ਬਠਿੰਡਾ, 28 ਅਕਤੂਬਰ – ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਅਤੇ ਸਕੱਤਰ ਸਿੱਖਿਆ ਸਕੂਲ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਚੰਗੇ ਅਧਿਆਪਕਾਂ ਦੀ ਸ਼ਲਾਘਾਯੋਗ ਸੇਵਾਵਾਂ ਤੇ ਕਾਰਗੁਜ਼ਾਰੀ ਨੂੰ ਦੇਖਦਿਆਂ ਚਲਾਈ ਗਈ ਸਨਮਾਨ ਪੱਤਰ ਤੇ ਸਨਮਾਨ ਪੁਰਸਕਾਰ ਮੁਹਿੰਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਸ਼ਨ 2019-2020 ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਜ਼ਿਲੇ ਦੇ 7 ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਇਹ ਪ੍ਰਸੰਸਾ ਪੱਤਰ ਆਨਲਾਈਨ ਸਮਾਗਮ ਰਾਹੀਂ ਜ਼ਿਲ•ਾ ਸਿੱਖਿਆ ਅਫ਼ਸਰ ਸ਼੍ਰੀ ਹਰਦੀਪ ਸਿੰਘ ਤੱਗੜ ਦੁਆਰਾ ਅਧਿਆਪਕਾਂ ਨੂੰ ਦਿੱਤੇ ਗਏ। ਇਸ ਸਮਾਗਮ ਵਿੱਚ ਬਲਾਕ ਬਠਿੰਡਾ ਅਤੇ ਸੰਗਤ ਤਲਵੰਡੀ ਸਾਬੋ ਕ੍ਰਮਵਾਰ ਜ਼ਿਲਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਸ.ਪ੍ਰ.ਸ ਜੰਗੀਰਾਣਾ, ਮੈਡਮ ਵੰਦਨਾ ਸ.ਪ੍ਰ.ਸ ਜੈ ਸਿੰਘ ਵਾਲਾ ਬਲਾਕ ਸੰਗਤ, ਹੈਡ ਟੀਚਰ ਮੁਨੀਸ਼ ਕੁਮਾਰ ਸ.ਪ੍ਰ.ਸ ਧੋਬੀਆਣਾ ਬਠਿੰਡਾ, ਮੈਡਮ ਮੋਨਿਕਾ ਸੂਦ ਸਰਕਾਰੀ ਆਦਰਸ਼ ਸਕੂਲ ਬਠਿੰਡਾ, ਅਵਤਾਰ ਸਿੰਘ ਸ.ਪ੍ਰ.ਸ ਬੁਲਾਡੇਵਾਲਾ, ਲਵਕੇਸ਼ ਕੁਮਾਰ ਸ.ਪ੍ਰ.ਸ ਬ੍ਰਾਂਚ ਡਾਇਟ ਦਿਉਣ ਬਲਾਕ ਗੋਨਿਆਣਾ ਅਤੇ ਹਰਸ਼ਰਨ ਕੌਰ ਸ.ਪ੍ਰ.ਸ ਗਹਿਰੀ ਬਾਰਾਂ ਸਿੰਘ ਵਾਲੀ ਬਲਾਕ ਮੌੜ ਅਧਿਆਪਕਾਂ ਨੂੰ ਜ਼ਿਲਾ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।
ਇਸ ਸਨਮਾਨਿਤ ਸਮਾਰੋਹ ਵਿੱਚ ਸ਼ਾਮਲ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਸਿੱਖਿਆ ਅਫ਼ਸਰ ਸ੍ਰੀ ਹਰਦੀਪ ਸਿੰਘ ਤੱਗੜ ਨੇ ਕਿਹਾ ਕਿ ਜ਼ਿਲ•ੇ ਅੰਦਰ ਸਾਰੇ ਅਧਿਆਪਕ ਮਿਹਨਤੀ ਹਨ । ਪਰ ਫਿਰ ਵੀ ਸਿੱਖਿਆ ਵਿਭਾਗ ਪੰਜਾਬ ਦੀਆਂ ਗੁਪਤ ਰਿਪੋਰਟਾਂ ਅਨੁਸਾਰ ਸਿੱਖਿਆ ਵਿਭਾਗ ਵਿੱਚ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਇਹ ਪੁਰਸਕਾਰ ਜ਼ਿਲਾ ਦਫ਼ਤਰ ਬੁਲਾਕੇ ਸਰਟੀਫਿਕੇਟ ਵੰਡੇ ਗਏ ਹਨ । ਇਸ ਮੌਕੇ ਉਨਾ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਦੇ ਮਾਹੌਲ ਨੂੰ ਦੇਖਦਿਆਂ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਨੂੰ ਅਗਲੇ ਹੁਕਮ ਆਉਣ ‘ਤੇ ਆਮ ਵਾਂਗ ਖੋਲ• ਦਿੱਤਾ ਜਾਵੇਗਾ । ਜ਼ਿਲਾ ਸਿੱਖਿਆ ਅਫ਼ਸਰ ਨੇ ਹੋਰ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਤੇ ਸਹਿਯੋਗ ਨਾਲ ਸੈਸ਼ਨ 2020-2021 ਦਾਖਲਾ ਮੁਹਿੰਮ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ 23 ਫ਼ੀਸਦੀ ਤੋਂ ਵਧੇਰੇ ਬੱਚਿਆਂ ਦੇ ਦਾਖ਼ਲੇ ਵਿੱਚ ਵਾਧਾ ਹੋਇਆ ਹੈ । ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਬਲਜੀਤ ਸਿੰਘ ਸੰਦੋਹਾ, ਸ਼ਿਵਪਾਲ ਗੋਇਲ, ਬਲਾਕ ਸਿੱਖਿਆ ਅਫ਼ਸਰ ਹਰਮੰਦਰ ਸਿੰਘ, ਰਾਜਵਿੰਦਰ ਸਿੰਘ ਮੁਕਤਸਰ ਸਾਹਿਬ, ਸੁਪਰਡੈਂਟ ਸ੍ਰੀਮਤੀ ਸੁਖਵੰਤ ਕੌਰ, ਰਾਜਵਿੰਦਰ ਸਿੰਘ , ਸੰਦੀਪ ਕੁਮਾਰ, ਨਰੇਸ਼ ਕੁਮਾਰ, ਸ਼ਾਲੂਰਾਣੀ, ਰਿਤੂ ਸੇਤੀਆ, ਗੁਰਵਿੰਦਰ ਸਿੰਘ ਪੂਹਲੀ, ਕੌਰ ਸਿੰਘ , ਗੁਰਪ੍ਰੀਤ ਸਿੰਘ , ਬਲਦੇਵ ਸਿੰਘ, ਨਰੇਸ਼ ਕੁਮਾਰ, ਸੁਖਪਾਲ ਸਿੰਘ ਬਠਿੰਡਾ ਆਦਿ ਹਾਜ਼ਰ ਸਨ ।