Menu

ਕੈਲੀਫੋਰਨੀਆਂ ਜੰਗਲੀ ਅੱਗ ਨਾਲ ਲਗਭੱਗ ਇੱਕ ਲੱਖ ਲੋਕਾਂ ਨੂੰ ਕੀਤੀ ਇਲਾਕਾ ਖਾਲੀ ਕਰਨ ਦੀ ਅਪੀਲ

ਫਰਿਜ਼ਨੋ(ਕੈਲੀਫੋਰਨੀਆਂ),28 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਇਸ ਸਮੇਂ ਅਮਰੀਕਾ ਦੋ ਕੁਦਰਤੀ ਆਫਤਾਂ ਕੋਰੋਨਾਂ ਵਾਇਰਸ ਅਤੇ ਜੰਗਲੀ ਅੱਗਾਂ ਨਾਲ ਜੂਝ ਰਿਹਾ ਹੈ। ਇਸਦੇ ਕੁੱਝ ਖੇਤਰਾਂ ਵਿੱਚ ਜੰਗਲੀ ਅੱਗ ਨੇ ਬਹੁਤ ਤਬਾਹੀ ਮਚਾ ਦਿੱਤੀ ਹੈ।  ਪਰ ਹੁਣ ਦੱਖਣੀ ਕੈਲੀਫੋਰਨੀਆਂ ਦੀ ਇਕ ਬਿਜਲੀ ਕੰਪਨੀ ਅਨੁਸਾਰ ਸ਼ਾਇਦ ਬਿਜ਼ਲੀ ਉਪਕਰਣਾਂ ਨੇ ਤੇਜ਼ ਰਫਤਾਰ ਨਾਲ ਚੱਲਣ ਵਾਲੀ ਜੰਗਲ ਦੀ ਅੱਗ ਨੂੰ ਵਧਾਇਆ ਹੈ ਜਿਸ ਕਰਕੇ ਲਗਭਗ 100,000 ਲੋਕਾਂ ਨੂੰ ਉਸ ਖੇਤਰ ਵਿੱਚੋਂ ਕੱਢਣ ਦੇ ਆਦੇਸ਼ ਜ਼ਾਰੀ ਕਰਨੇ ਪਏ ਸਨ। ਸੋਮਵਾਰ ਸਵੇਰੇ ਸਿਲਵੇਰਾਡੋ ਖੇਤਰ ਵਿੱਚ ਲੱਗੀ ਅੱਗ ਬਹੁਤ ਤੇਜ਼ੀ ਨਾਲ 4000 ਏਕੜ ਵਿੱਚ ਫੈਲ ਗਈ ਸੀ। ਅੱਗ ਨੇ ਦੋ ਘੰਟਿਆਂ ਦੇ ਅੰਦਰ ਹੀ ਵਿਸ਼ਾਲ ਰੂਪ ਧਾਰਨ ਕਰ ਲਿਆ ਅਤੇ  ਸਿਲਵੇਰਾਡੋ ਘਾਟੀ ਵਿੱਚ ਹਜ਼ਾਰਾਂ ਘਰਾਂ ਵੱਲ ਵਧੀ।ਇਸ ਬਾਰੇ ਅੱਗ ਬੁਝਾਊ ਅਮਲੇ ਦੇ ਅਨੁਸਾਰ ਲਾਸ ਏਂਜਲਸ ਤੋਂ 40 ਮੀਲ ਦੱਖਣ-ਪੂਰਬ ਵਿਚ, ਇਰਵਿਨ ਸ਼ਹਿਰ ਵਿਚ ਲਗਭੱਗ 20,000 ਘਰ ਖਾਲੀ ਕਰਵਾ ਲਏ ਗਏ ਹਨ। ਇਸ ਖੇਤਰ ਵਿੱਚ ਲੱਗੀ ਅੱਗ ਦੇ ਭੜਕਣ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਸਦੇ ਪਿੱਛੇ ਸਚਮੁੱਚ ਹੀ ਬਿਜਲੀ ਉਪਕਰਣਾਂ ਦਾ ਕਾਰਨ ਹੈ। ਅੱਗ ਵਾਲੇ ਖੇਤਰ ਦੇ 90,000 ਤੋਂ ਵੱਧ ਲੋਕਾਂ ਨੂੰ ਇਲਾਕੇ ਨੂੰ ਖਾਲੀ ਕਰਨ  ਦੇ ਆਦੇਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਅੱਗ ਨੂੰ ਬੁਝਾਉਣ ਲਈ  ਅੱਗ ਬੁਝਾਊ ਅਮਲੇ ਦੇ 500 ਮੈਂਬਰਾਂ ਨੇ ਯੋਗਦਾਨ ਪਾਇਆ ਇਸਦੇ ਨਾਲ ਹੀ ਦੋ ਮੈਂਬਰ ਜਖਮੀਂ ਵੀ ਹੋਏ।ਰਾਜ ਭਰ ਵਿਚ, ਬਿਜਲੀ ਵਾਲੀਆਂ ਕੰਪਨੀਆਂ ਨੇ ਸ਼ਕਤੀਸ਼ਾਲੀ ਹਵਾਵਾਂ ਅਤੇ ਖੁਸ਼ਕ ਮੌਸਮ ਵਿਚ ਜੰਗਲੀ ਅੱਗ ਦੇ ਭੜਕਣ ਕਾਰਨ ਉਪਕਰਣਾਂ  ਨੂੰ ਰੋਕਣ ਲਈ ਤਕਰੀਬਨ 300,000 ਲੋਕਾਂ ਦੀ ਬਿਜਲੀ ਦਾ ਕੱਟ ਵੀ ਲਗਾਇਆ। ਇਸ ਸਾਲ ਰਾਜ ਨੇ 8,600 ਤੋਂ ਵੱਧ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੇ ਰਿਕਾਰਡ 6,400 ਵਰਗ ਮੀਲ (16,576 ਵਰਗ ਕਿਲੋਮੀਟਰ) ਤੱਕ ਖੇਤਰ ਝੁਲਸਾ ਦਿੱਤਾ ਹੈ ਅਤੇ ਲਗਭਗ 9,200 ਘਰਾਂ, ਕਾਰੋਬਾਰਾਂ ਅਤੇ ਹੋਰ ਢਾਂਚਿਆਂ ਨੂੰ ਤਬਾਹ ਵੀ ਕੀਤਾ ਹੈ ਜਦਕਿ ਅੱਗ ਨਾਲ  ਇੱਥੇ 31 ਮੌਤਾਂ ਵੀ ਹੋ ਚੁੱਕੀਆਂ ਹਨ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans