Menu

ਗੋਲੀਬਾਰੀ ਚ ਜ਼ਖ਼ਮੀ ਦੇ ਇਨਸਾਫ ਲਈ ਮੱਲੀਆਂ ਦੇ ਲੋਕਾਂ ਨੇ ਸਠਿਆਲੀ ਪੁਲ ਤੇ ਲਾਇਆ 4 ਘੰਟੇ ਤੋਂ ਵੱਧ ਦਾ ਧਰਨਾ

 ਕਾਹਨੂੰਵਾਨ, 28 ਅਕਤੂਬਰ(ਕੁਲਦੀਪ ਜਾਫਲਪੁਰ) – ਪੁਲਸ ਥਾਣਾ ਕਾਹਨੂੰਵਾਨ ਦੀ ਅਧੀਨ ਪੈਂਦੇ ਪਿੰਡ ਮੱਲੀਆਂ ਪੱਕੀਆਂ ਚ ਗੁਰਪਾਲ ਸਿੰਘ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ।ਇਸ ਮਾਮਲੇ ਵਿਚ ਥਾਣਾ ਕਾਹਨੂੰਵਾਨ ਵੱਲੋਂ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਪਰ ਮਾਮਲਾ ਨਾਮਜ਼ਦ ਹੋਣ ਤੋਂ 10 ਦਿਨ ਬਾਅਦ  ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਗੁਰਪਾਲ ਸਿੰਘ ਅਤੇ ਪਿੰਡ ਮੱਲੀਆਂ ਦੇ ਲੋਕਾਂ ਨੇ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਤੇ ਸਠਿਆਲੀ ਪੁੱਲ ਦੇ ਨਾਕੇ ਕੋਲ 4 ਘੰਟੇ ਤੋਂ ਵੱਧ ਸਮੇਂ ਤੱਕ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਗੁਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੱਡੇ ਪੱਧਰ ਦੇ ਪੁਲਿਸ ਦਾ ਵੱਡੇ ਪੱਧਰ ਪਿੱਟ ਸਿਆਪਾ ਕੀਤਾ ਅਤੇ ਮਾਮਲੇ ਦੇ ਮੁਜਰਮਾਂ ਕੋਲੋਂ ਰਿਸ਼ਵਤ ਖਾਣ ਦੇ ਵੀ ਵੱਡੇ ਦੋਸ਼ ਲਗਾਏ।ਜਾਮ ਕਾਰਨ ਸਠਿਆਲੀ ਪੁੱਲ ਦੇ ਦੁਵੱਲੇ ਕਿਲੋਮੀਟਰ ਲੰਬੇ ਜਾਮ ਵਿੱਚ ਦਰਜਨਾਂ ਵਾਹਨ ਫਸੇ ਨਜ਼ਰ ਆਏ। ਇਸ ਘਟਨਾ ਦੀ ਸੂਚਨਾ ਮਿਲਦੇ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਵੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹ ਧਰਨਾ ਚੁੱਕ ਲੈਣ।ਪਰ ਧਰਨਾਕਾਰੀ ਮੁਜਰਮਾਂ ਦੀ ਗ੍ਰਿਫਤਾਰੀ ਦੀ ਆਪਣੀ ਮੰਗ ਤੇ ਬਜ਼ਿੱਦ ਰਹੇ। ਇਸ ਉਪਰੰਤ ਡੀਐਸਪੀ ਨੇ ਮੁਜ਼ਾਹਰਾਕਾਰੀਆਂ ਦੇ  ਇਕ ਵਫਦ ਨੂੰ ਨਾਲ ਲੈ ਕੇ ਇਸ ਮਾਮਲੇ ਬਾਰੇ ਵਿਚਾਰ ਕੀਤੀ ਜਿਸ ਉਪਰੰਤ ਧਰਨਾਕਾਰੀ ਮੁੜ ਯਕੀਨ ਦਿੱਤਾ ਕਿ ਜਲਦੀ ਹੀ  ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਉਪਰੰਤ ਧਰਨਾਕਾਰੀ ਜ਼ਖ਼ਮੀ ਗੁਰਪਾਲ ਸਿੰਘ ਨੂੰ ਲੱਗੇ ਧਰਨੇ ਵਾਲੇ ਸਥਾਨ ਤੋਂ ਲੈ ਕੇ ਵਾਪਿਸ ਆਪਣੇ ਪਿੰਡ ਮੱਲੀਆਂ ਪਰਤ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਦੀ ਪਤਨੀ ਗੁਰਵਿੰਦਰ ਕੌਰ ਪੁੱਤਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮੁਜਰਮ ਅਜੇ ਵੀ ਪਿੰਡ ਵਿੱਚ ਹੀ ਫਿਰ ਰਹੇ ਹਨ। ਪਰ ਪੁਲਸ ਉਨ੍ਹਾਂ ਨੂੰ ਫੜਨ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੀ ਹੈ।
ਕੀ ਕਹਿੰਦੇ ਹਨ ਹਲਕਾ ਡੀ ਐੱਸ ਪੀ
ਇਸ ਸਬੰਧੀ ਜਦੋਂ ਹਲਵਾ ਡੀਐਸਪੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਪਾਲ ਸਿੰਘ ਦੇ ਮਾਮਲੇ ਵਿਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦਗੀ ਤੇ ਕੁਝ ਲੋਕਾਂ ਬਾਰੇ ਪਡ਼ਤਾਲ ਵੀ ਕਰ ਰਹੀ ਹੈ। ਜਿਸ ਦੇ ਚਲਦਿਆਂ ਇਸ ਗ੍ਰਿਫ਼ਤਾਰੀ ਵਿੱਚ ਦੇਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਉਹਨਾਂ ਨੇ ਪੀੜਤ ਦੇ ਪਰਿਵਾਰਕ ਮੈਂਬਰ ਅਤੇ ਸਮਰਥਕਾਂ ਨੂੰ ਇਸ ਮਾਮਲੇ ਵਿਚ ਪੁਲਸ ਦਾ ਸਾਥ ਦੇਣ ਦੀ ਅਪੀਲ ਕੀਤੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39937 posts
  • 0 comments
  • 0 fans