀਤਾ ਗਿਆ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In