Menu

ਅਮਰੀਕਾ ਦੇ ਉੱਤਰੀ ਅਤੇ ਦੱਖਣੀ ਡਕੋਟਾ ਦਾ ਹੋ ਰਿਹਾ ਹੈ ਕੋਵੀਡ -19 ਨਾਲ ਬੁਰਾ ਹਾਲ

ਕੈਲੀਫੋਰਨੀਆਂ, 29  ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ )-ਅਮਰੀਕਾ ਵਿੱਚ  ਕੋਵਿਡ -19 ਦੀ ਲਾਗ ਦੇ ਕੇਸ ਫਿਰ ਤੋਂ ਵੱਧ ਹੋ ਰਹੇ ਹਨ। ਪਰ ਇਸਦੇ ਦੋ ਰਾਜਾਂ ਨੌਰਥ ਅਤੇ ਸਾਊਥ ਡਕੋਟਾ ਵਿਚ ਕੋਰੋਨਾਂ ਵਾਇਰਸ ਦਾ ਪ੍ਰਕੋਪ ਬਾਕੀ ਅਮਰੀਕਾ ਨੂੰ ਪਛਾੜ ਰਿਹਾ ਹੈ। ਇਸ ਤੋਂ ਪਹਿਲਾਂ ਕੋਰੋਨਾਂ ਮਹਾਂਮਾਰੀ ਤੋਂ ਬਚਣ ਵਿੱਚ ਇਹ ਦੋਵੇਂ ਰਾਜ ਕਾਮਯਾਬ ਹੋ ਗਏ ਸਨ ਪਰ ਦੁਬਾਰਾ ਤੋਂ ਵਧ ਰਹੇ ਕੇਸਾਂ ਵਿੱਚ ਉੱਤਰੀ ਅਤੇ ਦੱਖਣੀ ਡਕੋਟਾ ਵਿਚ ਹੁਣ ਪ੍ਰਤੀ 100,000 ਲੋਕਾਂ ਲਈ ਰੋਜ਼ਾਨਾ ਦੇ ਨਵੇਂ ਕੋਰੋਨਾਂ ਵਾਇਰਸ ਦੇ ਕੇਸਾਂ ਵਿਚ ਹਫਤਾਵਾਰੀ ਔਸਤਨ ਚਾਰ ਤੋਂ ਪੰਜ ਗੁਣਾ ਵਾਧਾ ਹੋ ਰਿਹਾ ਹੈ। ਪੂਰੇ ਅਮਰੀਕਾ ਵਿੱਚ 26 ਅਕਤੂਬਰ ਤੱਕ ਪ੍ਰਤੀ 100,000 ਲੋਕਾਂ ਪਿੱਛੇ 22 ਕੇਸ ਹੋ ਰਹੇ ਹਨ ਜਦਕਿ ਇਸ ਦੌਰਾਨ ਦੱਖਣੀ ਡਕੋਟਾ ਵਿਚ ਪ੍ਰਤੀ 100,000 ਲਈ 95 ਅਤੇ ਉੱਤਰੀ ਡਕੋਟਾ ਵਿਚ 105 ਵਾਇਰਸ ਦੇ ਮਾਮਲੇ ਹਨ ਅਤੇ 100 ਦੇ ਅੰਕੜੇ ਨੂੰ ਪਾਰ ਕਰਨ ਵਾਲਾ ਇਹ ਪਹਿਲਾ ਰਾਜ ਬਣ ਗਿਆ ਹੈ। ਇਸਦੇ ਲਾਗ ਨੂੰ ਟੈਸਟ ਕਰਨ ਵਿੱਚ ਵੀ ਉੱਤਰੀ ਡਕੋਟਾ ਵਿੱਚ, ਸੱਤ ਦਿਨਾਂ ਦੀ ਟੈਸਟਿੰਗ ਔਸਤ  ਪਿਛਲੇ ਹਫ਼ਤੇ ਨਾਲੋਂ ਤਕਰੀਬਨ 2 ਪ੍ਰਤੀਸ਼ਤ ਘੱਟ ਗਈ ਹੈ ਕਿਉਂਕਿ ਮਾਮਲਿਆਂ ਦੀ ਗਿਣਤੀ ਵਿੱਚ 14 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ ਪਰ  ਸਾਊਥ ਡਕੋਟਾ ਵਿਚ, ਟੈਸਟਿੰਗ  11 ਪ੍ਰਤੀਸ਼ਤ ਵਧੀ ਹੈ ਅਤੇ ਕੇਸਾਂ ਵਿਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦੋਵਾਂ ਰਾਜਾਂ ਵਿੱਚ ਸਤੰਬਰ ਤੋਂ ਬਾਅਦ  ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮੌਤਾਂ ਵਿੱਚ ਵਾਧਾ ਹੋਇਆ ਹੈ। ਵਾਇਰਸ ਦੀ ਇਸ ਲਹਿਰ ਦੌਰਾਨ ਇਹਨਾਂ ਰਾਜਾਂ ਵਿੱਚ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਕਾਰਨਾਂ ਵਿੱਚ ਸਾਵਧਾਨੀਆਂ ਪ੍ਰਤੀ ਵਰਤੀ ਕੁਤਾਹੀ ਹੈ। ਮਾਹਰਾਂ ਅਨੁਸਾਰ ਦੂਜੇ ਰਾਜਾਂ ਦੇ ਵਾਂਗ ਦੱਖਣੀ ਅਤੇ ਉੱਤਰੀ ਡਕੋਟਾ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਏ।ਇਹਨਾਂ ਦੋਵੇਂ ਰਾਜਾਂ ਨੇ ਖੁਦ ਵਾਇਰਸ ਦੇ ਫੈਲਣ ਨੂੰ ਬੁਲਾਵਾ ਦਿੱਤਾ ਹੈ ਕਿਉਂਕਿ ਬਾਰਾਂ, ਰੈਸਟੋਰੈਂਟਾਂ, ਪਾਰਟੀਆਂ, ਜਸ਼ਨਾਂ, ਰੋਡਿਓਜ਼, ਰੈਲੀਆਂ ਅਤੇ ਹੋਰ ਵੱਡੇ ਇਕੱਠਾਂ ਉੱਤੇ ਪਾਬੰਦੀਆਂ ਵਿੱਚ ਢਿੱਲ ਸੀ। ਇਸਦੇ ਨਾਲ ਹੀ ਅਗਸਤ ਦੇ ਸ਼ੁਰੂ ਵਿਚ ਦੱਖਣੀ ਡਕੋਟਾ ਦੇ ਸਟੂਰਗਿਸ ਵਿਚ ਇਕ ਮੋਟਰਸਾਈਕਲ ਰੈਲੀ ਸੀ, ਜਿਸ ਨੂੰ ਕੁਝ ਮਾਹਰ ਹੁਣ ਕੋਵੀਡ -19 ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ । ਇੰਨਾ ਹੀ ਨਹੀਂ ਦੋਵਾਂ ਵਿੱਚੋਂ ਕਿਸੇ ਰਾਜ ਨੇ ਇੱਕ ਮਾਸਕ ਨਾਲ ਮੂੰਹ ਢਕਣ ਤੇ ਵੀ ਜਿਆਦਾ ਸਖਤਾਈ ਨਹੀਂ ਕੀਤੀ। ਵਾਇਰਸ ਦੇ ਪ੍ਰਕੋਪ ਦੇ ਬਾਵਜੂਦ ਵੀ ਰਾਜ ਨੇਤਾਵਾਂ ਨੇ ਸਖਤ ਕਾਰਵਾਈਆਂ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨਾਲ ਕਿ ਇਹਨਾਂ ਪ੍ਰਦੇਸ਼ਾਂ ਵਿੱਚ ਲਾਗ ਦੀ ਸੰਭਾਵਨਾ ਹੋਰ ਵੱਧ ਹੋ ਜਾਂਦੀ ਹੈ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In